20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਮਰੀਕਾ ਦਾ ਟੈਰਿਫ਼ ਮਾਰ ਰਿਹਾ ਹੌਜ਼ਰੀ ਕਾਰੋਬਾਰ ਬੇਲੋੜਾ ਟੈਰਿਫ਼ ਕਰ ਰਿਹਾ ਕਾਰੋਬਾਰ ਨੂੰ ਪ੍ਰਭਾਵਿਤ-ਕਾਰੋਬਾਰੀ <br/>

ਅਜੀਤ ਡੈਸਕ 25-01-2026
ਲੁਧਿਆਣਾ, 24 ਜਨਵਰੀ (ਜਤਿੰਦਰ ਭੰਬੀ)-ਹੌਜ਼ਰੀ ਦੇ ਕਾਰੋਬਾਰ 'ਤੇ ਅਮਰੀਕਾ ਦਾ ਟੈਰਿਫ਼ ਮਾੜਾ ਪ੍ਰਭਾਵ ਪਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ, ਜਿਸ ਨੂੰ ਲੈ ਕੇ ਕਾਰੋਬਾਰੀ ਪੇ੍ਰਸ਼ਾਨ ਤਾਂ ਹਨ ਹੀ, ਉਨ੍ਹਾਂ ਨੂੰ ਅਨੇਕਾਂ ਸਮੱਸਿਆਵਾਂ ਨਾਲ ਵੀ ਜੂਝਣਾਂ ਪੈ ਰਿਹਾ ਹੈ | ਹੌਜ਼ਰੀ ਕਾਰੋਬਾਰ ਨਾਲ ਜੁੜੀਆਂ ਵੱਖ-ਵੱਖ ਐਸੋਸੀਏਸ਼ਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਟੈਰਿਫ਼ ਜਾਰੀ ਰਹੇ ਤਾਂ ਵੱਡੀ ਗਿਣਤੀ ਵਿਚ ਹੌਜ਼ਰੀ ਇਕਾਈਆਂ ਬੰਦ ਹੋ ਸਕਦੀਆਂ ਹਨ ਅਤੇ ਇਸ ਰੁਜ਼ਗਾਰ ਨਾਲ ਜੁੜੇ ਅਨੇਕਾਂ ਪਰਿਵਾਰ ਪ੍ਰਭਾਵਿਤ ਹੋ ਜਾਣਗੇ, ਕਿਉਂਕਿ ਇਸ ਰੁਜ਼ਗਾਰ ਨਾਲ ਜੁੜੇ ਹਜ਼ਾਰਾਂ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਦੇ ਖ਼ਤਰੇ ਦਾ ਸਾਹਮਣਾ ਕਰਨਾ ਪਏਗਾ | ਇਹ ਸੰਕਟ ਸਿਰਫ਼ ਕਾਰੋਬਾਰੀਆਂ ਅਤੇ ਮਜ਼ਦੂਰਾਂ ਨੂੰ ਹੀ ਪ੍ਰਭਾਵਿਤ ਨਹੀਂ ਕਰੇਗਾ ਬਲਕਿ ਨਿਰਯਾਤਕਾਰਾਂ ਅਤੇ ਖਪਤਕਾਰਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ | ਕਾਰੋਬਾਰੀਆਂ ਦਾ ਕਹਿਣਾ ਕਿ ਟੈਰਿਫ਼ਾਂ ਕਾਰਨ ਨਿਰਯਾਤ ਗੈਰ ਉਪਯੋਗੀ ਹੋ ਗਿਆ ਹੈ ਅਤੇ ਉਤਪਾਦਕਾਂ ਕੋਲ ਲਾਗਤਾਂ ਦਾ ਬੋਝ ਅੱਗੇ ਪਾਉਣ ਤੋਂ ਬਗੈਰ ਹੋਰ ਕੋਈ ਵਿਕਲਪ ਨਹੀਂ ਬਚਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ਵਿਚ ਦੇਸ਼ ਦੇ ਅੰਦਰੂਨੀ ਬਾਜ਼ਾਰਾਂ ਵਿਚ ਨਿਟਵੇਅਰ ਅਤੇ ਹੌਜ਼ਰੀ ਉਤਪਾਦ ਮਹਿੰਗੇ ਹੋਣ ਦਾ ਖਦਸ਼ਾ ਹੈ, ਜਿਸ ਨਾਲ ਘਰੇਲੂ ਬਜਟਾਂ 'ਤੇ ਦਬਾਅ ਪਵੇਗਾ ਅਤੇ ਲੋਕਾਂ ਦੀ ਖਰੀਦ ਸਮਰੱਥਾ ਘਟੇਗੀ | ਇਸ ਦੇ ਨਾਲ ਹੀ ਅਮਰੀਕਾ ਵਿਚ ਘੱਟ ਟੈਰਿਫ਼ਾਂ ਦਾ ਲਾਭ ਲੈ ਰਹੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਆਪਣੇ ਮੁਕਾਬਲੇ ਦੇ ਆਧਾਰ ਨੂੰ ਵੀ ਗਵਾ ਸਕਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਕੇਂਦਰ ਸਰਕਾਰ ਨੂੰ ਸਭ ਤੋਂ ਜਲਦੀ ਅਮਰੀਕਾ ਨਾਲ ਇਕ ਹਿਤੈਸ਼ੀ ਵਪਾਰ ਸਮਝੌਤਾ ਕਰਨਾ ਚਾਹੀਦਾ ਹੈ |
ਹੌਜ਼ਰੀ ਇੰਡਸਟਰੀ ਨੂੰ ਬਚਾਉਣ ਲਈ ਅਮਰੀਕਾ ਨਾਲ ਜਲਦੀ ਵਪਾਰ ਸਮਝੌਤਾ ਕੀਤਾ ਜਾਵੇ-ਦੀਵਾਨ
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਕਿ ਉਹ ਅਮਰੀਕਾ ਨਾਲ ਵਪਾਰਕ ਸਮਝੌਤੇ ਨੂੰ ਜਲਦ ਅੱਗੇ ਵਧਾਉਣ | ਉਨ੍ਹਾਂ ਕਿਹਾ ਕਿ ਲੁਧਿਆਣਾ ਹੌਜ਼ਰੀ ਕਾਰੋਬਾਰ ਦਾ ਕੇਂਦਰ ਹੋਣ ਕਰਕੇ ਇੱਥੋਂ ਬਣਿਆ ਸਾਮਾਨ ਦੁਨੀਆ ਭਰ ਵਿਚ ਨਿਰਯਾਤ ਕੀਤਾ ਜਾਂਦਾ, ਪਰ ਨਾਜ਼ੁਕ ਸਥਿਤੀ 'ਚ ਗੁਜ਼ਰ ਰਿਹਾ ਹੌਜ਼ਰੀ ਕਾਰੋਬਾਰ ਅਮਰੀਕਾ ਵਲੋਂ ਭਾਰਤ ਵਲੋਂ ਕੱਪੜੇ ਦੇ ਨਿਰਯਾਤਾਂ 'ਤੇ ਲਗਾਏ ਗਏ 50 ਫ਼ੀਸਦੀ ਦੇ ਟੈਰਿਫ਼ ਨੇ ਹੋਰ ਵੀ ਗੰਭੀਰ ਬਣਾ ਦਿੱਤਾ ਹੈ |

ਪਿਛਲੀ ਖ਼ਬਰ ਸਪਰਿੰਗ ਡੇਲ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਮਾਤਾ ਮਹਿੰਦਰ ਕੌਰ ਨਮਿਤ ਅੰਤਿਮ ਅਰਦਾਸ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।