15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਾਲਾਨਾ ਬਸੰਤ ਰਾਗ ਕੀਰਤਨ ਦਰਬਾਰ ਭਲਕੇ-ਗਿੰਦਾ ਗੁਰਮਤਿ ਸੰਗੀਤ ਰਾਹੀਂ ਸੰਗਤਾਂ ਹੋਣਗੀਆਂ ਨਿਹਾਲ

ਅਜੀਤ ਡੈਸਕ 24-01-2026
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਲਾਨਾ ਬਸੰਤ ਰਾਗ ਕੀਰਤਨ ਦਰਬਾਰ 25 ਜਨਵਰੀ ਦਿਨ ਐਤਵਾਰ ਨੂੰ ਸਵੇਰ 9 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ, ਗਲੀ ਨੰਬਰ 1, ਨਜ਼ਦੀਕ ਸੰਗੀਤ ਸਿਨੇਮਾ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ | ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਗਿੰਦਾ ਅਤੇ ਭਾਈ ਹਰਸਿਮਰਨਜੀਤ ਸਿੰਘ ਕਰਨਲ ਨੇ ਦੱਸਿਆ ਕਿ ਇਸ ਪਾਵਨ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਭਾਈ ਜਸਪਿੰਦਰ ਸਿੰਘ, ਭਾਈ ਸਤਿੰਦਰ ਸਿੰਘ ਬੋਦਲ (ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ), ਪਿ੍ੰਸੀਪਲ ਸੁਖਵੰਤ ਸਿੰਘ (ਜਵੱਦੀ ਟਕਸਾਲ) ਗੁਰੂ ਕੀ ਜੰਡਿਆਲੀ, ਡਾ. ਜਤਿੰਦਰ ਸਿੰਘ ਪ੍ਰੋਫੈਸਰ ਸਿੱਖ ਮਿਸ਼ਨਰੀ ਕਾਲਜ ਅੰਮਿ੍ਤਸਰ, ਪਦਮ ਸ੍ਰੀ ਪ੍ਰੋਫੈਸਰ ਕਰਤਾਰ ਸਿੰਘ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਦੇ ਵਿਦਿਆਰਥੀ ਅਤੇ ਭਾਈ ਹਰਸਿਮਰਨਜੀਤ ਸਿੰਘ ਕਰਨਲ ਲੁਧਿਆਣਾ ਵਾਲੇ ਅੰਮਿ੍ਤਮਈ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਗਿਆਨੀ ਗੁਰਬਚਨ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿ੍ੰਸੀਪਲ ਇੰਦਰਜੀਤ ਕੌਰ ਮੇਅਰ ਨਗਰ ਨਿਗਮ ਲੁਧਿਆਣਾ ਆਪਣੀ ਹਾਜ਼ਰੀ ਲਗਵਾਉਣਗੇ | ਪ੍ਰਬੰਧਕਾਂ ਵਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਨਣ ਅਤੇ ਆਪਣਾ ਜੀਵਨ ਗੁਰਮਤਿ ਅਨੁਸਾਰ ਢਾਲਣ |
ਪਿਛਲੀ ਖ਼ਬਰ ਐਨ. ਐਸ. ਪੀ. ਐਸ. ਗਲੋਬਲ ਯੂਥ ਫ਼ਿਲਮ ਫ਼ੈਸਟੀਵਲ 2025 'ਚ ਵੱਡੇ ਇਨਾਮਾਂ ਨਾਲ ਚਮਕਿਆ <br/> ਅਗਲੀ ਖ਼ਬਰ ਸ਼ਹੀਦ ਸਿੰਘਾਂ ਨੂੰ ਸਮਰਪਿਤ ਜਪ-ਤਪ ਚÏਪਹਿਰਾ ਸਮਾਗਮ 26 ਨੂੰ -ਐਡਵੋਕੇਟ ਲਾਇਲਪੁਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।