15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕੰਪਨੀ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ 14 ਖ਼ਿਲਾਫ਼ ਕੇਸ ਦਰਜ <br/>

ਅਜੀਤ ਡੈਸਕ 24-01-2026
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਕੰਪਨੀ ਨਾਲ 9 ਕਰੋੜ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਲੀਗਲ ਇੰਡੀਆ ਲਿਮਟਿਡ ਕੰਪਨੀ ਟੈਗੋਰ ਨਗਰ ਦੇ ਪ੍ਰਬੰਧਕ ਸਨੂਜ ਅਗਰਵਾਲ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਮੋਹਨ ਸਿੰਘ, ਸੁਰਜੀਤ ਕੁਮਾਰ, ਨਵਦੀਪ ਵਾਲੀਆ, ਸਾਕੇਤ, ਰੂਬਲ, ਯਾਦਵਿੰਦਰ, ਰਵੀ, ਅੰਕਿਤ ਤਿਵਾੜੀ, ਪੰਕਜ ਗਰਗ, ਸਤੀਸ਼, ਅਵਿਨਾਸ਼, ਮਨੋਜ, ਰਾਜਧਾਨੀ, ਅਮਨ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਨ੍ਹਾਂ ਦੀ ਫ਼ਰਮ ਦੇ ਮੁਲਾਜ਼ਮ ਸਨ ਅਤੇ ਬਾਹਰਲੇ ਕੁੱਝ ਵਿਅਕਤੀਆਂ ਰਲ ਮਿਲ ਕੇ ਕੰਪਨੀ ਦਾ ਇਕ ਲੱਖ ਟਨ ਰੇਤਾ-ਬਜਰੀ, ਮਿੱਟੀ ਅਤੇ ਸਰੀਆ ਚੋਰੀ ਕਰਕੇ ਬਾਹਰ ਵੇਚ ਦਿੱਤਾ, ਜਿਸਦੀ ਕੀਮਤ 9 ਕਰੋੜ ਰੁਪਏ ਦੱਸੀ ਜਾ ਰਹੀ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਹੈ |

ਪਿਛਲੀ ਖ਼ਬਰ ਬਸੰਤ ਰੁੱਤ ਦੀ ਆਮਦ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਇਕ ਕਿੱਲੋ ਅਫੀਮ ਸਮੇਤ 3 ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।