17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮੋਬਾਈਲ ਸ਼ੋਰੂਮ 'ਤੇ ਚੋਰੀ ਕਰਨ ਵਾਲੇ 2 ਭਰਾ ਕਾਬੂ

ਅਜੀਤ ਡੈਸਕ 24-01-2026

ਇਕ ਹੋਰ ਮਾਮਲੇ 'ਚ ਲੱਖਾਂ ਦੀ ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 9 ਮੋਬਾਈਲ ਬਰਾਮਦ ਕੀਤੇ ਹਨ, ਜਦਕਿ ਇਕ ਹੋਰ ਮਾਮਲੇ ਵਿਚ ਪੁਲਿਸ ਵਲੋਂ 40 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੰਜੇ ਚੌਧਰੀ ਅਤੇ ਸੰਨੀ ਚੌਧਰੀ ਪੁੱਤਰਾਨ ਹਰੀਹਰ ਚੌਧਰੀ ਵਾਸੀ ਪਿੰਡ ਮਰੀਆ, ਜ਼ਿਲ੍ਹਾ ਪੱਛਮੀ ਚੰਪਾਰਨ (ਬਿਹਾਰ) ਹਾਲ ਵਾਸੀ ਆਜ਼ਾਦ ਨਗਰ ਲੁਧਿਆਣਾ ਸ਼ਾਮਿਲ ਹਨ | ਇਹਨਾਂ ਦੇ ਕਬਜ਼ੇ ਵਿਚੋਂ 9 ਮੋਬਾਈਲ ਬਰਾਮਦ ਕੀਤੇ ਗਏ ਹਨ, ਜੋ ਕਿ ਇਹਨਾਂ ਨੇ ਗੁਪਤਾ ਟੈਲੀਕਾਮ ਆਜ਼ਾਦ ਨਗਰ ਤੋਂ ਚੋਰੀ ਕੀਤੇ ਸਨ | ਇਸ ਸਬੰਧੀ ਪਹਿਲਾਂ ਹੀ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਸੀ | ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮਾਮਲੇ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ | ਉਨ੍ਹਾਂ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚੋਂ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੌਜਵਾਨ ਰਮਨ ਕੁਮਾਰ ਉਰਫ ਰਮਨੀ ਪੁੱਤਰ ਪਰਿਮੰਦਰ ਲਾਲ ਵਾਸੀ ਪਿੰਡ ਤੋਹੰਗ, ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ ਨੂੰ ਸਰਕਾਰੀ ਸਕੂਲ ਦੇ ਪਿੱਛੇ ਪਿੰਡ ਕਾਕੇਵਾਲ ਤੋਂ ਗਿ੍ਫ਼ਤਾਰ ਕੀਤਾ ਗਿਆ | ਉਕਤ ਕਥਿਤ ਦੋਸ਼ੀ ਪਾਸੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜੇਕਰ ਕੋਈ ਹੋਰ ਤੱਥ ਸਾਹਮਣੇ ਆਉਣਗੇ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਇਕੋ ਬਰਸਾਤ ਕਾਰਨ ਬੇਨਕਾਬ ਹੋ ਗਿਆ ਸਮਾਰਟ ਸਿਟੀ ਡਰਾਮਾ ਅਗਲੀ ਖ਼ਬਰ ਭਾਰੀ ਮੀਂਹ, ਹਲਕੀ ਗੜੇਮਾਰੀ ਨਾਲ ਖੇਤਾਂ 'ਚ ਆਲੂ ਦੀ ਫ਼ਸਲ ਦਾ ਭਾਰੀ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।