ਲੁਧਿਆਣਾ, 21 ਜਨਵਰੀ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਪ੍ਰਬੰਧਨ ਨੂੰ ਮਿ੍ਤਕ ਸਰੀਰ ਦੇਣ ਤੋਂ ਆਨਾਕਾਨੀ ਕਰਨ ਦੇ ਮਾਮਲੇ ਵਿਚ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਤਲਬ ਕੀਤਾ ਹੈ ¢ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਸ਼ੰਟੀ ਨੇ ਹਸਪਤਾਲ ਪ੍ਰਬੰਧਨ ਨੂੰ ਚੰਡੀਗੜ੍ਹ ਦਫ਼ਤਰ ਵਿਚ ਆਪਣਾ ਜਵਾਬ ਦਾਖਲ ਕਰਨ ਨੂੰ ਕਿਹਾ ਹੈ¢ ਜ਼ਿਕਰਯੋਗ ਹੈ ਕਿ ਦਿਆਨੰਦ ਹਸਪਤਾਲ ਵਿਚ 25 ਦਸੰਬਰ ਨੂੰ ਹੈਬੋਵਾਲ ਨਿਵਾਸੀ ਅਮਰ ਜੋਸ਼ੀ ਨਾਮ ਦੇ ਮਰੀਜ਼ ਦੀ ਮÏਤ ਹੋ ਗਈ ਸੀ¢ ਉਸ ਦਾ ਕੁੱਝ ਬਕਾਇਆ ਰਹਿੰਦਾ ਸੀ ਅਤੇ ਹਸਪਤਾਲ ਨੇ ਮਿ੍ਤਕ ਸਰੀਰ ਦੇਣ ਤੋਂ ਮਨਾ ਕਰ ਦਿੱਤਾ¢ ਕਮਿਸ਼ਨ ਦੀ ਦਖ਼ਲ ਅੰਦਾਜ਼ੀ ਤੋਂ ਬਾਅਦ ਮਿ੍ਤਕ ਸਰੀਰ ਦਿੱਤਾ ਗਿਆ ਪਰ ਹੁਣ ਹਸਪਤਾਲ ਪ੍ਰਬੰਧਕਾਂ ਨੇ ਉਨ੍ਹਾਂ ਤੋਂ ਫਿਰ ਪੈਸੇ ਮੰਗਣ ਦੇ ਲਈ ਨੋਟਿਸ ਭੇਜ ਦਿੱਤਾ ਹੈ¢ ਮਿ੍ਤਕ ਅਮਰ ਜੋਸ਼ੀ ਦਾ ਪਰਿਵਾਰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸ਼ੰਟੀ ਕੋਲ ਪਹੁੰਚਿਆ ਅਤੇ ਆਪਣੀ ਸ਼ਿਕਾਇਤ ਦਿੱਤੀ | ਸ਼ਿਕਾਇਤ ਵਿਚ ਉਨ੍ਹਾਂ ਹਸਪਤਾਲ ਪ੍ਰਬੰਧਨ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ¢ ਸ਼ਿਕਾਇਤ ਮਿਲਣ ਤੋਂ ਬਾਅਦ ਕਮਿਸ਼ਨ ਨੇ ਹਸਪਤਾਲ ਪ੍ਰਬੰਧਕਾਂ ਨੂੰ ਤਲਬ ਕਰ ਲਿਆ ਹੈ ¢ ਇਸ ਦੀ ਜਾਣਕਾਰੀ ਜਤਿੰਦਰ ਸਿੰਘ ਸ਼ੰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਾਟ ਤੇ ਸ਼ੇਅਰ ਕੀਤੀ ਹੈ¢ ਮਿ੍ਤਕ ਜੋਸ਼ੀ ਦੇ ਭਰਾ ਸੋਨੰੂ ਨੇ ਕਮਿਸ਼ਨ ਦੇ ਚੇਅਰਮੈਨ ਨੂੰ ਦੱਸਿਆ ਕਿ ਉਸ ਦੇ ਭਾਈ ਦੇ ਲੀਵਰ ਟਰਾਂਸਪਲਾਂਟ ਦੇ ਲਈ 17 ਲੱਖ ਰੁਪਏ ਦਾ ਪੈਕੇਜ ਹੋਇਆ ਸੀ¢ ਇਲਾਜ ਦੇ ਲਈ ਉਨ੍ਹਾਂ ਨੇ ਇਕ ਪਲਾਟ ਵੇਚ ਕੇ 11 ਲੱਖ ਰੁਪਏ ਹਸਪਤਾਲ ਵਿਚ ਜਮਾ ਕਰਾ ਦਿੱਤੇ¢ 6 ਲੱਖ ਰੁਪਏ ਅਜੇ ਦੇਣੇ ਬਾਕੀ ਸਨ¢ ਹਸਪਤਾਲ ਨੇ ਮਿ੍ਤਕ ਸਰੀਰ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਕਮਿਸ਼ਨ ਤੱਕ ਪਹੁੰਚ ਕੀਤੀ¢ ਸੋਨੰੂ ਨੇ ਚੇਅਰਮੈਨ ਨੂੰ ਦੱਸਿਆ ਕਿ ਉਸਦੀ ਭਾਬੀ ਨੇ ਲੀਵਰ ਦਾਨ ਕਰਨਾ ਸੀ ¢ ਹਸਪਤਾਲ ਨੇ ਬਾਡੀ ਰਿਲੀਜ਼ ਕੀਤੀ ਤਾਂ ਉਸ ਤੋਂ ਬਾਅਦ ਭਾਬੀ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ¢ ਉਸ ਦੇ ਲਈ ਇਕ ਲੱਖ ਰੁਪਏ ਕਰਜ਼ਾ ਲੈ ਕੇ ਦਿੱਤਾ ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ | ਸ਼ਿਕਾਇਤਕਰਤਾ ਨੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਨੇ ਹੁਣ ਉਨ੍ਹਾਂ ਨੂੰ 5 ਲੱਖ ਰੁਪਏ ਅਤੇ 18 ਪ੍ਰਤੀਸ਼ਤ ਜੀ.ਐਸ.ਟੀ. ਜਮਾਂ ਕਰਵਾਉਣ ਦਾ ਨੋਟਿਸ ਭੇਜਿਆ ਹੈ¢ ਉਨ੍ਹਾਂ ਦੱਸਿਆ ਕਿ ਜਦੋਂ ਮਿ੍ਤਕ ਬਾਡੀ ਰਿਲੀਜ਼ ਕੀਤੀ ਗਈ ਸੀ ਤਾਂ ਉਸ ਵਕਤ ਉਨ੍ਹਾਂ ਨੂੰ ਬਾਕੀ ਬਿਲ ਮਾਫ਼ ਕਰਨ ਨੂੰ ਕਹਿ ਦਿੱਤਾ ਗਿਆ ਸੀ¢ ਕਮਿਸ਼ਨ ਦੇ ਪ੍ਰਧਾਨ ਜਤਿੰਦਰ ਸ਼ੰਟੀ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਸਖ਼ਤ ਐਕਸ਼ਨ ਲੈਣਗੇ ਅਤੇ ਉਹ ਹਸਪਤਾਲ ਪ੍ਰਬੰਧਕਾਂ ਦਾ ਪੱਖ ਵੀ ਜ਼ਰੂਰ ਸੁਣਨਗੇ¢ ਜਦੋਂ ਹਸਪਤਾਲ ਪ੍ਰਬੰਧਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ¢