ਲੁਧਿਆਣਾ, 21 ਜਨਵਰੀ (ਡਾ. ਤਰਲੋਚਨ ਸਿੰਘ)-ਪ੍ਰਸਿੱਧ ਚਿੱਤਰਕਾਰ ਬਬਲੀ ਸੋਹਣ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ¢ ਉਨ੍ਹਾਂ ਨਮਿਤ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 26 ਜਨਵਰੀ, ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨੇੜੇ ਮਾਲਵਾ ਸਕੂਲ, ਮਾਡਲ ਗਰਾਮ ਵਿਖੇ ਬਾਅਦ ਦੁਪਹਿਰ 12.00 ਤੋਂ 1.15 ਵਜੇ ਤੱਕ ਹੋਵੇਗੀ¢ ਸਵ. ਬਬਲੀ ਸੋਹਣ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਕਾਲਜ ਦੇ ਸਾਬਕਾ ਪਿ੍ੰਸੀਪਲ ਮਨਜੀਤ ਕÏਰ ਸੋਢੀਆ, ਜਨਮੇਜਾ ਸਿੰਘ ਜÏਹਲ , ਫ਼ੋਟੋਗਰਾਫ਼ਰ ਤੇਜਵੰਤ ਸਿੰਘ ਸੰਧੂ, ਰਣਜੋਧ ਸਿੰਘ ਨੇ ਦੱਸਿਆ ਕਿ ਉਹ ਆਪਣਾ ਹੱਕ ਛੱਡ ਦੂਜਿਆਂ ਨੂੰ ਇੱਜ਼ਤ ਦੇਣ ਵਾਲੀ ਕਲਾਕਾਰ ਸੀ | ਬਬਲੀ ਸਿੰਘ ਦੇ ਬਣਾਏ ਚਿੱਤਰਾਂ ਨੂੰ ਉਸ ਸਮੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਊਸ ਵਿਚ ਲਗਵਾਇਆ ¢ ਉਨ੍ਹਾਂ ਦੱਸਿਆ ਕਿ ਬਬਲੀ ਸਿੰਘ ਦਾ ਦਿਲ ਬੇਸ਼ੱਕ ਬਹੁਤ ਕੋਮਲ ਸੀ ਪਰ ਕਿਸੇ ਦੇ ਬੋਲੇ ਤਿੱਖੇ, ਕਟਾਖਸ਼ ਭਰੇ ਸ਼ਬਦਾਂ ਨੂੰ ਸਹਿਣ ਦੀ ਸ਼ਕਤੀ ਆਮ ਵਿਅਕਤੀ ਨਾਲੋਂ ਵਧੇਰੇ ਸੀ ¢ ਉਨ੍ਹਾਂ ਕਿਹਾ ਕਿ ਰਿਸ਼ਤਿਆਂ ਨੂੰ ਅਦਬ ਨਾਲ ਨਿਭਾਉਣ ਵਾਲੀ ਬਬਲੀ ਸਿੰਘ ਦੀ ਮÏਤ ਨੇ ਹਰ ਜਾਣਨ ਵਾਲੇ ਦੀ ਅੱਖ ਵਿਚ ਹੰਝੂ ਭਰ ਦਿੱਤੇ ¢