07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਟਿੱਕਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੰੂ ਰਾਸ਼ਟਰ ਪੱਧਰ 'ਤੇ ਮਾਣ ਦੇਣ 'ਤੇ ਮੋਦੀ ਦਾ ਕੀਤਾ ਧੰਨਵਾਦ

ਅਜੀਤ ਡੈਸਕ 01-01-2026
ਲੁਧਿਆਣਾ, 31 ਦਸੰਬਰ (ਭੁਪਿੰਦਰ ਸਿੰਘ ਬੈਂਸ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਮਾਡਲ ਟਾਊਨ ਦੇ ਟਰੱਸਟੀ ਤੇ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੰੂ ਇਕ ਪੱਤਰ ਲਿਖ ਕੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਅਤੇ ਛੋਟੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੰੂ ਰਾਸ਼ਟਰੀ ਪੱਧਰ 'ਤੇ ਯਾਦ ਕਰਨ ਲਈ ਧੰਨਵਾਦ ਕੀਤਾ | ਅਮਰਜੀਤ ਸਿੰਘ ਟਿੱਕਾ ਨੇ ਆਪਣੇ ਪੱਤਰ ਵਿਚ ਕਿਹਾ ਕਿ ਸ਼੍ਰੀ ਗੁਰੂ ਤੇਗ਼ ਬਹਾਦਰੋ ਜੀ ਦੀ ਸ਼ਹਾਦਤ ਕਿਸੇ ਇਕ ਧਰਮ ਲਈ ਨਹੀਂ, ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸੀ | ਪੱਤਰ ਦੇ ਅੰਤ ਵਿਚ ਅਮਰਜੀਤ ਸਿੰਘ ਟਿੱਕਾ ਨੇ ਪ੍ਰਧਾਨ ਮੰਤਰੀ ਨੰੂ ਬੇਨਤੀ ਕੀਤੀ ਕਿ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਮਾਡਲ ਟਾਊਨ, ਦੇ ਟਰੱਸਟੀ ਹੋਣ ਦੇ ਨਾਤੇ ਉਨ੍ਹਾਂ ਨੰੂ ਨਿੱਜੀ ਤੌਰ 'ਤੇ ਸਨਮਾਨਿਤ ਕਰਨ ਦਾ ਮੌਕਾ ਦਿੱਤਾ ਜਾਵੇ, ਜੋ ਉਨ੍ਹਾਂ ਲਈ ਵੱਡਾ ਮਾਣ ਹੋਵੇਗਾ |

ਪਿਛਲੀ ਖ਼ਬਰ ਐਚਵੀਐਮ ਗਲੋਬਲ ਸਕੂਲ ਵਲੋਂ ਨਵੇਂ ਸਾਲ ਨੰੂ ਲੈ ਕੇ ਅਧਿਆਪਕਾਂ ਲਈ ਪੋ੍ਰਗਰਾਮ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਡੁਲਗਚ ਮਿਲੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।