06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਤਿਅਮ ਹਸਪਤਾਲ ਵਿਚ 6 ਮਹੀਨਿਆਂ ਦੀ ਬੱਚੀ ਦੀ ਸ਼ੱਕੀ ਹਾਲਤ 'ਚ ਹੋਈ ਮÏਤ <br/>

ਅਜੀਤ ਡੈਸਕ 01-01-2026
ਲੁਧਿਆਣਾ, 31 ਦਸੰਬਰ (ਡਾ. ਤਰਲੋਚਨ ਸਿੰਘ)-ਆਪਣੀ 6 ਮਹੀਨੇ ਦੀ ਬੱਚੀ ਨੂੰ ਛਾਤੀ 'ਚ ਇਨਫੈਕਸ਼ਨ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਸ਼ਿੰਗਾਰ ਸਿਨੇਮਾ ਦੇ ਨੇੜੇ ਸਥਿਤ ਇਕ ਨਿੱਜੀ ਹਸਪਤਾਲ 'ਚ ਆਏ ਪਰਿਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਲਾਜ ਦÏਰਾਨ ਸ਼ੱਕੀ ਹਾਲਾਤ 'ਚ ਬੱਚੀ ਦੀ ਮÏਤ ਹੋ ਗਈ¢ ਬੱਚੀ ਦੀ ਮÏਤ ਦਾ ਪਤਾ ਚੱਲਦੇ ਹੀ ਪਰਿਵਾਰ ਨੇ ਹਸਪਤਾਲ ਦੇ ਅੰਦਰ ਹੀ ਹੰਗਾਮਾ ਕਰਦੇ ਹੋਏ ਹਸਪਤਾਲ ਦੇ ਸਟਾਫ਼ ਉਪਰ ਗੰਭੀਰ ਦੋਸ਼ ਲਗਾਉਂਦੇ ਹੋਏ ਬੱਚੀ ਨੂੰ ਗ਼ਲਤ ਦਵਾਈ ਦੇਣ ਦੀ ਗੱਲ ਕਹੀ¢ ਉਧਰ ਹੰਗਾਮੇ ਦੀ ਸੂਚਨਾ ਮਿਲਦੇ ਹੀ ਸਬੰਧਿਤ ਥਾਣਾ ਪੁਲਿਸ ਮÏਕੇ 'ਤੇ ਪਹੁੰਚੀ ਅਤੇ ਭੜਕੇ ਹੋਏ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ ¢ ਜਾਣਕਾਰੀ ਅਨੁਸਾਰ ਸ਼ਿੰਗਾਰ ਸਿਨੇਮਾ ਰੋਡ ਸਥਿਤ ਸਤਿਅਮ ਹਸਪਤਾਲ ਵਿਚ ਇਕ 6 ਮਹੀਨੇ ਦੀ ਮਾਸੂਮ ਬੱਚੀ ਨਾਇਰਾ ਦੀ ਸ਼ੱਕੀ ਹਾਲਾਤ 'ਚ ਮÏਤ ਹੋ ਗਈ¢ ਬੱਚੀ ਦੀ ਮÏਤ ਉਪਰੰਤ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਅੰਦਰ ਤੋੜ ਭੰਨ ਕੀਤੀ ਗਈ | ਦਰੇਸੀ ਦੇ ਰਹਿਣ ਵਾਲੇ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ¢ ਮਿ੍ਤਕ ਬੱਚੀ ਨਾਇਰਾ ਦੀ ਮਾਤਾ ਸੋਨੀਆ ਪਤਨੀ ਕੁਲਦੀਪ ਨੇ ਦੱਸਿਆ ਕਿ ਉਸ ਦੀ ਬੱਚੀ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸੀ, ਜਿਸ ਕਾਰਨ ਉਸ ਨੰੂ 29 ਦਸੰਬਰ ਨੂੰ ਇਲਾਜ ਲਈ ਇੱਥੇ ਦਾਖਲ ਕਰਵਾਇਆ ਗਿਆ ਸੀ ¢ ਇਲਾਜ ਦੇ ਚੱਲਦਿਆਂ ਬੱਚੀ ਠੀਕ ਹੋ ਰਹੀ ਸੀ¢ ਉਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਲਗਭਗ 4-5 ਵਜੇ ਇਕ ਸਟਾਫ਼ ਮੈਂਬਰ ਉਨ੍ਹਾਂ ਦੇ ਕਮਰੇ ਵਿਚ ਆਇਆ ਅਤੇ ਬਿਨਾਂ ਜਾਣਕਾਰੀ ਤੋਂ ਹੀ ਬੱਚੀ ਨੂੰ ਦਵਾਈ ਪਿਲਾਉਣ ਲੱਗਾ, ਜਦੋਂ ਉਸ ਨੇ ਬੱਚੀ ਨੂੰ ਦਵਾਈ ਦੇਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਨੀਂਦ ਦੀ ਦਵਾਈ ਹੈ¢ ਉਸ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਦਵਾਈ ਦੇਣ ਤੋਂ ਬਾਅਦ ਬੱਚੀ ਡੂੰਘੀ ਨੀਂਦ ਵਿਚ ਚਲੀ ਗਈ ਅਤੇ ਸਵੇਰੇ ਲਗਭਗ 6 ਵਜੇ ਉਸ ਦੀ ਮÏਤ ਹੋ ਗਈ ¢ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਹਸਪਤਾਲ ਪ੍ਰਬੰਧਕ ਨਾ ਤਾਂ ਹੁਣ ਉਸ ਸਟਾਫ਼ ਮੈਂਬਰ ਨੂੰ ਸਾਹਮਣੇ ਲਿਆ ਰਹੇ ਹਨ ਅਤੇ ਨਾ ਹੀ ਮਾਮਲੇ ਦੀ ਸਹੀ ਜਾਣਕਾਰੀ ਦੇ ਰਹੇ ਹਨ¢ ਘਟਨਾ ਦੀ ਸੂਚਨਾ ਮਿਲਦੇ ਹੀ ਮÏਕੇ 'ਤੇ ਪਹੁੰਚੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ¢ ਜਦੋਂ ਇਸ ਘਟਨਾ ਸਬੰਧੀ ਹਸਪਤਾਲ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ¢

ਪਿਛਲੀ ਖ਼ਬਰ ਪੰਜਾਬ 'ਚ ਕਾਂਗਰਸ ਮਜ਼ਬੂਤੀ ਲਈ ਸੂਬਾ ਪ੍ਰਧਾਨ ਬਦਲਿਆ ਜਾਵੇ-ਖੁਰਾਣਾ ਅਗਲੀ ਖ਼ਬਰ ਬਿਨਾਂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਮਿਆਦ ਮੁੱਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।