15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਦੋਵਾਂ ਬੱਸਾਂ ਦੀ ਭਿਆਨਕ ਟੱਕਰ ਤੋਂ ਬਾਅਦ ਸਥਾਨਿਕ ਲੋਕਾਂ ਨੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲਾਂ ’ਚ ਪਹੁੰਚਾਉਣ ਵਿਚ ਨਿਭਾਇਆ ਅਹਿਮ ਰੋਲ

ਤਰਨ ਤਾਰਨ, ਨੌਸ਼ਹਿਰਾ ਪਨੂੰਆ, 14 ਨਵੰਬਰ (ਹਰਿੰਦਰ ਸਿੰਘ, ਦੀਪਕ ਮੈਣੀ)— ਅੰਮ੍ਰਿਤਸਰ-ਗੰਗਾਨਗਰ ਨੈਸ਼ਨਲ ਹਾਈਵੇ 54 ’ਤੇ ਸਥਿਤ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਨਜ਼ਦੀਕ ਮੁੱਖ ਮੰਤਰੀ ਤੀਰਥ ਯਾਤਰਾ ਵਾਲੀਆਂ 2 ਬੱਸਾਂ ਆਪਸ ਵਿਚ ਟਕਰਾਉਣ ਨਾਲ ਜਿਥੇ 5 ਵਿਅਕਤੀਆਂ ਦੀ ਮੌਤ ਹੋ ਗਈ, ਉਥੇ 30 ਦੇ ਕਰੀਬ ਸ਼ਰਧਾਲੂ ਸਰਕਾਰੀ ਹਸਪਤਾਲਾਂ ਵਿਚ ਜੇਰੇ ਇਲਾਜ ਹਨ। ਇਹ ਹਾਦਸਾ ਅੰਮ੍ਰਿਤਸਰ ਵਾਲੇ ਪਾਸਿਓ ਫਰੀਦਕੋਟ ਨੂੰ ਜਾ ਰਹੀ ਮੁੱਖ ਮੰਤਰੀ ਯਾਤਰਾ ਬੱਸ ਦੇ ਡਰਾਈਵਰ ਵਲੋਂ ਨੌਸ਼ਹਿਰਾ ਪਨੂੰਆਂ ਦੇ ਨਜਦੀਕ ਸੜਕ ’ਚੋਂ ਲੰਘ ਰਹੇ ਇਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਦੋਂ ਹੋਇਆ ਜਦ ਬੱਸ ਦੇ ਡਰਾਈਵਰ ਨੇ ਬੱਸ ਨੂੰ ਸਾਹਮਣੇ ਤੋਂ ਆ ਰਹੀ ਸੜਕ ਵੱਲ ਮੋੜ ਦਿੱਤਾ, ਜਿਸ ਕਾਰਨ ਹਰੀਕੇ ਤਰਫੋਂ ਆ ਰਹੀ ਮੁੱਖ ਮੰਤਰੀ ਯਾਤਰਾ ਦੀ ਦੂਸਰੀ ਬੱਸ ਨਾਲ ਟੱਕਰ ਹੋ ਗਈ।

ਅਜੀਤ ਡੈਸਕ 15-11-2026

ਤਰਨ ਤਾਰਨ, ਨੌਸ਼ਹਿਰਾ ਪਨੂੰਆ, 14 ਨਵੰਬਰ (ਹਰਿੰਦਰ ਸਿੰਘ, ਦੀਪਕ ਮੈਣੀ)— ਅੰਮ੍ਰਿਤਸਰ-ਗੰਗਾਨਗਰ ਨੈਸ਼ਨਲ ਹਾਈਵੇ 54 ’ਤੇ ਸਥਿਤ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਨਜ਼ਦੀਕ ਮੁੱਖ ਮੰਤਰੀ ਤੀਰਥ ਯਾਤਰਾ ਵਾਲੀਆਂ 2 ਬੱਸਾਂ ਆਪਸ ਵਿਚ ਟਕਰਾਉਣ ਨਾਲ ਜਿਥੇ 5 ਵਿਅਕਤੀਆਂ ਦੀ ਮੌਤ ਹੋ ਗਈ, ਉਥੇ 30 ਦੇ ਕਰੀਬ ਸ਼ਰਧਾਲੂ ਸਰਕਾਰੀ ਹਸਪਤਾਲਾਂ ਵਿਚ ਜੇਰੇ ਇਲਾਜ ਹਨ। ਇਹ ਹਾਦਸਾ ਅੰਮ੍ਰਿਤਸਰ ਵਾਲੇ ਪਾਸਿਓ ਫਰੀਦਕੋਟ ਨੂੰ ਜਾ ਰਹੀ ਮੁੱਖ ਮੰਤਰੀ ਯਾਤਰਾ ਬੱਸ ਦੇ ਡਰਾਈਵਰ ਵਲੋਂ ਨੌਸ਼ਹਿਰਾ ਪਨੂੰਆਂ ਦੇ ਨਜਦੀਕ ਸੜਕ ’ਚੋਂ ਲੰਘ ਰਹੇ ਇਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਦੋਂ ਹੋਇਆ ਜਦ ਬੱਸ ਦੇ ਡਰਾਈਵਰ ਨੇ ਬੱਸ ਨੂੰ ਸਾਹਮਣੇ ਤੋਂ ਆ ਰਹੀ ਸੜਕ ਵੱਲ ਮੋੜ ਦਿੱਤਾ, ਜਿਸ ਕਾਰਨ ਹਰੀਕੇ ਤਰਫੋਂ ਆ ਰਹੀ ਮੁੱਖ ਮੰਤਰੀ ਯਾਤਰਾ ਦੀ ਦੂਸਰੀ ਬੱਸ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਬੱਸਾਂ ਪੱਖਚੜੇ ਉਡ ਗਏ ਅਤੇ ਚੀਕ ਚਿਹਾੜਾ ਪੈ ਗਿਆ। ਇਸ ਟੱਕਰ ਨਾਲ ਇਕ ਧਮਾਕੇ ਵਰਗੀ ਆਵਾਜ਼ ਆਈ ਹੈ ਅਤੇ ਆਸ-ਪਾਸ ਦੇ ਲੋਕ ਤੁਰੰਤ ਘਟਨਾ ਵਾਲੀ ਜਗ੍ਹਆ ’ਤੇ ਪਹੁੰਚ ਕੇ ਅਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਦੋਵਾਂ ਬੱਸਾਂ ਵਿਚ ਫਸੇ ਸ਼ਰਧਾਲੂਆਂ ਨੂੰ ਬੜੀ ਜਦੋ ਜਹਿਦ ਨਾਲ ਬਾਹਰ ਕੱਢਦੇ ਦਿਖਾਈ ਦਿੱਤੇ। ਇਥੋਂ ਤੱਕ ਕਿ ਬੱਸ ਵਿਚ ਫਸੇ ਕੁਝ ਸ਼ਰਧਾਲੂਆਂ ਨੂੰ ਬਾਹਰ ਕੱਢਣ ਲਈ ਬੱਸ ਦਾ ਕੁਝ ਹਿੱਸਾ ਤੋੜਨਾ ਵੀ ਪਿਆ ਅਤੇ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਅਹਿਮ ਰੋਲ ਅਦਾ ਕੀਤਾ ਗਿਆ। ਇਸ ਹਾਦਸੇ ਵਿਚ ਜਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਲਈ ਅੱਠ ਦੇ ਕਰੀਬ 108 ਐਬੂਲੈਂਸਾਂ, 4 ਐੱਸ.ਐੱਸ.ਐੱਫ ਦੀ ਗੱੜੀਆਂ ਅਤੇ ਪੁਲਿਸ ਦੀਆਂ ਗੱਡੀਆਂ ਤੋਂ ਇਲਾਵਾ ਲੋਕਾਂ ਵਲੋਂ ਆਪਣੇ ਵਾਹਨਾਂ ਨੂੰ ਹਸਪਤਾਲਾਂ ਵਿਚ ਲਿਜਾ ਕੇ ਜ਼ਖਮੀਆਂ ਨੂੰ ਉਥੇ ਦਾਖਲ ਕਰਵਾਇਆ ਗਿਆ। ਹਾਦਸੇ ਦੇ ਕਰੀਬ 20 ਮਿੰਟਾਂ ਵਿਚ ਹੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪਹੁੰਚਾ ਦਿੱਤਾ ਗਿਆ ਸੀ, ਜਿਥੇ ਪਹਿਲਾਂ ਤੋਂ ਹੀ ਹਾਦਸੇ ਦੀ ਖਬਰ ਮਿਲਣ ’ਤੇ ਐੱਸ.ਐੱਮ.ਓ. ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਡਾਕਟਰਾਂ, ਮੈਡੀਕਲ ਸਟਾਫ ਅਤੇ ਹੋਰ ਟੀਮਾਂ ਨੇ ਜ਼ਖਮੀਆਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਇਸ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ 6 ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਤਾਂ ਜੋ ਉਥੇ ਉਨ੍ਹਾਂ ਨੂੰ ਬਿਹਤ ਸਿਹਤ ਸਹੂਲਤ ਮਿਲ ਸਕਣ। ਤਰਨ ਤਾਰਨ ਦੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੇਰ ਸ਼ਾਮ ਨੂੰ ਦੱਸਿਆ ਕਿ ਇਹ ਹਾਦਸਾ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਸਮੇਂ ਹੋਇਆ ਹੈ ਅਤੇ ਇਸ ਹਾਦਸੇ ਵਿਚ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਦੀ ਮੌਤ ਹੋ ਗਈ ਜਦਕਿ ਬੱਸਾਂ ਵਿਚ ਸਵਾਰ ਤਿੰਨ ਯਾਤਰੂ ਵੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਬੱਸਾਂ ਵਿਚ ਸਵਾਰ 50 ਦੇ ਕਰੀਬ ਹੋਰ ਯਾਤਰੂ ਜੋ ਕਿ ਤੰਦਰੁਸਤ ਪਾਏ ਗਏ ਹਨ, ਉਨ੍ਹਾਂ ਨੂੰ 2 ਬੱਸਾਂ ਵਿਚ ਹਲਕਾ ਲੰਮੀ ਅਤੇ ਜੈਤੋ ਸਥਿਤ ਉਨ੍ਹਾਂ ਦੇ ਘਰਾਂ ਵਿਚ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਚੀਫ ਸੈਕਟਰੀ ਅਤੇ ਡੀ.ਜੀ.ਪੀ. ਵਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਜ਼ਖਮੀਆਂ ਦਾ ਸਰਕਾਰੀ ਹਸਪਤਾਲ ਵਿਖੇ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅੰਗਦੀਪ ਸਿੰਘ ਸੋਹਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਲ ਸਿੰਘ ਜੱਸਾ ਪੱਟੀ, ਚੇਅਰਮੈਨ ਹਰਮਨ ਸਿੰਘ ਮੈਣੀ, ਜਸਕਰਨ ਸਿੰਘ ਗਿੱਲ, ਗੁਰਦਿਆਲ ਸਿੰਘ ਮਰਹਾਣਾ, ਮਾਰਕੀਟ ਕਮੇਟੀ ਤਰਨ ਤਾਰਨ ਦੀ ਚੇਅਰਪਰਸਨ ਰੁਪਿੰਦਰ ਕੌਰ ਸੰਧੂ ਤੋਂ ਇਲਾਵਾ ਵੱਖ-ਵੱਖ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਮਾਮੂਲੀ ਰੂਪ ਵਿਚ ਜ਼ਖਮੀ ਹੋਏ ਸ਼ਰਧਾਲੂਆਂ ਲਈ ਮੌਕੇ ’ਤੇ ਹੀ ਸਥਾਨਿਕ ਡਾਕਟਰਾਂ ਵਲੋਂ ਮੱਲ੍ਹਮ ਪੱਟੀ ਕੀਤੀ ਗਈ। ਇਸ ਘਟਨਾ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਜਿਥੇ ਸਥਾਨਿਕ ਲੋਕਾਂ ਵਲੋਂ ਕਾਫੀ ਮਿਹਨਤ ਕੀਤੀ ਗਈ, ਉਥੇ ਸਿਮਰਨ ਕੌਰ ਨਾਮਕ ਇਕ ਲੜਕੀ ਵਲੋਂ ਵੀ ਸ਼ਰਧਾਲੂਆਂ ਨੂੰ ਬਾਹਰ ਕੱਢ ਕੇ ਮੱਲ੍ਹਮ ਪੱਟੀ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਗਿਆ।

ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 10 ਵਿਅਕਤੀ ਪੁਲਿਸ ਵਲੋਂ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਧਰਨਾ ਕੱਲ੍ਹ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।