02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੰਡੀ ਅਮਰਕੋਟ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਆਸਲ ਉਤਾੜ ਵਿਖੇ ਬਣੇ ਗੈਰ ਕਾਨੂੰਨੀ ਨਿੱਜੀ ਖ਼ਰੀਦ ਕੇਂਦਰ ’ਤੇ ਸਵਾਲ ਉੱਠਣੇ ਸ਼ੁਰੂ

ਅਮਰਕੋਟ, 1 ਨਵੰਬਰ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੀ ਮੰਡੀ ਅਮਰਕੋਟ ਦੇ ਲਾਇਸੰਸ ਧਾਰਕ ਆੜ੍ਹਤੀ ਗੈਰ ਕਨੂੰਨੀ ਢੰਗ ਪਿੰਡ ਆਸਲ ਉਤਾੜ ਵਿਖੇ ਕਿਵੇਂ ਨਿੱਜੀ ਮੰਡੀ ਬਣਾ ਕੇ ਆੜ੍ਹਤ ਦਾ ਕਾਰੋਬਾਰ ਕਰਕੇ ਝੋਨੇ ਦੀ ਸਰਕਾਰੀ ਖ਼ਰੀਦ ਕਰ ਸਕਦੇ ਹਨ, ਇਸ ’ਤੇ ਆੜ੍ਹਤੀ ਗੁਰਸੇਵਕ ਸਿੰਘ ਆਸਲ ਦੇ ਕਤਲ ਤੋਂ ਬਾਅਦ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਕਿਵੇਂ ਖ਼ਰੀਦ ਏਜੰਸੀਆਂ ਮਾਰਕੀਟ ਕਮੇਟੀ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ।

ਅਜੀਤ ਡੈਸਕ 02-11-2026
ਅਮਰਕੋਟ, 1 ਨਵੰਬਰ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੀ ਮੰਡੀ ਅਮਰਕੋਟ ਦੇ ਲਾਇਸੰਸ ਧਾਰਕ ਆੜ੍ਹਤੀ ਗੈਰ ਕਨੂੰਨੀ ਢੰਗ ਪਿੰਡ ਆਸਲ ਉਤਾੜ ਵਿਖੇ ਕਿਵੇਂ ਨਿੱਜੀ ਮੰਡੀ ਬਣਾ ਕੇ ਆੜ੍ਹਤ ਦਾ ਕਾਰੋਬਾਰ ਕਰਕੇ ਝੋਨੇ ਦੀ ਸਰਕਾਰੀ ਖ਼ਰੀਦ ਕਰ ਸਕਦੇ ਹਨ, ਇਸ ’ਤੇ ਆੜ੍ਹਤੀ ਗੁਰਸੇਵਕ ਸਿੰਘ ਆਸਲ ਦੇ ਕਤਲ ਤੋਂ ਬਾਅਦ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਕਿਵੇਂ ਖ਼ਰੀਦ ਏਜੰਸੀਆਂ ਮਾਰਕੀਟ ਕਮੇਟੀ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਪਿੰਡ ਆਸਲ ਉਤਾੜ ਵਿਖੇ ਕੋਈ ਚਾਰ ਫਰਮਾਂ ਆਪਣੇ ਨਿੱਜੀ ਫੜ੍ਹ ਬਣਾ ਝੋਨੇ ਦੀ ਸਰਕਾਰੀ ਖਰੀਦ ਸਾਰੇ ਨਿਯਮਾਂ ਨੂੰ ਛਿੱਕੇ ਢੰਗ ਕੇ ਅਸਲ ਦਾਣਾ ਮੰਡੀ ਤੋਂ ਕੋਈ ਪੰਜ ਕਿਲੋਮੀਟਰ ਦੂਰ ਝੋਨੇ ਦੀ ਫ਼ਸਲ ਦੀ ਸਰਕਾਰੀ ਭਰਾਈ ਕਰ ਰਹੇ ਹਨ। ਜਦੋਂ ਇਸ ਸੰਬੰਧੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਆਪਣੇ ਕਥਿਤ ਤੌਰ ’ਤੇ ਕਰਿੰਦੇ ਭੇਜ ਕੇ ਖ਼ਰੀਦ ਕਰਵਾ ਰਹੇ ਹਨ। ਜੇ ਕੋਈ ਅਸਲ ਮੰਡੀ ਬਾਹਰ ਸੁਰੱਖਿਆ ਦੇ ਮੱਦੇਨਜ਼ਰ ਘਟਨਾ ਵਾਪਰਦੀ ਹੈ, ਇਸ ਦਾ ਕੌਣ ਜਿੰਮੇਵਾਰ ਹੋਵੇਗਾ, ਇਹ ਸਵਾਲ ਉਠਣੇ ਲਾਜ਼ਮੀ ਹਨ, ਪਰ ਇਸ ਸੰਬੰਧੀ ਖ਼ਰੀਦ ਏਜੰਸੀ ਮਾਰਕਫੈੱਡ ਦਾ ਇੰਸਪੈਕਟਰ ਗੱਲ ਕਰਨ ’ਤੇ ਉਹ ਕਹਿੰਦੇ ਹਨ ਕਿ ਮਾਰਕੀਟ ਕਮੇਟੀ ਦੀ ਸਾਰੀ ਜਿੰਮੇਵਾਰੀ ਹੈ, ਉਹ ਉਨ੍ਹਾਂ ਦੇ ਕਹਿਣ ’ਤੇ ਖ਼ਰੀਦ ਪਾਉਂਦੇ ਹਨ। ਜਦੋਂ ਕਿ ਕੋਈ ਵੀ ਅਧਿਕਾਰੀ ਗੈਰ ਕਾਨੂੰਨੀ ਚੰਲਦੀ ਮੰਡੀ ਦੀ ਜਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਇਸ ਸੰਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਉਹ ਮੌਕਾ ਵੇਖਣਗੇ।
ਪਿਛਲੀ ਖ਼ਬਰ ਬੇਲਰ ਨਾਲ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੇ ਕਿਸਾਨਾਂ ਦੀ ਐਸ.ਡੀ.ਐਮ. ਨੇ ਕੀਤੀ ਸ਼ਲਾਘਾ ਅਗਲੀ ਖ਼ਬਰ ‘ਆਪ’ ਵਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਨੇ ਕਈ ਹਲਕਿਆਂ ’ਚ ਕੀਤੇ ‘ਆਪ’ ’ਤੇ ਖੜ੍ਹੇ ਸਵਾਲ - ਜਹਾਂਗੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।