30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ 12 ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਵਾਏ

ਤਰਨ ਤਾਰਨ, 29 ਅਕਤੂਬਰ (ਹਰਿੰਦਰ ਸਿੰਘ)-ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਗੁਰੂ ਦਾ ਓਟ-ਆਸਰਾ ਲੈਂਦਿਆਂ 12 ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਵਾਏ। ਇਸ ਮੌਕੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਅਜੀਤ ਡੈਸਕ 30-10-2026
ਤਰਨ ਤਾਰਨ, 29 ਅਕਤੂਬਰ (ਹਰਿੰਦਰ ਸਿੰਘ)-ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਗੁਰੂ ਦਾ ਓਟ-ਆਸਰਾ ਲੈਂਦਿਆਂ 12 ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਵਾਏ। ਇਸ ਮੌਕੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਬਾਬਾ ਦਾਦੂ ਜੀ ਦੇ ਹੈੱਡ ਗ੍ਰੰਥੀ ਗਿਆਨੀ ਸਰਵਣ ਸਿੰਘ ਨੇ ਸਰਬੱਤ ਦੇ ਭਲੇ ਅਤੇ ਲਾਲਪੁਰਾ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਅਤੇ ਵੱਖ-ਵੱਖ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰਬਾਣੀ ਨਾਲ ਜੁੜਨ ਦਾ ਸੁਨੇਹਾ ਦਿੱਤਾ। ਇਸ ਮੌਕੇ ਐੱਸ.ਡੀ.ਐੱਮ. ਸੰਜੀਵ ਸ਼ਰਮਾ ਖਡੂਰ ਸਾਹਿਬ, ਰਵਿੰਦਰ ਸਿੰਘ ਬ੍ਰਹਮਪੁਰਾ, ਤਹਿਸੀਲਦਾਰ ਕਰਮਜੀਤ ਸਿੰਘ ਖਡੂਰ ਸਾਹਿਬ, ਡੀ.ਐੱਸ.ਪੀ. ਹਰਿੰਦਰ ਸਿੰਘ ਗੋਇੰਦਵਾਲ, ਐਸ.ਐਚ.ਓ. ਰਣਜੀਤ ਸਿੰਘ, ਐਸ.ਐਚ.ਓ. ਬਲਜੀਤ ਸਿੰਘ ਸਦਰ, ਐਸ.ਐਚ.ਓ. ਤੇਜਿੰਦਰ ਸਿੰਘ ਭੱਟੀ, ਗੋਇੰਦਵਾਲ ਸਾਹਿਬ, ਬੀ.ਡੀ.ਪੀ.ਓ. ਨਰਿੰਦਰ ਸਿੰਘ ਖਡੂਰ ਸਾਹਿਬ, ਸੈਕਟਰੀ ਗੁਰਜਿੰਦਰ ਸਿੰਘ ਖਡੂਰ ਸਾਹਿਬ, ਚੇਅ. ਗੌਰਵ ਰਾਮਪਾਲ, ਚੇਅ. ਹਰਜੀਤ ਸਿੰਘ ਸੰਧੂ, ਚੇਅ. ਅਮਿੰਦਰ ਸਿੰਘ ਐਮੀ, ਬਲਾਕ ਪ੍ਰਧਾਨ ਦਵਿੰਦਰ ਸਿੰਘ ਗੋਰਖਾ, ਬਲਾਕ ਪ੍ਰਧਾਨ ਸੁਵਿੰਦਰ ਸਿੰਘ ਚੰਬਾ, ਐਸ.ਸੀ. ਵਿੰਗ ਹਲਕਾ ਕੋਆਰਡੀਨੇਟਰ ਨਿਰਮਲ ਸਿੰਘ ਕੁਹਾੜਕਾ, ਪੀ.ਏ. ਹਰਕੀਰਤ ਸਿੰਘ ਕਰਨ, ਪੀ.ਏ. ਗੁਰਸ਼ਰਨ ਸਿੰਘ, ਸੰਗਠਨ ਇੰਚਾਰਜ ਰਜਿੰਦਰ ਸਿੰਘ ਪੰਨੂੰ, ਸਲਾਹਕਾਰ ਹੈਰੀ ਗਿੱਲ, ਨਿਸ਼ਾਨ ਸਿੰਘ ਮਾਣੋਚਾਲ੍ਹ, ਦਫਤਰ ਸਕੱਤਰ ਕੁਲਦੀਪ ਸਿੰਘ ਫੈਲੋਕੇ, ਬਲਕਾਰ ਸਿੰਘ, ਗੁਰਭੇਜ ਸਿੰਘ ਪੰਨੂੰ, ਮਾ. ਮੰਗਤ ਸਿੰਘ, ਹੀਰਾ ਸਿੰਘ ਸਰਪੰਚ, ਸਰਪੰਚ ਦਵਿੰਦਰ ਸਿੰਘ ਗੋਰਖਾ, ਨਿਸ਼ਾਨ ਸਿੰਘ ਖਵਾਸਪੁਰ, ਹਰਜਿੰਦਰ ਸਿੰਘ ਆੜ੍ਹਤੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਥਿਆਰਾਂ ਨਾਲ ਲੈਸ ਹੋ ਕੇ ਨੌਜਵਾਨ ਨਾਲ ਕੁੱਟਮਾਰ, ਮਾਮਲਾ ਦਰਜ ਅਗਲੀ ਖ਼ਬਰ ਉਪ ਮੰਡਲ ਦਫ਼ਤਰ ਸਰਾਏ ਅਮਾਨਤ ਖਾਂ ਦੀ ਬਿਜਲੀ ਅੱਜ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।