ਟੁੱਟੀਆਂ ਸੜਕਾਂ ਜਲਦ ਬਣਨੀਆਂ ਸ਼ੁਰੂ ਨਾ ਹੋਈਆਂ ਤਾਂ 1 ਨਵੰਬਰ ਨੂੰ ਲੋਕ ਨਿਰਮਾਣ ਵਿਭਾਗ ਦਫ਼ਤਰ ਅੱਗੇ ਲੱਗੇਗਾ ਪੱਕਾ ਧਰਨਾ- ਅੱਲੋਵਾਲ
ਮੀਆਂਵਿੰਡ, 26 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਨੇ ਦੱਸਿਆ ਕਿ ਪਿੰਡ ਅੱਲੋਵਾਲ ਸਮੇਤ ਕਈ ਪਿੰਡਾਂ ਦੀਆਂ ਸੜਕਾਂ ਤੇ ਲੰਮੇ ਸਮੇਂ ਤੋਂ ਪੱਥਰ ਪਾ ਕੇ ਛੱਡਿਆ ਹੋਇਆ ਹੈ, ਜਿਸ ਕਾਰਨ ਸੜਕਾਂ ਤੋਂ ਲੋਕ ਬਹੁਤ ਹੀ ਮੁਸ਼ਕਿਲਾਂ ਦੇ ਨਾਲ ਲੰਘ ਰਹੇ ਹਨ । ਸਕੂਲ ਜਾਣ ਵਾਲੇ ਬੱਚਿਆਂ ਦਾ ਆਉਣਾ-ਜਾਣਾ ਵੀ ਮੁਸ਼ਕਿਲ ਹੈ।
ਮੀਆਂਵਿੰਡ, 26 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਨੇ ਦੱਸਿਆ ਕਿ ਪਿੰਡ ਅੱਲੋਵਾਲ ਸਮੇਤ ਕਈ ਪਿੰਡਾਂ ਦੀਆਂ ਸੜਕਾਂ ਤੇ ਲੰਮੇ ਸਮੇਂ ਤੋਂ ਪੱਥਰ ਪਾ ਕੇ ਛੱਡਿਆ ਹੋਇਆ ਹੈ, ਜਿਸ ਕਾਰਨ ਸੜਕਾਂ ਤੋਂ ਲੋਕ ਬਹੁਤ ਹੀ ਮੁਸ਼ਕਿਲਾਂ ਦੇ ਨਾਲ ਲੰਘ ਰਹੇ ਹਨ । ਸਕੂਲ ਜਾਣ ਵਾਲੇ ਬੱਚਿਆਂ ਦਾ ਆਉਣਾ-ਜਾਣਾ ਵੀ ਮੁਸ਼ਕਿਲ ਹੈ। ਲੋਕਾਂ ਦੇ ਸਾਧਨਾਂ ਦੀ ਭੰਨ ਤੋੜ ਹੋ ਰਹੀ ਹੈ। ਪਹਿਲਾਂ 12 ਜੁਲਾਈ ਨੂੰ ਐਸ.ਡੀ.ਓ. ਸ਼ਰਨਜੀਤ ਸਿੰਘ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਤੁਹਾਡੇ ਪਿੰਡ ਦੀਆਂ ਸੜਕਾਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਅਫਸੋਸ ਦੀ ਗੱਲ ਇਹ ਕਿ ਉਸ ਤੋਂ ਬਾਅਦ ਨਾ ਹੀ ਐਸ.ਡੀ.ਓ., ਨਾ ਹੀ ਉਨ੍ਹਾਂ ਦਾ ਕੋਈ ਅਧਿਕਾਰੀ ਜਾਂ ਠੇਕੇਦਾਰ ਕਿਸੇ ਨੇ ਵੀ ਸਾਡੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਸੜਕਾਂ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਇਕਾਈ ਅੱਲੋਵਾਲ ਦੇ ਆਗੂਆਂ ਵਲੋਂ ਹੁਣ ਲਿਖਤੀ ਨੋਟਿਸ ਐਸ . ਡੀ.ਓ. ਨੂੰ ਦਿੱਤਾ ਗਿਆ ਹੈ ਕਿ ਜੇਕਰ ਹੁਣ ਵੀ ਪਿੰਡਾਂ ਦੀਆਂ ਸੜਕਾਂ ’ਤੇ ਲੁੱਕ ਬੱਜ਼ਰੀ ਪਾਉਣੀ ਸ਼ੁਰੂ ਨਾ ਹੋਈ ਤਾਂ ਜਥੇਬੰਦੀ ਵਲੋਂ 1 ਨਵੰਬਰ ਨੂੰ ਲੋਕ ਨਿਰਮਾਣ ਵਿਭਾਗ ਤਰਨ ਤਾਰਨ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ । ਜਿਸ ਦੀ ਸਾਰੀ ਜਿੰਮੇਵਾਰੀ ਤਰਨ ਤਾਰਨ ਲੋਕ ਨਿਰਮਾਣ ਵਿਭਾਗ ਦੀ ਅਫਸਰਸ਼ਾਹੀ ਦੀ ਹੋਵੇਗੀ। ਇਸ ਮੌਕੇ ਪਿੰਡ ਅੱਲੋਵਾਲ ਦੀ ਇਕਾਈ ਪ੍ਰਧਾਨ ਨੰ. ਸੰਤੋਖ ਸਿੰਘ ਅੱਲੋਵਾਲ, ਆਗੂ ਸੂਬੇਦਾਰ ਗੁਰਜਿੰਦਰ ਸਿੰਘ, ਵਪਾਰੀ ਸੰਤੋਖ ਸਿੰਘ, ਦਲਬੀਰ ਸਿੰਘ ਬੱਬੂ, ਬਲਵਿੰਦਰ ਸਿੰਘ ਬਿੰਦਾ, ਦਿਲਬਾਗ ਸਿੰਘ ਬਾਗਾ, ਜਗੀਰ ਸਿੰਘ ਆਦਿ ਕਿਸਾਨ ਮਜ਼ਦੂਰ ਹਾਜ਼ਰ ਸਨ।