27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬੀ.ਕੇ.ਯੂ. ਦੇ ਯਤਨਾਂ ਸਦਕਾ ਝਬਾਲ ਦਾਣਾ ਮੰਡੀ ’ਚ ਝੋਨੇ ਦੀ ਖਰੀਦ ਮੁੜ ਸ਼ੁਰੂ

ਝਬਾਲ, 26 ਅਕਤੂਬਰ (ਸੁਖਦੇਵ ਸਿੰਘ)-ਸਥਾਨਕ ਦਾਣਾ ਮੰਡੀ ਝਬਾਲ ਵਿਖੇ ਰੁਕੀ ਹੋਈ ਝੋਨੇ ਦੀ ਖਰੀਦ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਯਤਨਾਂ ਸਦਕਾ ਮੁੜ ਸ਼ੁਰੂ ਕਰਵਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਰਕਾਰ ਵਲੋਂ ਮਿੱਥੇ ਟੀਚੇ ਤੋਂ ਵੱਧ ਝੋਨਾ ਮੰਡੀ ’ਚ ਪਹੁੰਚਣ ਕਰਕੇ ਖਰੀਦ ਏਜੰਸੀਆਂ ਵਲੋਂ ਪਿਛਲੇ ਦਿਨਾਂ ਤੋਂ ਖਰੀਦ ’ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਕਾਰਨ ਮੰਡੀ ’ਚ ਝੋਨਾ ਲੈ ਕੇ ਆਏ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਿਸਾਨਾਂ ’ਚ ਰੋਸ ਪਾਇਆ ਜਾ ਰਿਹਾ ਸੀ।

ਅਜੀਤ ਡੈਸਕ 27-10-2026
ਝਬਾਲ, 26 ਅਕਤੂਬਰ (ਸੁਖਦੇਵ ਸਿੰਘ)-ਸਥਾਨਕ ਦਾਣਾ ਮੰਡੀ ਝਬਾਲ ਵਿਖੇ ਰੁਕੀ ਹੋਈ ਝੋਨੇ ਦੀ ਖਰੀਦ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਯਤਨਾਂ ਸਦਕਾ ਮੁੜ ਸ਼ੁਰੂ ਕਰਵਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਰਕਾਰ ਵਲੋਂ ਮਿੱਥੇ ਟੀਚੇ ਤੋਂ ਵੱਧ ਝੋਨਾ ਮੰਡੀ ’ਚ ਪਹੁੰਚਣ ਕਰਕੇ ਖਰੀਦ ਏਜੰਸੀਆਂ ਵਲੋਂ ਪਿਛਲੇ ਦਿਨਾਂ ਤੋਂ ਖਰੀਦ ’ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਕਾਰਨ ਮੰਡੀ ’ਚ ਝੋਨਾ ਲੈ ਕੇ ਆਏ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਿਸਾਨਾਂ ’ਚ ਰੋਸ ਪਾਇਆ ਜਾ ਰਿਹਾ ਸੀ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਬੀ.ਕੇ.ਯੂ. (ਏਕਤਾ-ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ, ਬਾਬਾ ਬਲਜਿੰਦਰ ਸਿੰਘ, ਸੁਖਬੀਰ ਸਿੰਘ ਗੱਗੋਬੂਹਾ, ਮਲਕੀਅਤ ਸਿੰਘ ਬਘਿਆੜੀ, ਜਸਵੰਤ ਸਿੰਘ ਸੋਹਲ, ਬਲਾਕ ਪ੍ਰਧਾਨ ਧਿਆਨ ਸਿੰਘ ਫ਼ੌਜੀ, ਆਤਮਾ ਸਿੰਘ ਸੋਹਲ ਸਮੇਤ ਜਥੇਬੰਦੀ ਦਾ ਵਫ਼ਦ ਨੇ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜਥੇਬੰਦੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਟੀਚਾ ਪੂਰਾ ਹੋਣ ਦੇ ਨਾਂਅ ’ਤੇ ਕਿਸਾਨ ਦੀ ਫਸਲ ਦੀ ਖਰੀਦ ਰੋਕਣਾ ਨਾਜਾਇਜ਼ ਹੈ। ਜਥੇਬੰਦੀ ਨਾਲ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਨੇ ਮੰਡੀ ’ਚ ਝੋਨੇ ਦੀ ਖਰੀਦ ਮੁੜ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਪਿਛਲੀ ਖ਼ਬਰ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਨਵੇਂ ਦਫ਼ਤਰ ਦਾ ਬਾਪੂ ਤਰਸੇਮ ਸਿੰਘ ਵਲੋਂ ਉਦਘਾਟਨ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ - ਡਾ. ਮਨਜੀਤ ਸਿੰਘ ਮਰਹਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।