18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਖੰਡ ਮਿੱਲ ਸ਼ੇਰੋਂ ਪੱਕਾ ਮੋਰਚਾ 150ਵੇਂ ਦਿਨ ’ਚ ਸ਼ਾਮਿਲ - ਸੰਯੁਕਤ ਕਿਸਾਨ ਮੋਰਚਾ

ਨੌਸ਼ਿਹਰਾ ਪੰਨੂੰਆ, 17 ਅਕਤੂਬਰ (ਦੀਪਕ ਮੈਣੀ)–ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਲੋਂ ਸਹਿਕਾਰੀ ਖੰਡ ਮਿੱਲ ਸੇਰੋ ਵਿਚ ਪੰਜਾਬ ਸਰਕਾਰ ਵਿਰੁੱਧ ਲੱਗਾ ਪੱਕਾ ਮੋਰਚਾ 150 ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਇਕੱਠ ਵਿਚ ਸ਼ਾਮਿਲ ਆਗੂਆਂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ ,ਨਛੱਤਰ ਸਿੰਘ ਪੰਨੂ ,ਗੁਰਪ੍ਰੀਤ ਸਿੰਘ ਗੰਡੀਵਿੰਡ, ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂਆਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਦਾ ਰੁਜ਼ਗਾਰ ਖੋ ਰਹੀ ਹੈ ਅਤੇ ਰੁਜ਼ਗਾਰ ਦੇਣ ਦੇ ਝੂਠੇ ਵਾਅਦੇ ਕਰ ਰਹੀ ਹੈ।

ਗੁਰਨਾਜ ਕੌਰ ਪਿਤਾ– ਮੇਜਰ ਸਿੰਘ ਮਾਤਾ– ਅਮਰਜੀਤ ਕੌਰ ਪਿੰਡ– ਅਕਬਰਪੁਰਾ 18-10-2026
ਨੌਸ਼ਿਹਰਾ ਪੰਨੂੰਆ, 17 ਅਕਤੂਬਰ (ਦੀਪਕ ਮੈਣੀ)–ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਲੋਂ ਸਹਿਕਾਰੀ ਖੰਡ ਮਿੱਲ ਸੇਰੋ ਵਿਚ ਪੰਜਾਬ ਸਰਕਾਰ ਵਿਰੁੱਧ ਲੱਗਾ ਪੱਕਾ ਮੋਰਚਾ 150 ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਇਕੱਠ ਵਿਚ ਸ਼ਾਮਿਲ ਆਗੂਆਂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ ,ਨਛੱਤਰ ਸਿੰਘ ਪੰਨੂ ,ਗੁਰਪ੍ਰੀਤ ਸਿੰਘ ਗੰਡੀਵਿੰਡ, ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂਆਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਦਾ ਰੁਜ਼ਗਾਰ ਖੋ ਰਹੀ ਹੈ ਅਤੇ ਰੁਜ਼ਗਾਰ ਦੇਣ ਦੇ ਝੂਠੇ ਵਾਅਦੇ ਕਰ ਰਹੀ ਹੈ। ਮੀਟਿੰਗ ਵਿਚ ਐਸ.ਕੇ.ਐਮਪੰਜਾਬ ਵਲੋਂ 23 ਅਕਤੂਬਰ ਨੂੰ ਸਾਰੇ ਪੰਜਾਬ ਅੰਦਰ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਐਕਸ਼ਨਾਂ ਦੀ ਤਿਆਰੀ ਲਈ ਕੱਲ ਨੂੰ ਸਥਾਨਕ ਗਾਂਧੀ ਪਾਰਕ ਤਰਨ ਤਾਰਨ ਵਿਖੇ ਸਾਢੇ ਗਿਆਰਾਂ ਵਜੇ ਐਸ.ਕੇ.ਐਮ ਦੀ ਜ਼ਿਲ੍ਹਾ ਮੀਟਿੰਗ ਸੱਦੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਪਾਲ ਸਿੰਘ ਸਿੱਧੂ, ਅੰਗਰੇਜ ਸਿੰਘ ਤਰਨ ਤਾਰਨ, ਸਰਬਜੀਤ ਸਿੰਘ ਮਰਹਾਣਾ, ਕੁਲਵਿੰਦਰ ਸਿੰਘ ਸੋਨਾ ਸਰਹਾਲੀ, ਜੁਗਰਾਜ ਸਿੰਘ ਤਰਨ ਤਾਰਨ, ਅਸ਼ੋਕ ਕੁਮਾਰ, ਨਿਰੰਜਨ ਸਿੰਘ ਚਾਹਲ. ਸੁਖਦੇਵ ਸਿੰਘ ਚਾਹਲ, ਆਕਾਸ਼ਦੀਪ ਸਿੰਘ, ਜਸਬੀਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਤੰਬਾਕੂ ਦਾ ਸੇਵਨ ਮੂੰਹ ਅਤੇ ਗਲੇ ਦੇ ਕੈਂਸਰ ਦਾ ਬਣ ਰਿਹਾ ਮੁੱਖ ਕਾਰਨ - ਡਾ. ਰੰਧਾਵਾ ਅਗਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ 520ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 23 ਨੂੰ - ਗਿਆਨੀ ਨਿਸ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।