16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਰਹਾਲੀ ਇਲਾਕਾ ਰਿਹਾ ਮੁਕੰਮਲ ਬੰਦ

ਸਰਹਾਲੀ ਕਲਾਂ, 15 ਅਕਤੂਬਰ (ਅਜੇ ਸਿੰਘ ਹੁੰਦਲ)–ਵੱਖ-ਵੱਖ ਜਥੇਬੰਦੀਆਂ ਵਲੋਂ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਕਾਰਨ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਸਰਹਾਲੀ ਕਲਾਂ ਅਤੇ ਆਸ ਪਾਸ ਭਰਪੂਰ ਸਮਰਥਨ ਮਿਲਿਆ। ਪਿੰਡਾਂ ਦੀਆਂ ਦੁਕਾਨਾਂ ’ਚੋਂ ਇੱਕਾ ਦੁੱਕਾ ਨੂੰ ਛੱਡ ਬਾਕੀ ਬੰਦ ਹੀ ਰਹੀਆਂ।

ਅਜੀਤ ਡੈਸਕ 16-10-2026
ਸਰਹਾਲੀ ਕਲਾਂ, 15 ਅਕਤੂਬਰ (ਅਜੇ ਸਿੰਘ ਹੁੰਦਲ)–ਵੱਖ-ਵੱਖ ਜਥੇਬੰਦੀਆਂ ਵਲੋਂ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਕਾਰਨ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਸਰਹਾਲੀ ਕਲਾਂ ਅਤੇ ਆਸ ਪਾਸ ਭਰਪੂਰ ਸਮਰਥਨ ਮਿਲਿਆ। ਪਿੰਡਾਂ ਦੀਆਂ ਦੁਕਾਨਾਂ ’ਚੋਂ ਇੱਕਾ ਦੁੱਕਾ ਨੂੰ ਛੱਡ ਬਾਕੀ ਬੰਦ ਹੀ ਰਹੀਆਂ। ਅੱਜ ਇਸ ਬੰਦ ਨੂੰ ਇਲਾਕੇ ਵਿਚ ਸਫਲ ਬਣਾਉਣ ਲਈ ਦੁਕਾਨਦਾਰਾਂ ਨੇ ਖੁਦ ਹੀ ਪਹਿਲ ਕੀਤੀ, ਮਾਨਸਾ ਦੇ ਧਰਨੇ ਤੋਂ ਮਿਲੀ ਬੰਦ ਦੀ ਕਾਲ ਨੂੰ ਹੀ ਧਿਆਨ ਵਿਚ ਰੱਖਦਿਆਂ ਇਲਾਕਾ ਬੰਦ ਰਿਹਾ। ਸਰਕਾਰੀ ਅਦਾਰਿਆਂ ਨੂੰ ਛੱਡ ਬਾਕੀ ਸਭ ਵਪਾਰਕ ਅਤੇ ਵਿਦਿਅਕ ਅਦਾਰੇ ਬੰਦ ਰਹੇ। ਮੁੱਖ ਹਾਈਵੇ ’ਤੇ ਆਵਾਜਾਈ ਨਾਮਾਤਰ ਹੀ ਰਹੀ। ਲੋਕਾਂ ਨੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਨੂੰ ਪ੍ਰਸ਼ਾਸਨ ਦੀ ਨਾਕਾਮੀ ਦੱਸਿਆ ਅਤੇ ਥਾਂ ਥਾਂ ਵਿਕਦੇ ਨਸ਼ਿਆਂ ਲਈ ਆਵਾਜ ਉਠਾਉਂਦਿਆਂ ਅੱਜ ਪੰਜਾਬ ਬੰਦ ਦਾ ਸਮਰਥਨ ਕੀਤਾ। ਬੰਦ ਦੌਰਾਨ ਇਲਾਕੇ ਵਿਚ ਕੋਈ ਖਿੱਚੋਤਾਣ ਦੀ ਘਟਨਾ ਨਹੀਂ ਵਾਪਰੀ ਸਗੋਂ ਲੋਕਾਂ ਸ਼ਾਂਤਮਈ ਰਹਿੰਦਿਆਂ ਕਾਰੋਬਾਰ ਬੰਦ ਰੱਖੇ।
ਪਿਛਲੀ ਖ਼ਬਰ ਪਰਮਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਸਰਕਾਰ ਦੇ ਮੱਥੇ ’ਤੇ ਕਲੰਕ - ਐਸ.ਕੇ.ਐਮ. ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਦੌਰਾਨ ਖਡੂਰ ਸਾਹਿਬ ਦਾ ਬਾਜ਼ਾਰ ਰਿਹਾ ਪੂਰਨ ਤੌਰ ’ਤੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।