07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਲਾਕ ਪੱਟੀ ਦੀਆਂ ਤਿੰਨ ਰੋਜ਼ਾ ਖੇਡਾਂ ਦੀ ਸ਼ੁਰੂਆਤ

ਪੱਟੀ, 6 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬਲਾਕ ਪੱਟੀ ਦੀਆਂ ਤਿੰਨ ਰੋਜ਼ਾ ਖੇਡਾਂ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਦੇ ਅਖਾੜੇ ਵਿਚ ਬਲਾਕ ਸਿੱਖਿਆ ਅਫਸਰ ਦਿਲਬਾਗ ਸਿੰਘ ਸ਼ਹਾਬਪੁਰਾ ਵਲੋਂ ਕਰਵਾਈ ਗਈ। ਇਸ ਮੌਕੇ ਕੋਚ ਦੀ ਭੂਮਿਕਾ ਸਟੇਟ ਐਵਾਰਡੀ ਬਲਾਕ ਦੇ ਸੀਨੀਅਰ ਸੈਂਟਰ ਹੈਡ ਟੀਚਰ ਗੁਰਵਿੰਦਰ ਸਿੰਘ ਬੱਬੂ ਵਲੋਂ ਨਿਭਾਈ ਗਈ।

ਅਜੀਤ ਡੈਸਕ 07-10-2026
ਪੱਟੀ, 6 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬਲਾਕ ਪੱਟੀ ਦੀਆਂ ਤਿੰਨ ਰੋਜ਼ਾ ਖੇਡਾਂ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਦੇ ਅਖਾੜੇ ਵਿਚ ਬਲਾਕ ਸਿੱਖਿਆ ਅਫਸਰ ਦਿਲਬਾਗ ਸਿੰਘ ਸ਼ਹਾਬਪੁਰਾ ਵਲੋਂ ਕਰਵਾਈ ਗਈ। ਇਸ ਮੌਕੇ ਕੋਚ ਦੀ ਭੂਮਿਕਾ ਸਟੇਟ ਐਵਾਰਡੀ ਬਲਾਕ ਦੇ ਸੀਨੀਅਰ ਸੈਂਟਰ ਹੈਡ ਟੀਚਰ ਗੁਰਵਿੰਦਰ ਸਿੰਘ ਬੱਬੂ ਵਲੋਂ ਨਿਭਾਈ ਗਈ। ਇਸ ਮੌਕੇ ਪੱਟੀ ਬਲਾਕ ਦੇ ਸਮੂਹ ਸਕੂਲਾਂ ਵਿਚੋਂ ਸਾਰੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਛੋਟੇ ਛੋਟੇ ਬੱਚਿਆਂ ਨੇ ਹੀ ਵੱਡੀਆਂ ਜਿੱਤਾਂ ਪ੍ਰਾਪਤ ਕਰਨੀਆਂ ਹਨ ਅਤੇ ਖੇਡਾਂ ਸਾਡੇ ਸਰੀਰ ਦੀਆਂ ਇਕ ਅਹਿਮ ਅੰਗ ਹਨ। ਖੇਡਾਂ ਸਦਕਾ ਹੀ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਨਾਲ ਹੀ ਇਹ ਸਰੀਰ ਨੂੰ ਵੀ ਸਿਹਤਮੰਦ ਰੱਖਦੀਆਂ ਹਨ। ਇਸ ਮੌਕੇ ਵਿਕਰਮਜੀਤ ਸਿੰਘ ਬਾਠ, ਰਵਿੰਦਰ ਸਿੰਘ, ਹਰਪਾਲ ਸਿੰਘ ਬੁੱਟਰ, ਹਰਪਾਲ ਸਿੰਘ ਧਾਮੀ, ਪਰਗਟ ਸਿੰਘ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਲੁਹਾਰੀਆ, ਮਨਜੀਤ ਸਿੰਘ ਪਨਗੌਟਾ ਤੋਂ ਇਲਾਵਾ ਸਮੂਹ ਬਲਾਕ ਦੇ ਅਧਿਆਪਕ ਅਤੇ ਬੱਚੇ ਹਾਜ਼ਰ ਸਨ।
ਪਿਛਲੀ ਖ਼ਬਰ ਗੋਪਾਲ ਗਊਸ਼ਾਲਾ ਪੰਡੋਰੀ ਵਿਖੇ ਭਜਨ ਕੀਰਤਨ ਸਮਾਗਮ ਅਗਲੀ ਖ਼ਬਰ ਝੋਨੇ ਦੇ ਸੀਜ਼ਨ ਸੰਬੰਧੀ ਪੁਲਿਸ ਅਧਿਕਾਰੀਆਂ ਵਲੋਂ ਖੇਮਕਰਨ ਮੰਡੀ ’ਚ ਆੜ੍ਹਤੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।