01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

‘ ਖੇਡਾਂ ਵਤਨ ਪੰਜਾਬ ਦੀਆਂ ’ ਤਹਿਤ ਵੱਖ - ਵੱਖ ਖੇਡਾਂ ਦੇ ਹੋਏ ਦਿਲਕਸ਼ ਮੁਕਾਬਲੇ

ਤਰਨ ਤਾਰਨ, 30 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਖੇਡਾਂ ਦੇ ਦਿਲਕਸ਼ ਜ਼ਿਲ੍ਹਾ ਪੱਧਰੀ ਮੁਕਾਬਲੇ ਦੇਖਣ ਨੂੰ ਮਿਲੇ। ਇਸ ਦੌਰਾਨ ਚੇਅਰਪਰਸਨ ਮਾਰਕੀਟ ਕਮੇਟੀ ਤਰਨ ਤਾਰਨ ਰੁਪਿੰਦਰ ਕੌਰ ਸੰਧੂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ।

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਚੇਅਰਪਰਸਨ ਮਾਰਕੀਟ ਕਮੇਟੀ ਮੈਡਮ ਰੁਪਿੰਦਰ ਕੌਰ ਸੰਧੂ ਨਾਲ ਜ਼ਿਲ੍ਹਾ ਖੇਡ ਅਫ਼ਸਰ ਸੁਖਵੰਤ ਕੌਰ ਤੇ ਹੋਰ। ਤਸਵੀਰ: ਲਵਲੀ 01-10-2026
ਤਰਨ ਤਾਰਨ, 30 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਖੇਡਾਂ ਦੇ ਦਿਲਕਸ਼ ਜ਼ਿਲ੍ਹਾ ਪੱਧਰੀ ਮੁਕਾਬਲੇ ਦੇਖਣ ਨੂੰ ਮਿਲੇ। ਇਸ ਦੌਰਾਨ ਚੇਅਰਪਰਸਨ ਮਾਰਕੀਟ ਕਮੇਟੀ ਤਰਨ ਤਾਰਨ ਰੁਪਿੰਦਰ ਕੌਰ ਸੰਧੂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਮਿਹਨਤ ਤੇ ਲਗਨ ਨਾਲ ਖੇਡਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਖੇਡ ਨਤੀਜਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਬੈਡਮਿੰਟਨ ਵਿਚ 31 ਤੋਂ 40 ਸਾਲ ਦੇ ਲੜਕਿਆਂ ਵਿਚ ਪਹਿਲਾ ਸਥਾਨ ਅਕਸ਼ਿਤ, ਦੂਸਰਾ ਸਥਾਨ ਸ਼ੁਭਮ ਸ਼ਰਮਾ ਅਤੇ ਤੀਸਰਾ ਸਥਾਨ ਹਰ ਕੀਰਤਪਾਲ ਸਿੰਘ ਨੇ ਹਾਸਲ ਕੀਤਾ। 41 ਤੋਂ 50 ਸਾਲ ਵਿਚ ਪੁਰਸ਼ਾਂ ਵਿਚ ਪਹਿਲਾ ਸਥਾਨ ਤਜਿੰਦਰ ਸਿੰਘ, ਦੂਸਰਾ ਸਥਾਨ ਤਲਵਿੰਦਰ ਸਿੰਘ ਤੇ ਤੀਸਰਾ ਸਥਾਨ ਨਿਤਿਨ ਕੁਮਾਰ ਨੇ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 61 ਤੋਂ 70 ਸਾਲ ਦੇ ਪੁਰਸ਼ ਵਰਗ ਵਿਚ ਪਹਿਲਾ ਸਥਾਨ ਵਿਜੈ ਕੁਮਾਰ, ਦੂਸਰਾ ਸਥਾਨ ਕੁਲਦੀਪ ਸਿੰਘ ਤੇ ਤੀਸਰਾ ਸਥਾਨ ਗੁਰਵਿੰਦਰਪਾਲ ਸਿੰਘ ਨੇ ਹਾਸਲ ਕੀਤਾ। ਖੋ-ਖੋ ਵਿਚ ਅੰਡਰ 14 ਲੜਕਿਆਂ ਵਿਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਲਾਖਣਾ, ਦੂਸਰਾ ਸਥਾਨ ਸਰਕਾਰੀ ਮਿਡਲ ਸਕੂਲ ਦਰਗਾਪੁਰ ਅਤੇ ਤੀਸਰਾ ਸਥਾਨ ਲਿਟਲ ਫਲਾਵਰ ਸਕੂਲ ਨੇ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਲਾਖਣਾ ਅਤੇ ਤੀਸਰਾ ਸਥਾਨ ਬੰਦਾ ਬਹਾਦਰ ਅਕੈਡਮੀ ਜੰਡੋਕੇ ਨੇ ਹਾਸਲ ਕੀਤਾ। ਇਸੇ ਤਰ੍ਹਾਂ ਖੋ-ਖੋ ਦੇ ਅੰਡਰ-14 ਲੜਕੀਆਂ ਵਿਚ ਪਹਿਲਾ ਸਥਾਨ ਬੀੜ ਸਾਹਿਬ ਤਰਨ ਤਾਰਨ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਰਸੂਲਪੁਰ ਅਤੇ ਤੀਸਰਾ ਸਥਾਨ ਗੁਰੂ ਨਾਨਕ ਅਕੈਡਮੀ ਮਾਣੋਚਾਲ੍ਹ ਨੇ ਪ੍ਰਾਪਤ ਕੀਤਾ । ਅੰਡਰ-17 ਲੜਕੀਆਂ ਖੋ-ਖੋ ਵਿਚ ਪਹਿਲਾ ਸਥਾਨ ਆਸਲ ਉਤਾੜ ਵਲਟੋਹਾ, ਦੂਸਰਾ ਸਥਾਨ ਗੁਰੂ ਨਾਨਕ ਅਕੈਡਮੀ ਤਰਨ ਤਾਰਨ ਅਤੇ ਤੀਸਰਾ ਸਥਾਨ ਸੇਂਟ ਸੋਲਜ਼ਰ ਵਲਟੋਹਾ ਨੇ ਹਾਸਲ ਕੀਤਾ।
ਪਿਛਲੀ ਖ਼ਬਰ ਗੁਆਂਢੀਆਂ ਵਲੋਂ ਕੁੱਟਮਾਰ ਦੌਰਾਨ ਵਿਅਕਤੀ ਹੋਇਆ ਗੰਭੀਰ ਜ਼ਖਮੀ ਅਗਲੀ ਖ਼ਬਰ ਗੋਇੰਦਵਾਲ ਸਾਹਿਬ ਵਿਖੇ ਹੋਣ ਵਾਲਾ ਅੱਜ ਦਾ ਸਮਾਗਮ ਇਤਿਹਾਸਕ ਸਾਬਤ ਹੋਵੇਗਾ– ਬ੍ਰਹਮਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।