01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਵਿੱਤੀ ਸਾਖ਼ਰਤਾ ਕੇਂਦਰ ਦੀ ਟੀਮ ‘ਬੈਸਟ ਪਰਫਾਰਮੈਂਸ ਇਨ ਫੀਲਡ’ ਐਵਾਰਡ ਨਾਲ ਸਨਮਾਨਿਤ

ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)-ਆਰ. ਬੀ.

ਚੰਗੀ ਕਾਰਗੁਜ਼ਾਰੀ ਬਦਲੇ ਹਰਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕੱਦਗਿੱਲ ਅਤੇ ਹਰਮਨਪ੍ਰੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਤਰਨ ਤਾਰਨ ਵਿਖੇ ਚੀਫ ਐਲ.ਡੀ.ਐਮ ਸੰਦੀਪ ਸਹੋਤਾ। ਤਸਵੀਰ: ਲਵਲੀ 01-10-2026
ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)-ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਰੋਹ ਫਾਊਂਡੇਸ਼ਨ ਰਾਹੀਂ ਜ਼ਿਲ੍ਹੇ ਵਿਚ ਚਲਾਏ ਜਾ ਰਹੇ ਵਿੱਤੀ ਸਾਖ਼ਰਤਾ ਕੇਂਦਰ ਚੋਹਲਾ ਸਾਹਿਬ ਦੀ ਟੀਮ ਨੂੰ ਫੀਲਡ ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ ‘ਬੈਸਟ ਪਰਫਾਰਮੈਂਸ ਇਨ ਫੀਲਡ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਚੀਫ਼ ਐਲ.ਡੀ.ਐਮ. ਤਰਨ ਤਾਰਨ ਸੰਦੀਪ ਸਹੋਤਾ ਵਲੋਂ ਸੈਂਟਰ ਮੈਨੇਜ਼ਰ ਹਰਪ੍ਰੀਤ ਸਿੰਘ ਸੰਧੂ, ਸਹਾਇਕ ਸੈਂਟਰ ਮੈਨੇਜ਼ਰ ਗੁਰਪ੍ਰੀਤ ਸਿੰਘ ਕੱਦਗਿੱਲ, ਸਹਾਇਕ ਸੈਂਟਰ ਮੈਨੇਜ਼ਰ ਹਰਮਨਪ੍ਰੀਤ ਸਿੰਘ ਅਤੇ ਟੀ.ਐੱਸ.ਪੀ. ਅੰਮ੍ਰਿਤਪਾਲ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਟੀਮ ਮੈਂਬਰਾਂ ਨੇ ਦੱਸਿਆ ਕਿ ਆਰੋਹ ਫਾਊਂਡੇਸ਼ਨ ਦੇ ਸਟੇਟ ਹੈੱਡ ਪ੍ਰਦੀਪ ਪ੍ਰਜਾਪਤੀ ਅਤੇ ਡਿਸਟ੍ਰਿਕਟ ਕੋਆਰਡੀਨੇਟਰ ਮੈਡਮ ਤਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਵਿੱਤੀ ਸਾਖ਼ਰਤਾ ਮੁਹਿੰਮ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਲੋਕਾਂ ਨੂੰ ਬੈਂਕਿੰਗ ਸੇਵਾਵਾਂ, ਵਿੱਤੀ ਯੋਜਨਾਵਾਂ ਅਤੇ ਸੁਰੱਖਿਅਤ ਬੈਂਕਿੰਗ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਆਰ.ਬੀ.ਆਈ ਅਤੇ ਆਰੋਹ ਫਾਊਂਡੇਸ਼ਨ ਵਲੋਂ ਨਿਰਧਾਰਿਤ ਟੀਚਿਆਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਟੀਮ ਵਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਚੀਫ਼ ਐਲ.ਡੀ.ਐਮ ਸੰਦੀਪ ਸਹੋਤਾ ਨੇ ਟੀਮ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀਮ ਵਲੋਂ ਵਿੱਤੀ ਸਾਖ਼ਰਤਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਮ ਵਲੋਂ ਸੌਂਪੇ ਜਾਂਦੇ ਕਾਰਜਾਂ ਨੂੰ ਸਮੇਂ ਸਿਰ ਅਤੇ ਤਨਦੇਹੀ ਨਾਲ ਮੁਕੰਮਲ ਕਰਨਾ ਇਸ ਦੀ ਕਾਰਗੁਜ਼ਾਰੀ ਦੀ ਵਿਸ਼ੇਸ਼ਤਾ ਹੈ। ਟੀਮ ਮੈਂਬਰਾਂ ਨੇ ਕਿਹਾ ਕਿ ਇਹ ਸਨਮਾਨ ਕਿਸੇ ਇਕ ਵਿਅਕਤੀ ਦੀ ਪ੍ਰਾਪਤੀ ਨਹੀਂ, ਸਗੋਂ ਸਮੁੱਚੀ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਇਸ ਸਨਮਾਨ ਲਈ ਆਰੋਹ ਫਾਊਂਡੇਸ਼ਨ ਦੇ ਉੱਚ ਅਧਿਕਾਰੀਆਂ, ਚੀਫ਼ ਐਲ.ਡੀ.ਐਮ ਸੰਦੀਪ ਸਹੋਤਾ ਅਤੇ ਸਮੁੱਚੀ ਸਹਿਯੋਗੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸੰਜੀਵ ਕੁਮਾਰ ਸੀਨੀਅਰ ਮੈਨੇਜਰ, ਤੁਨ-ਤੁਨ ਸਿੰਘ ਅਫਸਰ, ਦਲੇਰ ਸਿੰਘ ਸਮੇਤ ਐਲ.ਡੀ.ਐਮ. ਦਫ਼ਤਰ ਦਾ ਸਟਾਫ਼, ਐਫ.ਐਲ.ਸੀ. ਹਰਜਿੰਦਰ ਕੌਰ ਅਤੇ ਐਫ.ਐਲ.ਸੀ. ਅਮਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੋਇੰਦਵਾਲ ਸਾਹਿਬ ਵਿਖੇ ਹੋਣ ਵਾਲਾ ਅੱਜ ਦਾ ਸਮਾਗਮ ਇਤਿਹਾਸਕ ਸਾਬਤ ਹੋਵੇਗਾ– ਬ੍ਰਹਮਪੁਰਾ ਅਗਲੀ ਖ਼ਬਰ ਅਲਪਾਈਨ ਸਕੂਲ ਤਰਨ ਤਾਰਨ ਦਾ 70ਵੀਂਆਂ ਪੰਜਾਬ ਸਟੇਟ ਸਕੂਲ ਗੇਮਜ਼ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।