26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਦਸਮੇਸ਼ ਪਬਲਿਕ ਸਕੂਲ ਹਰੀਕੇ ਵਿਖੇ ਸਾਇੰਸ ਮੇਲਾ ਤੇ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ

ਹਰੀਕੇ ਪੱਤਣ, 25 ਸਤੰਬਰ (ਸੰਜੀਵ ਕੁੰਦਰਾ)-ਦਸਮੇਸ਼ ਪਬਲਿਕ ਸਕੂਲ ਹਰੀਕੇ ਵਿਖੇ ਸਕੂਲ ਵਲੋਂ ਸਾਇੰਸ ਫੇਅਰ ਤੇ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਵਿਗਿਆਨ, ਨਵੀਨਤਾ ਤੇ ਖੋਜ ਨਾਲ ਸੰਬੰਧਤ ਵੱਖ-ਵੱਖ ਵਰਕਿੰਗ ਮਾਡਲ ਅਤੇ ਪ੍ਰਾਜੈਕਟ ਪੇਸ਼ ਕੀਤੇ ਗਏ।

ਅਜੀਤ ਡੈਸਕ 26-09-2026
ਹਰੀਕੇ ਪੱਤਣ, 25 ਸਤੰਬਰ (ਸੰਜੀਵ ਕੁੰਦਰਾ)-ਦਸਮੇਸ਼ ਪਬਲਿਕ ਸਕੂਲ ਹਰੀਕੇ ਵਿਖੇ ਸਕੂਲ ਵਲੋਂ ਸਾਇੰਸ ਫੇਅਰ ਤੇ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਵਿਗਿਆਨ, ਨਵੀਨਤਾ ਤੇ ਖੋਜ ਨਾਲ ਸੰਬੰਧਤ ਵੱਖ-ਵੱਖ ਵਰਕਿੰਗ ਮਾਡਲ ਅਤੇ ਪ੍ਰਾਜੈਕਟ ਪੇਸ਼ ਕੀਤੇ ਗਏ। ਇਸ ਦੇ ਨਾਲ-ਨਾਲ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ, ਲੋਕ ਨਾਚ, ਸੰਗੀਤ ਤੇ ਕਲਾ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਨਵਤੇਜ ਸਿੰਘ ਧੰਜੂ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵਿਗਿਆਨਕ ਵਰਕਿੰਗ ਮਾਡਲਾਂ ਤੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਆਪਣੀ ਸਿਰਜਣਾਤਮਕਤਾ ਅਤੇ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼ਰਨਜੀਤ ਕੌਰ ਨੇ ਮੁੱਖ ਮਹਿਮਾਨ ਨਵਤੇਜ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਆਤਮ-ਵਿਸ਼ਵਾਸ ਤੇ ਸੱਭਿਆਚਾਰਕ ਚੇਤਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਪੂਰੀ ਮਿਹਨਤ ਅਤੇ ਸਹਿਯੋਗ ਦਿੱਤਾ। ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਅਤੇ ਪ੍ਰਦਰਸ਼ਨੀਆਂ ਨੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਪਿੰਡ ਗਗੜੇਵਾਲ ਵਿਖੇ ਅਫ਼ਸੋਸ ਪ੍ਰਗਟ ਕਰਨ ਪਹੁੰਚੇ ਅਗਲੀ ਖ਼ਬਰ ਮੇਲਾ ਦੇਖਣ ਗਏ ਵਿਅਕਤੀ ਦਾ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।