ਹਰੀਕੇ ਪੱਤਣ ਦੀਆਂ ਅਧੂਰੀਆਂ ਛੱਡੀਆਂ ਸੜਕਾਂ ਦਾ ਕੰਮ ਮੁਕੰਮਲ ਹੋਇਆ
ਹਰੀਕੇ ਪੱਤਣ, 24 ਸਤੰਬਰ (ਸੰਜੀਵ ਕੁੰਦਰਾ)–ਕਸਬਾ ਹਰੀਕੇ ਪੱਤਣ ਦੀਆਂ ਸੰਪਰਕ ਸੜਕਾਂ ਜੋ ਕਿ ਪਿਛਲੇ ਲਗਪਗ 7 ਮਹੀਨਿਆਂ ਤੋਂ ਮੋਟਾ ਪੱਥਰ ਪਾਉਣ ਤੋਂ ਬਾਅਦ ਠੇਕੇਦਾਰ ਵਲੋਂ ਲਾਵਾਰਿਸ ਛੱਡੀਆਂ ਹੋਈਆਂ ਸਨ ਜਿਸ ਕਾਰਨ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਹੋਇਆਂ ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਅਧੂਰੇ ਛੱਡੇ ਕੰਮਾਂ ਦਾ ਮਾਮਲਾ ਹਲਕਾ ਪੱਟੀ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਦੇ ਧਿਆਨ ਵਿਚ ਲਿਆਂਦਾ ਜਿੱਥੇ ਜੱਸਾ ਪੱਟੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਨਾਂ ਸੜਕਾਂ ਦਾ ਕੰਮ ਤਰੁੰਤ ਮਕੁੰਮਲ ਕਰਨ ਲਈ ਸੰਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ।
ਅਜੀਤ ਡੈਸਕ
25-09-2026