ਗੁਰਦੁਆਰਾ ਸੰਤ ਨਿਵਾਸ ਬੀੜ ਸਾਹਿਬ ਵਿਖੇ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਪਤਵੰਤੇ ਵਿਅਕਤੀਆਂ ਦੀ ਮੀਟਿੰਗ
ਝਬਾਲ, 19 ਸਤੰਬਰ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ 6, 7 ਤੇ 8 ਅਕਤੂਬਰ ਨੂੰ ਗੁਰਦੁਆਰਾ ਸੰਤ ਨਿਵਾਸ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਤ ਬਾਬਾ ਖੜਕ ਸਿੰਘ ਅਤੇ ਸੰਤ ਬਾਬਾ ਦਰਸ਼ਨ ਸਿੰਘ ਸੰਪਰਦਾਇ ਵਲੋਂ ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਮਨਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੇ ਪ੍ਰਬੰਧ ਨੂੰ ਲੈ ਕੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਦੀ ਮੀਟਿੰਗ ਗੁਰਦੁਆਰਾ ਸੰਤ ਨਿਵਾਸ ਬੀੜ ਬਾਬਾ ਬੁੱਢਾ ਸਾਹਿਬ ਜੀ ਮੀਟਿੰਗ ਦੌਰਾਨ ਬਾਬਾ ਸੰਤੋਖ ਸਿੰਘ ਨੇ ਦੱਸਿਆ ਕਿ 6 ਅਕਤੂਬਰ ਨੂੰ ਗੁਰਦੁਆਰਾ ਸੰਤ ਨਿਵਾਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਹੋਣਗੇ । ਉਪਰੰਤ ਧਾਰਮਿਕ ਦੀਵਾਨ ਸੱਜਣਗੇ, ਜੋ 7 ਤੇ 8 ਅਕਤੂਬਰ ਨੂੰ ਦੋਵੇਂ ਦਿਨ ਜਾਰੀ ਰਹਿਣਗੇ।
ਝਬਾਲ, 19 ਸਤੰਬਰ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ 6, 7 ਤੇ 8 ਅਕਤੂਬਰ ਨੂੰ ਗੁਰਦੁਆਰਾ ਸੰਤ ਨਿਵਾਸ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਤ ਬਾਬਾ ਖੜਕ ਸਿੰਘ ਅਤੇ ਸੰਤ ਬਾਬਾ ਦਰਸ਼ਨ ਸਿੰਘ ਸੰਪਰਦਾਇ ਵਲੋਂ ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਮਨਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੇ ਪ੍ਰਬੰਧ ਨੂੰ ਲੈ ਕੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਦੀ ਮੀਟਿੰਗ ਗੁਰਦੁਆਰਾ ਸੰਤ ਨਿਵਾਸ ਬੀੜ ਬਾਬਾ ਬੁੱਢਾ ਸਾਹਿਬ ਜੀ ਮੀਟਿੰਗ ਦੌਰਾਨ ਬਾਬਾ ਸੰਤੋਖ ਸਿੰਘ ਨੇ ਦੱਸਿਆ ਕਿ 6 ਅਕਤੂਬਰ ਨੂੰ ਗੁਰਦੁਆਰਾ ਸੰਤ ਨਿਵਾਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਹੋਣਗੇ । ਉਪਰੰਤ ਧਾਰਮਿਕ ਦੀਵਾਨ ਸੱਜਣਗੇ, ਜੋ 7 ਤੇ 8 ਅਕਤੂਬਰ ਨੂੰ ਦੋਵੇਂ ਦਿਨ ਜਾਰੀ ਰਹਿਣਗੇ। ਇਸ ਮੌਕੇ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਲੰਗਰਾਂ ਤੇ ਵਾਹਨਾਂ ਦੀ ਪਾਰਕਿੰਗ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਮੇਲੇ ਵਿਚ ਹਰ ਸਾਲ ਆਉਂਦੀ ਟਰੈਫਿਕ ਦੀ ਆਉਂਦੀ ਸਮੱਸਿਆਂ ਦੇ ਹੱਲ ਲਈ ਪ੍ਰਸ਼ਾਸਨ ਕੋਲੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਵਿਚ ਸਾਬਕਾ ਚੇਅਰਮੈਨ ਲਖਬੀਰ ਸਿੰਘ ਬੁਰਜ, ਬੀ.ਜੇ.ਪੀ. ਆਗੂ ਰਣਜੀਤ ਸਿੰਘ ਰਾਣਾ ਗੰਡੀਵਿੰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਹਰਜੀਤ ਸਿੰਘ ਮੀਆਂਪੁਰ, ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਸੇਵਾ ਸੁਸਾਇਟੀ ਫਤਿਆਬਾਦ ਦੇ ਪ੍ਰਧਾਨ ਪਰਮਜੀਤ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ, ਬਾਬਾ ਭੋਲਾ ਸਿੰਘ, ਮਲਕੀਅਤ ਸਿੰਘ ਛਾਪਾ, ਮੈਂਬਰ ਕਾਲਜ ਕਮੇਟੀ ਕਸ਼ਮੀਰ ਸਿੰਘ ਬਘਿਆੜੀ, ਅਮਰਿੰਦਰ ਸਿੰਘ ਮਾਣਕ, ਬਾਬਾ ਹੀਰਾ ਸਿੰਘ ਠੱਟਾ, ਪ੍ਰਿੰਸੀਪਲ ਡਾ. ਕਰਨਬੀਰ ਸਿੰਘ, ਸਾਬਕਾ ਸਰਪੰਚ ਮੋਤਾ ਸਿੰਘ ਬਘਿਆੜੀ, ਪ੍ਰਿੰਸੀਪਲ ਇੰਦਰਜੀਤ ਸਿੰਘ ਕਲਸੀ, ਮਹਿੰਦਰ ਸਿੰਘ ਪਤਾਸਿਆਂ ਵਾਲੇ, ਗੁਰਮੀਤ ਸਿੰਘ ਵਡਾਲੀ, ਪ੍ਰੋਫੈਸਰ ਇੰਦਰਜੀਤ ਸਿੰਘ, ਬਹਾਲ ਸਿੰਘ ਗੱਗੋਬੂਹਾ, ਪ੍ਰਤਾਪ ਸਿੰਘ ਠੱਠਾ, ਨੰਬਰਦਾਰ ਜਗੀਰ ਸਿੰਘ ਪਹੂਵਿੰਡ, ਗੁਰਬਖਸ਼ ਸਿੰਘ ਸੱਕਿਆਵਾਲੀ, ਜਥੇਦਾਰ ਜੱਜ ਕਸੇਲ, ਸਰਬਜੀਤ ਸਿੰਘ ਝਬਾਲ, ਡਾ. ਨਰਿੰਦਰ ਸਿੰਘ ਬਘਿਆੜੀ, ਹਰਭਜਨ ਸਿੰਘ ਭੂਸੇ, ਕਾ. ਅਸ਼ੋਕ ਸੋਹਲ, ਸੁਰਿੰਦਰ ਸਿੰਘ ਬਿੱਲਾ, ਗਿਆਨੀ ਰਛਪਾਲ ਸਿੰਘ ਬਾਸਰਕੇ, ਜਗੀਰ ਸਿੰਘ ਕਾਲਜ ਕਮੇਟੀ ਮੈਂਬਰ, ਇਕਬਾਲ ਸਿੰਘ ਜੌਹਲ, ਰਛਪਾਲ ਸਿੰਘ ਜੌਹਲ, ਸਤਨਾਮ ਸਿੰਘ ਭੂਸੇ, ਕੁਲਵੰਤ ਸਿੰਘ ਮਸਤਗੜ੍ਹ, ਬਾਬਾ ਜਸਵਿੰਦਰ ਸਿੰਘ ਬਿੱਟੂ, ਸੁਪਰਡੈਂਟ ਦਵਿੰਦਰ ਸਿੰਘ, ਪਹਿਲਵਾਨ ਪੱਪੂ ਠੱਠਾ, ਗੁਰਜਿੰਦਰ ਸਿੰਘ ਬਘਿਆੜੀ, ਦਿਲਬਾਗ ਸਿੰਘ ਐਮਾ, ਮਨਜਿੰਦਰ ਸਿੰਘ ਲਹਿਰੀ, ਸਰਪੰਚ ਵੱਸਣ ਸਿੰਘ, ਗੁਰਦਿਆਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।