17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮਾਰਕੀਟ ਕਮੇਟੀ ਮਹਿਤਾ ਦੇ ਨਵ-ਨਿਯੁਕਤ ਚੇਅਰਮੈਨਾਂ ਨੇ ਸੰਭਾਲਿਆ ਆਹੁਦਾ

ਚੌਂਕ ਮਹਿਤਾ, 16 ਸਤੰਬਰ (ਧਰਮਿੰਦਰ ਸਿੰਘ ਭੰਮਰਾ)- ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ ਸ. ਲਖਵਿੰਦਰ ਸਿੰਘ ਉਸਮਾ ਨੇ ਅੱਜ ਕਰਵਾਏ ਗਏ ਤਾਜਪੋਸ਼ੀ ਸਮਾਗਮ ਦੌਰਾਨ ਅਹੁਦਾ ਸੰਭਾਲ ਲਿਆ ਹੈ।

ਅਜੀਤ ਡੈਸਕ 17-09-2026
ਚੌਂਕ ਮਹਿਤਾ, 16 ਸਤੰਬਰ (ਧਰਮਿੰਦਰ ਸਿੰਘ ਭੰਮਰਾ)- ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ ਸ. ਲਖਵਿੰਦਰ ਸਿੰਘ ਉਸਮਾ ਨੇ ਅੱਜ ਕਰਵਾਏ ਗਏ ਤਾਜਪੋਸ਼ੀ ਸਮਾਗਮ ਦੌਰਾਨ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਨਵ ਨਿਯੁਕਤ ਚੇਅਰਮੈਨ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ। ਸਮਾਗਮ ਵਿਚ ਵੱਡੀ ਗਿਣਤੀ ਵਿਚ ਕਿਸਾਨ, ਆੜ੍ਹਤੀਏ, ਇਲਾਕੇ ਦੇ ਹੋਰ ਮੁਹਤਬਰ ਵਿਅਕਤੀ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਨਵ ਨਿਯੁਕਤ ਚੇਅਰਮੈਨ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਕਿਸਾਨਾਂ ਦੀ ਭਲਾਈ ਅਤੇ ਮਾਰਕੀਟ ਕਮੇਟੀ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਨਵ ਨਿਯੁਕਤ ਚੇਅਰਮੈਨ ਲਖਵਿੰਦਰ ਸਿੰਘ ਉਸਮਾਂ ਨੇ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਇਸ ਮੌਕੇ ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਸਿੰਘ ਰੰਧਾਵਾ ਖੱਬੇ ਰਾਜਪੂਤਾਂ, ਚੇਅਰਮੈਨ ਸੁੱਖ ਰੰਧਾਵਾ, ਪ੍ਰਧਾਨ ਸੁਖਦੇਵ ਸਿੰਘ ਬੁੱਟਰ, ਪ੍ਰਧਾਨ ਗੁਰਮੁੱਖ ਸਿੰਘ ਔਜਲਾ ਆੜਤੀਆ, ਬਲਾਕ ਪ੍ਰਧਾਨ ਤੇ ਜਿਲਾ ਪ੍ਰੀਸ਼ਦ ਮੈਂਬਰ ਜਰਮਨ ਉਦੋਂ ਨੰਗਲ, ਬਲਾਕ ਪ੍ਰਧਾਨ ਤੇ ਬਲਾਕ ਪ੍ਰਧਾਨ ਤੇ ਸਰਪੰਚ ਅਜੇ ਗਾਂਧੀ, ਬਲਾਕ ਪ੍ਰਧਾਨ ਗੁਰਜਿੰਦਰ ਸਿੰਘ ਘੁਹਾਟਵਿੰਡ, ਇਸਤਰੀ ਵਿੰਗ ਪ੍ਰਧਾਨ ਮਨਜਿੰਦਰ ਕੌਰ ਰੰਧਾਵਾ ਮਹਿਤਾ, ਯੂਥ ਵਿੰਗ ਬਲਾਕ ਪ੍ਰਧਾਨ ਤਰਲੋਚਨ ਸਿੰਘ ਖੱਬੇ ਰਾਜਪੂਤਾਂ, ਜਥੇ. ਹਰਜੀਤ ਸਿੰਘ ਮਹਿਤੀਆ ਬਲਾਕ ਸੰਮਤੀ ਮੈਂਬਰ, ਸਰਪੰਚ ਪਰਮਜੀਤ ਕੌਰ,ਕੰਵਲਜੀਤ ਸਿੰਘ ਸੋਨੀ ਸਰਪੰਚ , ਸਰਪੰਚ ਨਿਸ਼ਾਨ ਸਿੰਘ, ਸਰਪੰਚ ਪ੍ਰਗਟ ਸਿੰਘ ਬੁੱਟਰ, ਬਲਵਿੰਦਰ ਸਿੰਘ ਰਜਧਾਨ, ਬਲਜੀਤ ਸਿੰਘ ਚਾਹਲ ਬਲਾਕ ਸੰਮਤੀ ਮੈਂਬਰ ਤੇ (ਜਨਰਲ ਸੈਕਟਰੀ ਪੰਜਾਬ), ਹਲਕਾ ਕੋਆਰਡੀਨੇਟਰ ਜੁਗਰਾਜ ਸਿੰਘ ਵੜੈਚ, ਸਰਪੰਚ ਪ੍ਰਗਟ ਸਿੰਘ ਬੁੱਟਰ, ਪ੍ਰਧਾਨ ਹਰਜੀਤ ਸਿੰਘ ਖੱਬੇ ਰਾਜਪੂਤਾਂ, ਸਰਪੰਚ ਰਣਜੀਤ ਸਿੰਘ ਮਹਿਤਾ, ਦੀਆ ਸਿੰਘ ਮਹਿਤਾ, ਸਰਪੰਚ ਦੀਪੂ ਨੰਗਲ ਖੁਰਦ, ਪਰਗਟ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਰਸ਼ਪਾਲ ਸਿੰਘ ਨੂਰੀ ਪੰਚ, ਦਲਜੀਤ ਸਿੰਘ ਗਾਨੀ ਪੰਚ, ਰਾਜੂ ਪੰਚ, ਪੰਚ ਅਜੀਤ ਸਿੰਘ ਬੱਬੀ, ਚੀਨਾ ਸੰਧੂ ਮਹਿਤਾ ਆਦਿ ਪਾਰਟੀ ਦੇ ਅਹੁਦੇਦਾਰ, ਆੜਤੀਏ ਅਤੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਡੀ.ਐੱਮ. ਦਫਤਰ ਅਤੇ ਤਹਿਸੀਲ ਕੰਪਲੈਕਸ ਮਜੀਠਾ ’ਚ ਸਫਾਈ ਦਾ ਮੰਦਾ ਹਾਲ, ਥਾਂ ਥਾਂ ਲੱਗੇ ਕੂੜੇ ਦੇ ਢੇਰ ਅਗਲੀ ਖ਼ਬਰ ਸਾਂਝਾ ਐਕਸ਼ਨ ਫਰੰਟ ਨੇ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਨੂੰ ਸਮਰਥਨ ਦੇਣ ਉਪਰੰਤ ਕੀਤਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।