15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬੱਚਿਆਂ ਵਿਚ ਪੇਟ ਦਰਦ ਹੋਣ ’ਤੇ ਲਾਪਰਵਾਹੀ ਨਾ ਵਰਤੋਂ - ਡਾ. ਸੁਪਿ੍ਯਾ

ਤਰਨ ਤਾਰਨ, 14 ਸਤੰਬਰ (ਹਰਿੰਦਰ ਸਿੰਘ)— ਬੱਚਿਆਂ ਵਿਚ ਪੇਟ ਦੀ ਦਰਦ ਇਕ ਆਮ ਬਿਮਾਰੀ ਹੈ ਲੇਕਿਨ ਅਗਰ ਦਰਦ 24 ਘੰਟੇ ਤੋਂ ਜਿਆਦਾ ਰਹਿੰਦਾ ਹੈ ਤਾਂ ਮਾਪਿਆਂ ਲਈ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ ਕਿਉਂਕਿ ਇਹ ਅਪੈਡਿਕਸ ਦੀ ਦਰਦ ਵੀ ਹੋ ਸਕਦੀ ਹੈ, ਇਸ ਲਈ ਬੱਚੇ ਦਾ ਸਮੇਂ ਸਿਰ ਚੈੱਕਅੱਪ ਕਰਵਾਉਣਾ ਜਰੂਰੀ ਹੈ। ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ।

ਬੱਚਿਆ ਦੇ ਡਾਕਟਰ ਸੁਪਿ੍ਯਾ। 15-09-2026
ਤਰਨ ਤਾਰਨ, 14 ਸਤੰਬਰ (ਹਰਿੰਦਰ ਸਿੰਘ)— ਬੱਚਿਆਂ ਵਿਚ ਪੇਟ ਦੀ ਦਰਦ ਇਕ ਆਮ ਬਿਮਾਰੀ ਹੈ ਲੇਕਿਨ ਅਗਰ ਦਰਦ 24 ਘੰਟੇ ਤੋਂ ਜਿਆਦਾ ਰਹਿੰਦਾ ਹੈ ਤਾਂ ਮਾਪਿਆਂ ਲਈ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ ਕਿਉਂਕਿ ਇਹ ਅਪੈਡਿਕਸ ਦੀ ਦਰਦ ਵੀ ਹੋ ਸਕਦੀ ਹੈ, ਇਸ ਲਈ ਬੱਚੇ ਦਾ ਸਮੇਂ ਸਿਰ ਚੈੱਕਅੱਪ ਕਰਵਾਉਣਾ ਜਰੂਰੀ ਹੈ। ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਅਪੈਡਿਕਸ ਦੇ ਲੱਛਣ ਜਿਵੇਂ ਪੇਟ ਦਰਦ ਦੇ ਨਾਲ 102 ਡਿਗਰੀ ਤੋਂ ਜਿਆਦਾ ਬੁਖਾਰ, ਭੁੱਖ ਘੱਟ ਲੱਗਣਾ, ਵਾਰ-ਵਾਰ ਉਲਟੀ ਆਉਣਾ, ਪੇਸ਼ਾਬ ਕਰਨ ਵਿਚ ਪਰੇਸ਼ਾਨੀ, ਲਗਾਤਾਰ ਪੇਟ ਦੇ ਥੱਲ ਵਾਲੇ ਹਿੱਸੇ ਵਿਚ ਦਰਦ, ਪੇਟ ਵਿਚ ਸੋਜ, ਪਿੱਠ ਵਿਚ ਦਰਦ ਜਾਣਾ ਆਦਿ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਗਰ ਤੁਹਾਡੇ ਬੱਚੇ ਨੂੰ ਇਨ੍ਹਾਂ ਵਿਚੋਂ ਕੋਈ ਲੱਛਣ ਲੱਗਦੇ ਹਨ ਤਾਂ ਤਰੁੰਤ ਬੱਚਿਆਂ ਦੇ ਮਾਹਿਰ ਡਾਕਟਰ ਪਾਸੋਂ ਬੱਚੇ ਦਾ ਚੈੱਕਅੱਪ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ।
ਪਿਛਲੀ ਖ਼ਬਰ ਪਿੰਡ ਚੱਕ ਸਿਕੰਦਰ ਵਿਖੇ ਕਈ ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ਦਾ ਫੜਿਆ ਪੱਲਾ ਅਗਲੀ ਖ਼ਬਰ ਅੰਮ੍ਰਿਤਸਰ-ਝਬਾਲ ਕੌਮੀ ਮਾਰਗ ਦੀ ਖਸਤਾ ਹਾਲਤ ਵਿਰੁੱਧ ਬੀ.ਕੇ.ਯੂ. ਉਗਰਾਹਾਂ ਵਲੋਂ ਮੰਨਣ ਟੋਲ ਪਲਾਜ਼ਾ ’ਤੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।