ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
ਝਬਾਲ, 13 ਸਤੰਬਰ (ਸਰਬਜੀਤ ਸਿੰਘ)-ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਸਤਿਕਾਰ ਸਹਿਤ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿਚ ਜੱਸ ਮਿਊਜ਼ਿਕ ਅਕੈਡਮੀ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਅਧਿਆਪਕ ਭਾਈ ਜਸਕਰਨ ਸਿੰਘ ਬੱਗਾ, ਭਾਈ ਹਰਪ੍ਰੀਤ ਸਿੰਘ, ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਮੂਦਲ ਤੇ ਸਾਥੀ, ਹੈਡ ਗ੍ਰੰਥੀ ਗੁਰਿੰਦਰਜੀਤ ਸਿੰਘ ਅਤੇ ਹੋਰ ਜਥਿਆਂ ਨੇ ਕੀਰਤਨ ਕਥਾ ਵਿਚਾਰਾ ਨਾਲ ਸੰਗਤਾਂ ਨੂੰ ਜੋੜਿਆ। ਇਸ ਮੌਕੇ ਮੈਨੇਜ਼ਰ ਦਰਬਾਰ ਸਾਹਿਬ ਬਲਦੇਵ ਸਿੰਘ ਖੈਰਾਬਾਦ, ਕੈਪਟਨ ਜਵਾਹਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ।
ਝਬਾਲ, 13 ਸਤੰਬਰ (ਸਰਬਜੀਤ ਸਿੰਘ)-ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਸਤਿਕਾਰ ਸਹਿਤ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿਚ ਜੱਸ ਮਿਊਜ਼ਿਕ ਅਕੈਡਮੀ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਅਧਿਆਪਕ ਭਾਈ ਜਸਕਰਨ ਸਿੰਘ ਬੱਗਾ, ਭਾਈ ਹਰਪ੍ਰੀਤ ਸਿੰਘ, ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਮੂਦਲ ਤੇ ਸਾਥੀ, ਹੈਡ ਗ੍ਰੰਥੀ ਗੁਰਿੰਦਰਜੀਤ ਸਿੰਘ ਅਤੇ ਹੋਰ ਜਥਿਆਂ ਨੇ ਕੀਰਤਨ ਕਥਾ ਵਿਚਾਰਾ ਨਾਲ ਸੰਗਤਾਂ ਨੂੰ ਜੋੜਿਆ। ਇਸ ਮੌਕੇ ਮੈਨੇਜ਼ਰ ਦਰਬਾਰ ਸਾਹਿਬ ਬਲਦੇਵ ਸਿੰਘ ਖੈਰਾਬਾਦ, ਕੈਪਟਨ ਜਵਾਹਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਮੈਡਮ ਜਗਰੂਪ ਕੌਰ, ਬਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਚੈਂਚਲ ਸਿੰਘ, ਜਨਰਲ ਸੈਕਟਰੀ ਗੁਰਮੀਤ ਸਿੰਘ ਕੰਬੋਜ, ਧਰਮਿੰਦਰ ਸਿੰਘ ਕੈਸ਼ੀਅਰ, ਬਲਜੀਤ ਸਿੰਘ ਮੀਤ ਪ੍ਰਧਾਨ , ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਹਰਪਿੰਦਰ ਸਿੰਘ ਭੁੱਲਰ, ਮਾ. ਸੁਖਰਾਜ ਸਿੰਘ ਸਰਕਾਰੀਆ, ਕਸ਼ਮੀਰ ਸਿੰਘ, ਬੀਬੀ ਭੋਲਾ, ਬੀਬੀ ਪਰਮਜੀਤ ਕੌਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।