14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਫੋਨ ਤੇ ਹੋਰ ਸਾਮਾਨ ਬਰਾਮਦ

ਗੋਇੰਦਵਾਲ ਸਾਹਿਬ, 13 ਸਤੰਬਰ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਹੰਸ ਰਾਜ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਵੱਖ ਵੱਖ ਮਿਤੀਆਂ ਨੂੰ ਜੇਲ੍ਹ ਦੀ ਅਚਨਚੇਤ ਚੈਕਿੰਗ ਦੌਰਾਨ ਉਨ੍ਹਾਂ ਨੂੰ ਜੇਲ੍ਹ ਵਿਚੋਂ 3 ਕੀਪੈਡ ਮੋਬਾਈਲ ਫੋਨ, 3 ਟੱਚ ਮੋਬਾਈਲ ਫੋਨ ਬਿਨਾ ਸਿੰਮ ਅਤੇ 462 ਬੀੜੀਆਂ ਬੰਡਲ, 8 ਹੀਟਰ ਸਪਰਿੰਗ, ਤੰਬਾਕੂ ਦੀਆਂ ਪੁੜੀਆਂ, ਕੂਲ ਲਿਪ 140 ਪੈਕੇਟ ਅਤੇ 5 ਸਿਗਰੇਟ ਦੀਆਂ ਡੱਬੀਆਂ ਬਰਾਮਦ ਹੋਈਆਂ।

ਅਜੀਤ ਡੈਸਕ 14-09-2026
ਗੋਇੰਦਵਾਲ ਸਾਹਿਬ, 13 ਸਤੰਬਰ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਹੰਸ ਰਾਜ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਵੱਖ ਵੱਖ ਮਿਤੀਆਂ ਨੂੰ ਜੇਲ੍ਹ ਦੀ ਅਚਨਚੇਤ ਚੈਕਿੰਗ ਦੌਰਾਨ ਉਨ੍ਹਾਂ ਨੂੰ ਜੇਲ੍ਹ ਵਿਚੋਂ 3 ਕੀਪੈਡ ਮੋਬਾਈਲ ਫੋਨ, 3 ਟੱਚ ਮੋਬਾਈਲ ਫੋਨ ਬਿਨਾ ਸਿੰਮ ਅਤੇ 462 ਬੀੜੀਆਂ ਬੰਡਲ, 8 ਹੀਟਰ ਸਪਰਿੰਗ, ਤੰਬਾਕੂ ਦੀਆਂ ਪੁੜੀਆਂ, ਕੂਲ ਲਿਪ 140 ਪੈਕੇਟ ਅਤੇ 5 ਸਿਗਰੇਟ ਦੀਆਂ ਡੱਬੀਆਂ ਬਰਾਮਦ ਹੋਈਆਂ। ਇਸ ਸੰਬੰਧੀ ਸਬ ਇੰਸਪੈਕਟਰ ਸ਼ਰਨਪ੍ਰੀਤ ਕੌਰ ਨੇ ਮਾਮਲਾ ਦਰਜ ਕਰਦਿਆਂ ਉਪਰੋਕਤ ਮਿਲੇ ਸਾਮਾਨ ਦੇ ਅਸਲ ਵਾਰਿਸਾਂ ਦਾ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਹੈਰੋਇਨ, ਨਾਜਾਇਜ਼ ਸ਼ਰਾਬ ਅਤੇ ਹੋਰ ਕਈ ਨਸ਼ੀਲੇ ਪਦਾਰਥਾਂ ਸਮੇਤ ਇਕ ਔਰਤ ਸਣੇ 12 ਵਿਅਕਤੀ ਕਾਬੂ - ਐਸ.ਐਸ.ਪੀ. ਸੁਰਿੰਦਰ ਲਾਂਬ... ਅਗਲੀ ਖ਼ਬਰ ਹਲਕੇ ਦੇ ਅਕਾਲੀ ਆਗੂਆਂ ਨੂੰ ਅਹੁਦੇਦਾਰੀਆਂ ਦੇ ਕੇ ਅਕਾਲੀ ਦਲ ਨੇ ਵਰਕਰਾਂ ਦਾ ਮਾਣ ਵਧਾਇਆ - ਠੱਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।