14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬੀ.ਐਸ.ਐਫ. ਅਤੇ ਪੁਲਿਸ ਵਲੋਂ ਪਿੰਡ ਰਾਜੋਕੇ ਤੋਂ ਤਿੰਨ ਕਿੱਲੋ ਦੇ ਕਰੀਬ ਅਫ਼ੀਮ ਬਰਾਮਦ

ਤਰਨ ਤਾਰਨ, 13 ਸਤੰਬਰ (ਹਰਿੰਦਰ ਸਿੰਘ)—ਬੀ. ਐਸ.

ਅਜੀਤ ਡੈਸਕ 14-09-2026
ਤਰਨ ਤਾਰਨ, 13 ਸਤੰਬਰ (ਹਰਿੰਦਰ ਸਿੰਘ)—ਬੀ.ਐਸ.ਐਫ. ਅਤੇ ਪੁਲਿਸ ਦੇ ਸਾਂਝੇ ਯਤਨਾਂ ਸਦਕਾ 3 ਕਿੱਲੋ ਦੇ ਕਰੀਬ ਅਫ਼ੀਮ ਬਰਾਮਦ ਕੀਤੀ ਗਈ। ਇਸ ਸੰਬੰਧੀ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਐਸ.ਐਚ.ਓ. ਦਿਲਬਾਰਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਾਥੀ ਕਰਮਚਾਰੀਆ ਗਸਤ ਦੇ ਸੰਬੰਧ ਵਿਚ ਪਿੰਡ ਵਾ ਤਾਰਾ ਸਿੰਘ ਆਦਿ ਪਿੰਡਾਂ ਨੂੰ ਜਾ ਰਹੇ ਸੀ ਸਨ ਤਾਂ ਏ.ਡੀ.ਐਸ. ਆਪ੍ਰੇਟਰ ਐਸ.ਸੀ.ਟੀ ਪ੍ਰਭਜੀਤ ਸਿੰਘ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਪਿੰਡ ਰਾਜੋਕੇ ਵਿਖੇ ਇਕ ਡਰੋਨ ਦੀ ਹਰਕਤ ਹੋਈ ਹੈ, ਜਿਸ ’ਤੇ ਪੁਲਿਸ ਪਾਰਟੀ ਨੇ ਇੰਸਪੈਕਟਰ ਰਾਜ ਕੁਮਾਰ ਕੰਪਨੀ ਕਮਾਡਰ ਏ ਕੰਪਨੀ 142 ਬ.ਨ ਬੀ.ਐਸ.ਐਫ. ਬੀ.ਓ.ਪੀ ਸਮੇਤ ਦੱਸੀ ਗਈ ਨਿਸ਼ਾਨਦੇਹੀ ’ਤੇ ਪੁੱਜ ਕੇ ਤਲਾਸ਼ੀ ਕੀਤੀ ਤਾਂ ਉਥੋਂ ਇਕ ਪੈਕੇਟ ਰੰਗ ਪੀਲਾ ਬਰਾਮਦ ਹੋਇਆ, ਜਿਸ ਨੂੰ ਖੋਲ੍ਹ ਕੇ ਚੈਕ ਕੀਤਾ, ਉਸ ਵਿਚੋਂ ਅਫ਼ੀਮ ਬ੍ਰਾਮਦ ਹੋਈ, ਜਿਸ ਦਾ ਵਜਨ ਕਰਨ ’ਤੇ 3 ਕਿਲੋ 989 ਗ੍ਰਾਮ ਅਫੀਮ ਤੇ ਪੈਕਿੰਗ ਮਟੀਰੀਅਲ 252 ਗ੍ਰਾਮ ਬਰਾਮਦ ਹੋਇਆ। ਇਸ ਸੰਬੰਧੀ ਥਾਣਾ ਵਿਖੇ ਮਾਮਲਾ ਦਰਜ ਕਰਕੇ ਉਪਰੋਕਤ ਸਾਮਾਨ ਦੇ ਅਸਲ ਵਾਰਿਸਾਂ ਦਾ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕਮਰਾ ਢਾਹੁਣ ਦੇ ਦੋਸ਼ ਹੇਠ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਿੰਡ ਕੱਲ੍ਹਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੀਤੀ ਗਈ ਭਰਵੀਂ ਮੀਟਿੰਗ ਮੌਕੇ ਜਾਣਕਾਰੀ ਦਿੰਦੇ ਹੋਏ ਭਾਈ ਕੁਲਦਮਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।