10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਏ.ਟੀ.ਓ. ਮਨਿੰਦਰ ਸਿੰਘ ਨੇ ਕਸਬਾ ਖਾਲੜਾ’ ’ਚ ਥ੍ਰੀ ਵੀਲਰਾਂ ਦੀ ਜਾਂਚ ਦੌਰਾਨ ਚਲਾਨ ਕੱਟੇ

ਖਾਲੜਾ, 9 ਸਤੰਬਰ (ਜੱਜਪਾਲ ਸਿੰਘ ਜੱਜ)-ਦਿਨ-ਬ-ਦਿਨ ਵੱਧ ਰਹੇ ਸੜਕੀ ਹਾਦਸਿਆਂ ਨੂੰ ਮੁੱਖ ਰੱਖਦਿਆਂ ਆਵਾਜਾਈ ਵਿਭਾਗ ਵਲੋਂ ਅਚਨਚੇਤ ਕਸਬਾ ਖਾਲੜਾ ਤੇ ਇਸ ਦੀ ਨੇੜ੍ਹਲੇ ਇਲਾਕੇ ਵਿਚ ਚਲਦੇ ਅਣ ਅਧਿਕਾਰਤ ਥਰੀ ਵੀਲਰਾਂ ਦੇ ਕਾਗਜ਼ਾਂ ਪੱਤਰਾਂ ਦੀ ਜਾਂਚ ਕੀਤੀ ਗਈ ਹੈ ਅਤੇ ਜਿੰਨਾਂ ਵਿਚ ਤਰੁਟੀਆਂ ਪਾਈਆਂ ਗਈਆਂ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਅਡੀਸ਼ਨਲ ਟਰਾਂਸਪੋਰਟ ਅਫਸਰ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਲੋਕ ਜੋ ਬਿਨਾਂ ਫਿਟਨੈਸ ਦੇ ਬਿਜਲੀ ਵਾਲੇ ਥਰੀ ਵਹੀਲਰ ਚਲਾ ਰਹੇ ਹਨ।

ਅਜੀਤ ਡੈਸਕ 10-09-2026
ਖਾਲੜਾ, 9 ਸਤੰਬਰ (ਜੱਜਪਾਲ ਸਿੰਘ ਜੱਜ)-ਦਿਨ-ਬ-ਦਿਨ ਵੱਧ ਰਹੇ ਸੜਕੀ ਹਾਦਸਿਆਂ ਨੂੰ ਮੁੱਖ ਰੱਖਦਿਆਂ ਆਵਾਜਾਈ ਵਿਭਾਗ ਵਲੋਂ ਅਚਨਚੇਤ ਕਸਬਾ ਖਾਲੜਾ ਤੇ ਇਸ ਦੀ ਨੇੜ੍ਹਲੇ ਇਲਾਕੇ ਵਿਚ ਚਲਦੇ ਅਣ ਅਧਿਕਾਰਤ ਥਰੀ ਵੀਲਰਾਂ ਦੇ ਕਾਗਜ਼ਾਂ ਪੱਤਰਾਂ ਦੀ ਜਾਂਚ ਕੀਤੀ ਗਈ ਹੈ ਅਤੇ ਜਿੰਨਾਂ ਵਿਚ ਤਰੁਟੀਆਂ ਪਾਈਆਂ ਗਈਆਂ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਅਡੀਸ਼ਨਲ ਟਰਾਂਸਪੋਰਟ ਅਫਸਰ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਲੋਕ ਜੋ ਬਿਨਾਂ ਫਿਟਨੈਸ ਦੇ ਬਿਜਲੀ ਵਾਲੇ ਥਰੀ ਵਹੀਲਰ ਚਲਾ ਰਹੇ ਹਨ। ਉਨ੍ਹਾਂ ਵਿਰੁੱਧ ਖਾਸ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਜੋ ਵੀ ਥਰੀ ਵੀਲਰ ਬਿਨਾਂ ਫਿਟਨੈਸ ਤੋਂ ਪਾਇਆ ਗਿਆ ਹੈ, ਉਸ ਨੂੰ ਭਾਰੀ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੱਥੇ ਉਹ ਆਪਣੇ ਥਰੀ ਵਹੀਲਰਾਂ ਦੇ ਕਾਗਜ ਪੱਤਰ ਪੂਰੇ ਕਰਨ, ਉੱਥੇ ਉਨ੍ਹਾਂ ਦਾ ਡਰਾਈਵਿੰਗ ਲਾਈਸੈਂਸ ਵੀ ਹੋਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਕਸਬਾ ਖਾਲੜਾ ਵਿਚ ਥਰੀ ਵੀਲਰਾਂ ਦੀ ਜਾਂਚ ਦੌਰਾਨ ਸੱਤ ਚਲਾਣ ਕੱਟੇ ਗਏ ਹਨ। ਇਸ ਮੌਕੇ ਏ.ਐਸ.ਆਈ. ਹਰਜਿੰਦਰ ਸਿੰਘ, ਅੰਗਰੇਜ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਸ੍ਰੀ ਆਖੰਡ ਪਾਠ ਸਾਹਿਬ ਕਰਵਾਇਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਖਡੂਰ ਸਾਹਿਬ ਦੇ ਨਿਯੁਕਤ ਕੀਤੇ ਗਏ ਜਨਰਲ ਕੌਂਸਲ ਮੈਂਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।