05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅੱਜ ਬਿਜਲੀ ਬੰਦ ਰਹੇਗੀ

ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)–66 ਕੇ. ਵੀ.

ਅਜੀਤ ਡੈਸਕ 05-09-2026
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)–66 ਕੇ.ਵੀ. ਸਬ ਸ਼ਟੇਸ਼ਨ ਫੋਕਲ ਪੁਆਇੰਟ ਤਰਨ ਤਾਰਨ ਤੋਂ ਚੱਲਦੇ 11 ਕੇ.ਵੀ. ਸਿਟੀ 2 ਅਤੇ ਸਿਟੀ 5 ਤਰਨ ਤਾਰਨ ਫੀਡਰ ਦੀ ਜਰੂਰੀ ਮੈਨਟੀਨੇਂਸ ਕਰਨ ਕਰਕੇ ਇਹਨਾਂ ਫੀਡਰਾਂ ਦੀ ਬਿਜਲੀ ਸਪਲਾਈ ਮਿਤੀ 5 ਸਤੰਬਰ ਦਿਨ ਸ਼ਨੀਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਦੁਪਿਹਰ 4 ਵਜੇ ਤੱਕ ਬੰਦ ਰਹੇਗੀ । ਇਨ੍ਹਾਂ ਤੋਂ ਚੱਲਦੇ ਏਰੀਏ ਮੁਹੱਲਾ ਨਾਨਕਸਰ, ਜੰਡਿਆਲਾ ਰੋਡ, ਖਾਲਸਾਪੁਰ ਰੋਡ, ਅੱਡਾ ਬਾਜ਼ਾਰ, ਗਾਰਦ ਬਾਜ਼ਾਰ, ਮੁਹੱਲਾ ਰੋਡੋਪੁਰਾ, ਰੇਲਵੇ ਰੋਡ, ਗਲੀ ਸਟੇਸ਼ਨ ਵਾਲੀ ਰੇਲਵੇ ਰੋਡ, ਮੁਰਾਦਪੁਰਾ ਰੋਡ, ਸ੍ਰੀ ਗੁਰੂ ਅਮਰਦਾਸ ਕਲੋਨੀ ਗੋਇੰਦਵਾਲ ਰੋਡ, ਐੱਸ.ਡੀਐੱਮ. ਕੋਰਟ, ਬਾਬਾ ਬਸਤਾ ਸਿੰਘ ਕਲੋਨੀ ਸਰਹਾਲੀ ਰੋਡ, ਸੱਚਖੰਡ ਰੋਡ, ਛੱਪੜ ਵਾਲੀ ਗਲੀ, ਬੁੱਘਾ ਰੋਡ, ਧੌੜਾ ਚੌਂਕੀ ਏਰੀਆ ਆਦਿ ਏਰੀਏ ਬੰਦ ਰਹਿਣਗੇ । ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨ ਤਾਰਨ, ਇੰਜੀ. ਗੁਰਭੇਜ ਸਿੰਘ ਜੇ.ਈ. ਤੇ ਇੰਜੀ. ਹਰਭੇਜ ਸਿੰਘ ਜੇ.ਈ. ਅਤੇ ਇੰਜੀ. ਕਮਲਪ੍ਰੀਤ ਸਿੰਘ ਜੇ.ਈ. ਨੇ ਸਾਂਝੇ ਤੌਰ ’ਤੇ ਦਿੱਤੀ ।
ਪਿਛਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।