01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਐਨ.ਐਚ.ਐਮ. ਯੂਨੀਅਨ ਨੇ ਸਿਵਲ ਸਰਜਨ ਤਰਨ ਤਾਰਨ ਵਿਖੇ ਦਿੱਤਾ ਰੋਸ ਧਰਨਾ

ਤਰਨ ਤਾਰਨ, 31 ਅਗਸਤ (ਪਰਮਜੀਤ ਜੋਸ਼ੀ)- ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਐਨ. ਐਚ.

ਅਜੀਤ ਡੈਸਕ 01-09-2026
ਤਰਨ ਤਾਰਨ, 31 ਅਗਸਤ (ਪਰਮਜੀਤ ਜੋਸ਼ੀ)- ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਐਨ.ਐਚ.ਐਮ. ਕਰਮਚਾਰੀ ਰੈਗੂਲਰ ਹੋਣ ਲਈ ਲਗਾਤਾਰ ਜੂਝ ਰਹੇ ਹਨ ਅਤੇ ਪੂਰੇ ਪੰਜਾਬ ਵਿਚ ਰੋਸ ਮੁਜ਼ਾਹਰੇ ਅਤੇ ਧਰਨੇ ਲਗਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਨ.ਐਚ.ਐਮ. ਯੂਨੀਅਨ ਤਰਨ ਤਾਰਨ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਲਗਾਏ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਲਾਰੇ ਲਗਾ ਕੇ ਡੰਗ ਟਪਾ ਰਹੀ ਹੈ । ਉਨ੍ਹਾਂ ਕਿਹਾ ਕਿ ਐਨ.ਐਚ.ਐਮ. ਕਰਮਚਾਰੀ ਬਹੁਤ ਘੱਟ ਤਨਖਾਹਾਂ ’ਤੇ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਆ ਰਹੇ ਹਨ ਅਤੇ ਰਿਵਾਇਤੀ ਪਾਰਟੀਆਂ ਤੋਂ ਲੈ ਹੁਣ ਤੱਕ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ, ਪਰ ਅਫਸੋਸ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਉਹਨਾਂ ਨੂੰ ਰੈਗੂਲਰ ਕਰਨ ਵਿਚ ਟਾਲ ਮਟੋਲ ਕੀਤੀ ਜਾ ਰਹੀ ਹੈ । ਹੁਣ ਤੱਕ ਲਗਪਗ 35 ਮੀਟਿੰਗਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਕੀਤੀਆਂ ਜਾ ਚੁੱਕੀਆਂ ਹਨ, ਪਰ ਲਾਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਮਿਲਿਆ, ਹਰ ਮੀਟਿੰਗ ਵਿਚ ਇਹੋ ਕਿਹਾ ਜਾਂਦਾ ਰਿਹਾ ਹੈ ਕਿ ‘ਤੁਹਾਡੀਆਂ ਮੰਗਾਂ ਸੰਬੰਧੀ ਪ੍ਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ’, ਪਰ ਹੁੰਦਾ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਡਕੁਆਟਰ ਵਲੋਂ ਮਿਤੀ 2 ਸਤੰਬਰ 2026 ਨੂੰ ਮੰਗਾਂ ਦਾ ਹੱਲ ਕਰਨ ਲਈ ਮੀਟਿੰਗ ਰੱਖੀ ਗਈ ਹੈ। ਜੇਕਰ ਉਪਰੋਕਤ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ ਕੀਤਾ ਜਾਵੇਗਾ, ਜ਼ਿਲ੍ਹਾ ਵਿਚ ਸਟੇਟ ਹੈਡਕੁਆਟਰ ਐਨ.ਐਚ.ਐਮ. ਚੰਡੀਗੜ੍ਹ, ਵਿੱਤ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਡੀ.ਐਮ.ਈ.ਓ. ਰੋਹਿਤ ਠਾਕੁਰ, ਹੋਮੀਓਪੈਥੀ ਮੈਡੀਕਲ ਅਫ਼ਸਰ ਡਾ. ਦਿਲਬਾਗ ਸਿੰਘ, ਸੀ.ਐਚ.ਓ. ਰਵਿੰਦਰ ਕੌਰ ਬਾਗੜੀਆਂ, ਸੀ.ਐਚ.ਓ. ਸੁਪਰੀਤ ਕੌਰ ਸਰਹਾਲੀ, ਸੀ.ਐਚ.ਓ. ਜੀਵਨਜੋਤ ਸਿੰਘ, ਗੁਰਸ਼ਰਨ ਸਿੰਘ ਫਿਜਿਓਥੈਰਾਪਿਸਟ, ਰੁਪਿੰਦਰ ਕੌਰ ਫਿਜਿਓਥੈਰਾਪਿਸਟ, ਕੋਮਲ ਲੈਬ ਟੈਕਨੀਸ਼ੀਅਨ, ਕੰਵਲਜੀਤ ਕੌਰ ਟੀ.ਬੀ. ਬ੍ਰਾਂਚ, ਵਜਿੰਦਰ ਐਮ.ਐਲ.ਟੀ., ਵਿਸ਼ਾਲ ਕੁਮਾਰ ਬੀ.ਐਸ.ਏ. ਸਰਹਾਲੀ ਕਲਾਂ, ਸੰਦੀਪ ਸਿੰਘ ਬੀ.ਐਸ.ਏ. ਕੈਰੋਂ, ਸੰਦੀਪ ਸਿੰਘ ਆਈ.ਏ., ਯੁਵਰਾਜ ਸਿੰਘ ਆਈ.ਏ., ਤੇਜਿੰਦਰਪਾਲ ਸਿੰਘ ਆਈ.ਏ., ਅਮਰਜੀਤ ਕੌਰ ਅਕਾਊਂਟੈਟ ਕੈਰੋਂ, ਮੈਡਮ ਵਿੱਦਿਆ ਖੇਮਕਰਨ, ਰਿਤੇਸ਼ ਵਾਲੀਆ, ਪਰਮਿੰਦਰ ਸਿੰਘ ਚੋਹਲਾ ਕੰਪਿਊਟਰ ਆਪ੍ਰੇਟਰ, ਸੰਦੀਪ ਸਿੰਘ ਕੰਪਿਊਟਰ ਆਪ੍ਰੇਟਰ, ਰਜਿੰਦਰ ਸਿੰਘ ਕੰਪਿਊਟਰ ਆਪ੍ਰੇਟਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਅੱਗੇ ਰੋਸ ਧਰਨਾ ਅਗਲੀ ਖ਼ਬਰ ਜੰਡਿਆਲਾ ਰੋਡ ਸੜਕ ਦੀ ਹਾਲਤ ਖਸਤਾ, ਰਾਹਗੀਰ ਪ੍ਰੇਸ਼ਾਨ ਸੜਕ ’ਤੇ ਪਾਇਆ ਮੋਟਾ ਪੱਥਰ ਲੋਕਾਂ ਲਈ ਬਣਿਆ ਮੁਸੀਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।