30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰਦੁਆਰਾ ਭਗਤ ਨਾਮਦੇਵ ਮਰੜ੍ਹੀਕਲਾਂ ਵਿਖੇ ਅਰਦਾਸ ਉਪਰੰਤ ਭਾਈ ਪੱਪਲਪ੍ਰੀਤ ਸਿੰਘ ਲਈ ਹਲਕਾ ਮਜੀਠਾ ’ਚ ਚੋਣ ਮੁਹਿੰਮ ਦੀ ਸ਼ੁਰੂਆਤ ਦਾ ਫ਼ੈਸਲਾ

ਮਜੀਠਾ, 29 ਅਗਸਤ (ਜਗਤਾਰ ਸਿੰਘ ਸਹਿਮੀ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਐਲਾਨੇ ਗਏ ਉਮੀਦਵਾਰ ਭਾਈ ਪੱਪਲਪ੍ਰੀਤ ਸਿੰਘ ਦੇ ਜੱਦੀ ਪਿੰਡ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਮਰੜ੍ਹੀ ਕਲਾਂ ਵਿਖੇ ਪਰਿਵਾਰ ਅਤੇ ਪਾਰਟੀ ਆਗੂਆਂ ਵਲੋਂ ਹਲਕੇ ਵਿਚ ਚੋਣ ਮੁਹਿੰਮ ਸ਼ੁਰੂ ਕਰਨ ਸਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ’ਤੇ ਸ਼ੁਕਰਾਨੇ ਦੀ ਅਰਦਾਸ ਉਪਰੰਤ ਹਲਕਾ ਮਜੀਠਾ ਦੀਆਂ ਸੇਵਾਵਾਂ, ਪਾਰਟੀ ਦੀ ਅਗਲੀ ਰਣਨੀਤੀ ਅਤੇ ਚੋਣ ਮੁਹਿੰਮ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੀ ਹਲਕਾ ਮਜੀਠਾ ਦੀ ਸਮੁੱਚੀ ਟੀਮ ਤੋਂ ਇਲਾਵਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਭਰਵੀਂ ਸ਼ਮੂਲੀਅਤ ਕੀਤੀ।

ਅਜੀਤ ਡੈਸਕ 30-08-2026
ਮਜੀਠਾ, 29 ਅਗਸਤ (ਜਗਤਾਰ ਸਿੰਘ ਸਹਿਮੀ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਐਲਾਨੇ ਗਏ ਉਮੀਦਵਾਰ ਭਾਈ ਪੱਪਲਪ੍ਰੀਤ ਸਿੰਘ ਦੇ ਜੱਦੀ ਪਿੰਡ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਮਰੜ੍ਹੀ ਕਲਾਂ ਵਿਖੇ ਪਰਿਵਾਰ ਅਤੇ ਪਾਰਟੀ ਆਗੂਆਂ ਵਲੋਂ ਹਲਕੇ ਵਿਚ ਚੋਣ ਮੁਹਿੰਮ ਸ਼ੁਰੂ ਕਰਨ ਸਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ’ਤੇ ਸ਼ੁਕਰਾਨੇ ਦੀ ਅਰਦਾਸ ਉਪਰੰਤ ਹਲਕਾ ਮਜੀਠਾ ਦੀਆਂ ਸੇਵਾਵਾਂ, ਪਾਰਟੀ ਦੀ ਅਗਲੀ ਰਣਨੀਤੀ ਅਤੇ ਚੋਣ ਮੁਹਿੰਮ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੀ ਹਲਕਾ ਮਜੀਠਾ ਦੀ ਸਮੁੱਚੀ ਟੀਮ ਤੋਂ ਇਲਾਵਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਭਰਵੀਂ ਸ਼ਮੂਲੀਅਤ ਕੀਤੀ। ਹਲਕਾ ਆਗੂਆਂ ਵਲੋਂ ਪਹੁੰਚੇ ਸਾਰੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਹਲਕੇ ਦੀ ਸੇਵਾ ਲਈ ਪਾਰਟੀ ਦੀ ਸਮੁੱਚੀ ਟੀਮ ਇਕਜੁੱਟ ਹੋ ਕੇ ਕੰਮ ਕਰੇਗੀ। ਇਸ ਮੌਕੇ ਬੁਲਾਰੇ ਨੇ ਭਾਈ ਪੱਪਲਪ੍ਰੀਤ ਸਿੰਘ ਵਲੋਂ ਹਲਕਾ ਮਜੀਠਾ ਦੀ ਸੰਗਤ ਅਤੇ ਲੋਕਾਂ ਲਈ ਭੇਜਿਆ ਸੁਨੇਹਾ ਪੜ੍ਹ ਕੇ ਸੁਣਾਉਂਦਿਆਂ ਕਿਹਾ ਗਿਆ ਕਿ ਹਲਕੇ ਦੇ ਲੋਕ ਉਨ੍ਹਾਂ ਲਈ ਸਭ ਤੋਂ ਪਹਿਲੀ ਤਰਜੀਹ ਹੋਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿਚ ਫੱਸ ਕੇ ਆਪਣੀਆਂ ਜਾਨਾਂ ਗੁਆ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਰ ਪਰਿਵਾਰ ਦੀ ਸਮਾਜਿਕ ਤੇ ਆਰਥਿਕ ਮਦਦ ਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਪੂਰੀ ਵਚਨਬੱਧਤਾ ਰਹਾਂਗਾ। ਸਮਾਗਮ ਵਿਚ ਬੀਬੀ ਬਲਵਿੰਦਰ ਕੌਰ ਮਾਤਾ ਭਾਈ ਅੰਮ੍ਰਿਤਪਾਲ ਸਿੰਘ , ਉਨ੍ਹਾਂ ਦੇ ਚਾਚਾ ਸੁਖਚੈਨ ਸਿੰਘ ਤੇ ਪਰਗਟ ਸਿੰਘ, ਅਮਰਜੀਤ ਸਿੰਘ ਵੰਨਚੜੀ ਮਾਮਾ ਭਾਈ ਪੱਪਲਪ੍ਰੀਤ ਸਿੰਘ, ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਡੱਡੂਆਣਾ, ਆਈ.ਟੀ. ਇੰਚਾਰਜ ਹਰਕਮਲਪ੍ਰੀਤ ਸਿੰਘ, ਰਾਜਾਸਾਂਸੀ ਹਲਕਾ ਇੰਚਾਰਜ ਦਲਜੀਤ ਸਿੰਘ ਮਿਆਦੀਆਂ, ਅਟਾਰੀ ਹਲਕਾ ਇੰਚਾਰਜ ਭਾਈ ਪਰਮਜੀਤ ਸਿੰਘ ਵਣੀਕੇ, ਫਤਿਹਗੜ੍ਹ ਚੂੜੀਆਂ ਹਲਕਾ ਇੰਚਾਰਜ ਭਾਈ ਜੁਗਰਾਜ ਸਿੰਘ ਲਾਲੇਨੰਗਲ, ਭਾਈ ਪ੍ਰਿਤਪਾਲ ਸਿੰਘ ਮੀਰਾਂਕੋਟ ਅਤੇ ਭਾਈ ਜਸਕਰਨ ਸਿੰਘ ਲੋਪੋਕੇ ਤੋਂ ਇਲਾਵਾ ਹਲਕਾ ਮਜੀਠਾ ਦੇ ਆਗੂ ਭਾਈ ਨਾਥਵਿੰਦਰ ਸਿੰਘ ਬਾਜਵਾ, ਭਾਈ ਬਲਜਿੰਦਰ ਸਿੰਘ, ਭਾਈ ਜਗਰੂਪ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਕਿਰਪਾਲ ਸਿੰਘ ਅਤੇ ਭਾਈ ਕੰਵਲਜੀਤ ਸਿੰਘ ਸੋਹੀ ਸਮੇਤ ਹੋਰ ਆਗੂ ਸ਼ਾਮਲ ਸਨ।
ਪਿਛਲੀ ਖ਼ਬਰ ਸਰਹੱਦੀ ਖੇਤਰ ਅੰਦਰ ਬਿਜਲੀ ਸਪਲਾਈ ਤੇ ਟੈਲੀਫੋਨ ਨੈੱਟਵਰਕ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਗੁਰ-ਅਦਬ ਮੋਰਚਾ ਸਰਹਿੰਦ ਤੇ ‘ਲੋਕ-ਰਾਜ’ ਪੰਜਾਬ ਵਲੋਂ, ਰੱਖ਼ੜ-ਪੁੰਨਿਆ ਦੇ ਜੋੜ ਮੇਲੇ ’ਤੇ ਮੀਰੀ-ਪੀਰੀ ਕਾਨਫ਼ਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।