30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅਧਿਆਪਕ ਦਲ ਪੰਜਾਬ ਦੀ ਡੀ. ਐੱਸ. ਈ. ਨਾਲ ਅਧਿਆਪਕ ਮਸਲਿਆਂ ਨੂੰ ਲੈ ਕੇ ਅਹਿਮ ਮੀਟਿੰਗ

ਚੋਗਾਵਾਂ, 29 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸ. ਸਕੱਤਰ ਸਿੰਘ ਬੱਲ ਡਾਇਰੈਕਟਰ ਸਕੂਲ ਐਜੂਕੇਸਨ (ਸੈਕੰਡਰੀ) ਨਾਲ ਅਧਿਆਪਕ ਦਲ ਪੰਜਾਬ ਅਧਿਆਪਕਾਂ ਦੇ ਪ੍ਰਮੁੱਖ ਆਗੂ ਹਰਦੇਵ ਸਿੰਘ ਜਵੰਦਾ, ਜਸਵਿੰਦਰ ਸਿੰਘ ਔਲਖ, ਸਤਨਾਮ ਸਿੰਘ ਰੰਧਾਵਾ, ਰਵਿੰਦਰਜੀਤ ਸਿੰਘ ਪੰਨੂ, ਪ੍ਰਧਾਨ ਜਸਵਿੰਦਰ ਸਿੰਘ ਮਾਨਾਵਾਲਾ, ਆਤਮਜੀਤ ਸਿੰਘ ਢਿੱਲੋਂ, ਬਲਬੀਰ ਸਿੰਘ ਮੁੱਛਲ ਅਤੇ ਭੁਪਿੰਦਰ ਸਿੰਘ ਦੀ ਸਾਂਝੀ ਅਗਵਾਈ ਹੇਠ ਮੀਟਿੰਗ ਹੋਈ।

ਅਜੀਤ ਡੈਸਕ 30-08-2026
ਚੋਗਾਵਾਂ, 29 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸ. ਸਕੱਤਰ ਸਿੰਘ ਬੱਲ ਡਾਇਰੈਕਟਰ ਸਕੂਲ ਐਜੂਕੇਸਨ (ਸੈਕੰਡਰੀ) ਨਾਲ ਅਧਿਆਪਕ ਦਲ ਪੰਜਾਬ ਅਧਿਆਪਕਾਂ ਦੇ ਪ੍ਰਮੁੱਖ ਆਗੂ ਹਰਦੇਵ ਸਿੰਘ ਜਵੰਦਾ, ਜਸਵਿੰਦਰ ਸਿੰਘ ਔਲਖ, ਸਤਨਾਮ ਸਿੰਘ ਰੰਧਾਵਾ, ਰਵਿੰਦਰਜੀਤ ਸਿੰਘ ਪੰਨੂ, ਪ੍ਰਧਾਨ ਜਸਵਿੰਦਰ ਸਿੰਘ ਮਾਨਾਵਾਲਾ, ਆਤਮਜੀਤ ਸਿੰਘ ਢਿੱਲੋਂ, ਬਲਬੀਰ ਸਿੰਘ ਮੁੱਛਲ ਅਤੇ ਭੁਪਿੰਦਰ ਸਿੰਘ ਦੀ ਸਾਂਝੀ ਅਗਵਾਈ ਹੇਠ ਮੀਟਿੰਗ ਹੋਈ। ਅਧਿਆਪਕਾਂ ਦੇ ਵੱਖ-ਵੱਖ ਮਸਲਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿਚ ਅਧਿਆਪਕਾਂ ਦੀਆਂ ਮੁੱਖ ਮੰਗਾਂ ਜਿਵੇਂ ਬਾਰਡਰ ਏਰੀਆ ਦੀਆਂ ਖਾਲੀ ਅਸਾਮੀਆਂ ਭਰਨ , ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਲੈਣੇ ਬੰਦ ਕਰਨ ਸੰਬੰਧੀ, 15 ਦਿਨਾਂ ਦੀ ਵਿਦੇਸ਼ ਛੁੱਟੀ ਦਾ ਅਧਿਕਾਰ ਡੀਡੀਓ ਪੱਧਰ ’ਤੇ ਦੇਣ ਸਾਰੇ ਵਿਸ਼ਿਆਂ ਸਮੇਤ ਮੁੱਖ ਅਧਿਆਪਕ ਤੇ ਪ੍ਰਿੰਸੀਪਲ ਦੀਆਂ ਖਾਲੀ ਅਸਾਮੀਆਂ ਭਰਨ ਲਈ ,.ਈ.ਟੀ.ਟੀ. ਤੋਂ ਹੈਡਟੀਚਰ , ਮਾਸਟਰ ਕੇਡਰ ਤੋਂ ਹੈਡ ਮਾਸਟਰ ਅਤੇ ਲੈਕਚਰਾਰ,ਬੀ.ਪੀ.ਈ.ਓ. ਆਦਿ ਦੀਆਂ ਤਰੱਕੀਆਂ ਤੁਰੰਤ ਕਰਨ ਸੰਬੰਧੀ, ਬਾਰਡਰ ਭੱਤਾ ਦੇਣ ਸੰਬੰਧੀ ,.ਡੀ.ਏ. ਦਾ ਬਕਾਇਆ ਦੇਣ ਸੰਬੰਧੀ ,ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ , 2000 ਪੀ.ਟੀ.ਆਈ. ਦੀਆਂ ਪੋਸਟਾਂ ਭਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਨਾਗਰਾ ਸੂਬਾ ਕਨਵੀਨਰ ਚੰਡੀਗੜ੍ਹ, ਰਵਿੰਦਰ ਸਿੰਘ ਗਿੱਲ ਸੂਬਾ ਸਿੰਘ ਮੀਤ ਪ੍ਰਧਾਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਹਰ ਮਨੁੱਖ ਘਰ ਵਿਚ ਇਕ ਬੂਟਾ ਲਗਾਵੇ - ਰਾਜ ਕੁਮਾਰ ਲੁੱਧੜ ਅਗਲੀ ਖ਼ਬਰ ਬਾਣੀ ਕੰਠ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।