30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅਧਿਆਪਕਾਂ ਨੇ ਸਾੜਿਆ ਸਕੂਲਾਂ ਵਿਚ ਮਾਨ ਸਰਕਾਰ ਵਲੋਂ ਭੇਜਿਆ ਧਮਕੀ ਪੱਤਰ

ਤਰਨ ਤਾਰਨ, 29 ਅਗਸਤ (ਪਰਮਜੀਤ ਜੋਸ਼ੀ)– ਮਾਸਟਰ ਕੇਡਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਰਾਜ, ਪਰਮਿੰਦਰ ਸਿੰਘ, ਜਗਰੂਪ ਕੌਰ, ਰਣਜੀਤ ਸਿੰਘ ਮੀਤ ਪ੍ਰਧਾਨ, ਮਨਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਯੂਨੀਅਨ, ਪ੍ਰਸ਼ੋਤਮ ਸਿੰਘ, ਸਵਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ, ਲਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27 ਅਗਸਤ ਨੂੰ ਪੰਜਾਬ ਭਰ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਸਾਰਾ ਦਫਤਰੀ ਕੰਮਕਾਜ ਠੱਪ ਕਰਕੇ ਇਤਿਹਾਸਿਕ ਹੜਤਾਲ ਕੀਤੀ। ਜਿਸ ਨਾਲ ਪੰਜਾਬ ਸਰਕਾਰ ਦੀਆਂ ਚੂਲਾ ਹਿੱਲ ਗਈਆਂ।

ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਮਾਸਟਰ ਕੇਡਰ ਯੂਨੀਅਨ ਆਗੂ। ਤਸਵੀਰ–ਲਵਲੀ 30-08-2026
ਤਰਨ ਤਾਰਨ, 29 ਅਗਸਤ (ਪਰਮਜੀਤ ਜੋਸ਼ੀ)– ਮਾਸਟਰ ਕੇਡਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਰਾਜ, ਪਰਮਿੰਦਰ ਸਿੰਘ, ਜਗਰੂਪ ਕੌਰ, ਰਣਜੀਤ ਸਿੰਘ ਮੀਤ ਪ੍ਰਧਾਨ, ਮਨਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਯੂਨੀਅਨ, ਪ੍ਰਸ਼ੋਤਮ ਸਿੰਘ, ਸਵਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ, ਲਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27 ਅਗਸਤ ਨੂੰ ਪੰਜਾਬ ਭਰ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਸਾਰਾ ਦਫਤਰੀ ਕੰਮਕਾਜ ਠੱਪ ਕਰਕੇ ਇਤਿਹਾਸਿਕ ਹੜਤਾਲ ਕੀਤੀ। ਜਿਸ ਨਾਲ ਪੰਜਾਬ ਸਰਕਾਰ ਦੀਆਂ ਚੂਲਾ ਹਿੱਲ ਗਈਆਂ। ਬੁਖਲਾਹਟ ਵਿਚ ਆ ਕੇ ਭਗਵੰਤ ਮਾਨ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਅਤੇ ਅਧਿਆਪਕਾਂ ਖਿਲਾਫ ਇਕ ਸਰਕਾਰੀ ਪੱਤਰ ਜਾਰੀ ਕੀਤਾ ਗਿਆ। ਜਿਸ ਤਹਿਤ ਸੂਚਨਾ ਮੰਗੀ ਗਈ ਕਿ ਗੈਰ ਹਾਜ਼ਰ ਹੋ ਕੇ ਹੜਤਾਲ ’ਤੇ ਜਾਣ ਵਾਲੇ ਕਰਮਚਾਰੀਆਂ ਖਿਲਾਫ਼ ਐਕਸ਼ਨ ਕੀਤਾ ਜਾਵੇਗਾ। ਲੇਕਿਨ ਸਰਕਾਰ ਦਾ ਚੈਲੰਜ ਕਬੂਲ ਕਰਦੇ ਹੋਏ ਸਮੁੱਚੇ ਅਧਿਆਪਕਾਂ ਵਲੋਂ ਆਪਣੇ ਆਪਣੇ ਸਕੂਲ ਵਿਚ ਇਸ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਕਿਹਾ ਗਿਆ ਹੈ। ਅੱਜ ਜ਼ਿਲ੍ਹਾ ਤਰਨਤਾਰਨ ਦੇ ਲੱਗਭਗ ਸਾਰੇ ਐਲੀਮੈਂਟਰੀ, ਹਾਈ, ਸੀਨੀਅਰ ਸੈਕੰਡਰੀ ਸਕੂਲ ਵਿਚ ਮਾਨ ਸਰਕਾਰ ਦਾ ਧਮਕੀ ਪੱਤਰ ਤੇ ਟਵੀਟ ਦੀਆ ਕਾਪੀਆਂ ਅਗਨ ਭੇਟ ਕੀਤੀਆਂ ਗਈਆਂ। ਇਸ ਮੌਕੇ ਮਨਜਿੰਦਰ ਸਿੰਘ ਝੰਡੇਰ, ਰਾਜਪਾਲ ਸਿੰਘ, ਜੁਗਰਾਜ ਸਿੰਘ, ਰਸ਼ਪਾਲ ਸਿੰਘ, ਸੰਜੀਵ ਚੌਧਰੀ, ਰਜਵੰਤ ਕੌਰ, ਅਮਨਦੀਪ ਕੌਰ, ਰਜਨੀ ਗੁਪਤਾ, ਨਿਰਮਲ ਸਿੰਘ, ਜਤਿੰਦਰ ਸਿੰਘ, ਦਿਲਬਾਗ ਸਿੰਘ, ਪਰਮਜੀਤ ਕੌਰ ਆਦਿ ਅਧਿਆਪਕ ਹਾਜ਼ਰ ਹੋਏ।
ਪਿਛਲੀ ਖ਼ਬਰ ਬਾਬਾ ਬਕਾਲਾ ਕਾਨਫ਼ਰੰਸ ਲਈ ਰਵਾਨਾ ਹੋਏ ਕਾਫ਼ਲੇ ਦਾ ਹਲਕਾ ਇੰਚਾਰਜ ਕੁਲਦਮਨਰੂਪ ਸਿੰਘ ਵਲੋਂ ਧੰਨਵਾਦ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਜ਼ਿਲ੍ਹੇ ’ਚ 10 ਰੋਜ਼ਾ ਵਿਸ਼ੇਸ਼ ਸਫ਼ਾਈ ਮੁਹਿੰਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।