28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬਿਨਾਂ ਬਿੱਲ ਦਵਾਈਆਂ ਮਿਲਣ ’ਤੇ ਮੈਡੀਕਲ ਸਟੋਰ ਸੀਲ

ਭਿੱਖੀਵਿੰਡ, 27 ਅਗਸਤ (ਬੌਬੀ)– ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਸ਼ਿਕੰਜਾ ਕੱਸਦਿਆਂ ਸਿਹਤ ਵਿਭਾਗ ਦੀ ਡਰੱਗ ਇੰਸਪੈਕਟਰ ਟੀਮ ਨੇ ਸਰਹੱਦੀ ਕਸਬਾ ਅਲਗੋਂ ਕੋਠੀ ਵਿਖੇ ਇਕ ਮੈਡੀਕਲ ਸਟੋਰ ਦੀ ਅਚਨਚੇਤ ਜਾਂਚ ਕੀਤੀ। ਜਾਂਚ ਦੌਰਾਨ ਸਟੋਰ ਵਿਚੋਂ ਪਰੈਗਾਬਲਿਨ ਸਾਲਟ ਵਾਲੇ 250 ਕੈਪਸੂਲ ਅਤੇ ਪੇਟ ਦਰਦ ਲਈ ਵਰਤੀਆਂ ਜਾਣ ਵਾਲੀਆਂ ਸਪਾਸਮੋਵਿਨ ਦੀਆਂ 300 ਗੋਲੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

ਅਜੀਤ ਡੈਸਕ 28-08-2026
ਭਿੱਖੀਵਿੰਡ, 27 ਅਗਸਤ (ਬੌਬੀ)– ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਸ਼ਿਕੰਜਾ ਕੱਸਦਿਆਂ ਸਿਹਤ ਵਿਭਾਗ ਦੀ ਡਰੱਗ ਇੰਸਪੈਕਟਰ ਟੀਮ ਨੇ ਸਰਹੱਦੀ ਕਸਬਾ ਅਲਗੋਂ ਕੋਠੀ ਵਿਖੇ ਇਕ ਮੈਡੀਕਲ ਸਟੋਰ ਦੀ ਅਚਨਚੇਤ ਜਾਂਚ ਕੀਤੀ। ਜਾਂਚ ਦੌਰਾਨ ਸਟੋਰ ਵਿਚੋਂ ਪਰੈਗਾਬਲਿਨ ਸਾਲਟ ਵਾਲੇ 250 ਕੈਪਸੂਲ ਅਤੇ ਪੇਟ ਦਰਦ ਲਈ ਵਰਤੀਆਂ ਜਾਣ ਵਾਲੀਆਂ ਸਪਾਸਮੋਵਿਨ ਦੀਆਂ 300 ਗੋਲੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਦਵਾਈਆਂ ਸਬੰਧੀ ਸਟੋਰ ਸੰਚਾਲਕ ਵਲੋਂ ਖਰੀਦ ਜਾਂ ਵਿਕਰੀ ਦੇ ਬਿੱਲ ਪੇਸ਼ ਨਾ ਕੀਤੇ ਜਾਣ ’ਤੇ ਵਿਭਾਗ ਨੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ। ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਅਨੁਸਾਰ ਉਹ ਆਪਣੀ ਟੀਮ ਸਮੇਤ ਸਰਹੱਦੀ ਇਲਾਕੇ ਵਿਚ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਸਨ । ਇਸ ਦੌਰਾਨ ਅਲਗੋਂ ਕੋਠੀ ਸਥਿਤ ਸੰਧੂ ਮੈਡੀਕੋਜ਼ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਉਕਤ ਦਵਾਈਆਂ ਮਿਲੀਆਂ, ਜਿਨ੍ਹਾਂ ਸਬੰਧੀ ਦੁਕਾਨ ਸੰਚਾਲਕ ਸਰਬਜੀਤ ਸਿੰਘ ਕੋਈ ਖਰੀਦ ਜਾਂ ਵਿਕਰੀ ਦਾ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਡਰੱਗ ਇੰਸਪੈਕਟਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਲਗੋਂ ਕੋਠੀ ਪੁਲਿਸ ਚੌਕੀ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਚੌਕੀ ਇੰਚਾਰਜ ਸੁਨੀਲ ਦੱਤ ਮੌਕੇ ’ਤੇ ਪਹੁੰਚੇ। ਵਿਭਾਗੀ ਟੀਮ ਵਲੋਂ ਬਰਾਮਦ ਦਵਾਈਆਂ ਨੂੰ ਕਬਜ਼ੇ ਵਿਚ ਲੈਣ ਉਪਰੰਤ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਕੇ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਕੰਮ ਕਾਜ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੁਦਰਤੀ ਖੇਤੀ ਦੀ ਮਹੱਤਤਾ ਬਾਰੇ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।