ਬਲਾਕ ਵਲਟੋਹਾ ਦੇ ਵੱਖ-ਵੱਖ ਪਿੰਡਾਂ ’ਚ ਲੋਕ ਮਿਲਣੀ ਤਹਿਤ ਪਿੰਡਾਂ ’ਚ ਹੋਏ ਵੱਡੇ ਇਕੱਠ
ਅਮਰਕੋਟ, 24 ਅਗਸਤ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਘਰਿਆਲਾ, ਤਲਵੰਡੀ ਸੋਭਾ ਸਿੰਘ, ਤਲਵੰਡੀ ਮੁਸਸੱਦਾ ਸਿੰਘ, ਜੰਡ, ਪੂੰਨੀਆ, ਦਾਸੂਵਾਲ ਵਿਖੇ ਲੋਕ ਮਿਲਣੀ ਤਹਿਤ ਪੰਚਾਇਤਾਂ ਵਲੋਂ ਭਾਰੀ ਇੱਕਠ ਕੀਤੇ ਗਏ। ਇਸ ਮੌਕੇ ਪਿੰਡ ਘਰਿਆਲਾ ਤੇ ਦਾਸੂਵਾਲ ਵਿਖੇ ਸੈਂਕੜੇ ਪਰਿਵਾਰ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ’ ਪਾਰਟੀ ਵਿਚ ਸ਼ਾਮਿਲ ਹੋਏ।
ਅਮਰਕੋਟ, 24 ਅਗਸਤ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਘਰਿਆਲਾ, ਤਲਵੰਡੀ ਸੋਭਾ ਸਿੰਘ, ਤਲਵੰਡੀ ਮੁਸਸੱਦਾ ਸਿੰਘ, ਜੰਡ, ਪੂੰਨੀਆ, ਦਾਸੂਵਾਲ ਵਿਖੇ ਲੋਕ ਮਿਲਣੀ ਤਹਿਤ ਪੰਚਾਇਤਾਂ ਵਲੋਂ ਭਾਰੀ ਇੱਕਠ ਕੀਤੇ ਗਏ। ਇਸ ਮੌਕੇ ਪਿੰਡ ਘਰਿਆਲਾ ਤੇ ਦਾਸੂਵਾਲ ਵਿਖੇ ਸੈਂਕੜੇ ਪਰਿਵਾਰ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ’ ਪਾਰਟੀ ਵਿਚ ਸ਼ਾਮਿਲ ਹੋਏ। ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਲੋਕ ਮਿਲਣੀ ਤਹਿਤ ਪਿੰਡਾਂ ’ਚ ਹੋ ਰਹੇ ਲਾਮਿਸਾਲ ਇਕੱਠਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਮਾਨ ਸਰਕਾਰ ਵਲੋਂ ਦਿੱਤੀਆਂ ਜਾਂ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਲੋਕ ਪੂਰੀ ਤਰ੍ਹਾਂ ਖੁਸ਼ ਹਨ ਤੇ ਇਹ ਇਕੱਠ 2027 ਦੇ ਨਤੀਜੀਆਂ ਤੇ ਹੁਣ ਤੋਂ ਮੋਹਰ ਲਗਾ ਰਹੇ ਹਨ। ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਬਲਜੀਤ ਸਿੰਘ ਅਲਗੋਂ, ਸਰਪੰਚ ਮਨਜੀਤ ਸਿੰਘ ਵਰਨਾਲਾ ਸੰਗਠਨ ਇੰਚਾਰਜ, ਪੀ.ਏ. ਹੀਰਾ ਸਿੰਘ ਭੁੱਲਰ, ਸਰਪੰਚ ਸਰਬਜੀਤ ਸਿੰਘ ਤਲਵੰਡੀ, ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਗਿੱਲ, ਸਰਪੰਚ ਤਰਸੇਮ ਸਿੰਘ ਤਲਵੰਡੀ, ਸਰਪੰਚ ਸੁਖਵਿੰਦਰ ਸਿੰਘ ਜੰਡ, ਸਰਪੰਚ ਬਲਜੀਤ ਸਿੰਘ ਦਾਸੂਵਾਲ, ਸਰਪੰਚ ਹਰਜੀਤ ਸਿੰਘ ਪੂੰਨੀਆਂ, ਸਰਪੰਚ ਗੁਰਜੰਟ ਸਿੰਘ ਵਲਟੋਹਾ, ਸਾਬਕਾ ਸਰਪੰਚ ਹੁਸਿਆਰ ਸਿੰਘ ਯੋਧ ਸਿੰਘ ਵਾਲਾ, ਮਲੂਕ ਸਿੰਘ ਬੱਲਿਆਂਵਾਲਾ, ਮੈਂਬਰ ਬਲਿਹਾਰ ਸਿੰਘ, ਮੈਂਬਰ ਕਸ਼ਮੀਰ ਸਿੰਘ,ਅੰਗਰੇਜ ਸਿੰਘ, ਮੈਂਬਰ ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ ਚ ਲੋਕ ਹਾਜ਼ਰ ਸਨ।