ਵਿਧਾਇਕ ਧਾਲੀਵਾਲ ਵਲੋਂ ਧਾਲੀਵਾਲ ਕਲੇਰ ਅਤੇ ਗੁੱਜਰਪੁਰਾ ਵਿਖੇ ਖੇਡ ਸਟੇਡੀਅਮਾਂ ਦੇ ਕੀਤੇ ਉਦਘਾਟਨ
ਅਜਨਾਲਾ, 24 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰੋੜਾਂ ਰੁਪਏ ਖਰਚ ਕਰਕੇ ਖੇਡ ਸਟੇਡੀਅਮ ਬਣਾ ਕੇ ਪਿੰਡ ਪੱਧਰ ’ਤੇ ਖੇਡਾਂ ਲਈ ਬਿਹਤਰ ਮਾਹੌਲ ਤਿਆਰ ਕਰ ਰਹੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਧਾਰੀਵਾਲ ਕਲੇਰ ਅਤੇ ਗੁੱਜਰਪੁਰਾ ਵਿਖੇ ਲਗਭਗ 74 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਸਟੇਡੀਅਮਾਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ।
ਰ
ਰਾਜਾਸਾਂਸੀ ਵਿਖੇ ਕਰਵਾਈ ਗਈ ਲੋਕ ਮਿਲਣੀ ਸਮੇਂ ਅਰਵਿੰਦਰ ਸਿੰਘ ਬੱਬੂ ਸ਼ਾਹ, ਮੀਤ ਪ੍ਰਧਾਨ ਮੀਨਾਕਸ਼ੀ, ਸੁਖਦੀਪ ਸਿੰਘ ਛੀਨਾ ਤੇ ਹੋਰ। ਤਸਵੀਰ : ਧਰਵਿੰਦਰ ਸਿੰਘ ਔਲਖ
25-08-2026
ਅਜਨਾਲਾ, 24 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰੋੜਾਂ ਰੁਪਏ ਖਰਚ ਕਰਕੇ ਖੇਡ ਸਟੇਡੀਅਮ ਬਣਾ ਕੇ ਪਿੰਡ ਪੱਧਰ ’ਤੇ ਖੇਡਾਂ ਲਈ ਬਿਹਤਰ ਮਾਹੌਲ ਤਿਆਰ ਕਰ ਰਹੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਧਾਰੀਵਾਲ ਕਲੇਰ ਅਤੇ ਗੁੱਜਰਪੁਰਾ ਵਿਖੇ ਲਗਭਗ 74 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਸਟੇਡੀਅਮਾਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਨ੍ਹਾਂ ਦੱਸਿਆ ਕਿ ‘ਆਪ’ ਸਰਕਾਰ ਵਲੋਂ ਹਲਕਾ ਅਜਨਾਲਾ ਲਈ 36 ਖੇਡ ਸਟੇਡੀਅਮ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕਰੀਬ 30 ਮੁਕੰਮਲ ਹੋ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਮੈਦਾਨ ਤਿਆਰ ਹੋਣ ਨਾਲ ਇਨ੍ਹਾਂ ਪਿੰਡਾਂ ਸਮੇਤ ਇਲਾਕੇ ਭਰ ਦੇ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਉਕਤ ਪਿੰਡਾਂ ਵਿਚ ਹੀ ਖੇਡ ਸਹੂਲਤਾਂ ਮਿਲਣਗੀਆਂ। ਖੇਡ ਸਟੇਡੀਅਮਾਂ ਦੇ ਉਦਘਾਟਨ ਤੋਂ ਇਲਾਵਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਗੁੱਜਰਪੁਰਾ ਅਤੇ ਬਲੜਵਾਲ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਹੈਲਥ ਐਂਡ ਵੈਲਨੈਸ ਕੇਂਦਰਾਂ ਲਈ ਨੀਂਹ ਪੱਥਰ ਵੀ ਰੱਖੇ ਗਏ। ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਓ.ਐੱਸ.ਡੀ ਗੁਰਜੰਟ ਸਿੰਘ ਸੋਹੀ, ਬੀ.ਡੀ.ਪੀ.ਓ. ਅਜਨਾਲਾ ਮਲਕੀਤ ਸਿੰਘ, ਐੱਸ.ਡੀ.ਓ. ਪਰਮਜੀਤ ਸਿੰਘ ਗਰੇਵਾਲ, ਜੇ.ਈ. ਨਵਮੀਤ ਸਿੰਘ, ਸਰਪੰਚ ਗੁਰਜੰਟ ਸਿੰਘ ਸਰਾਏ, ਸਰਪੰਚ ਰਾਜਪਾਲ ਸਿੰਘ ਧਾਲੀਵਾਲ ਕਲੇਰ, ਭੁਪਿੰਦਰ ਸਿੰਘ ਨਾਨਕਪੁਰਾ ਥੇਹ, ਪ੍ਰਧਾਨ ਰਘੂ ਸਾਰੰਗਦੇਵ, ਸਰਪੰਚ ਹਰਪਾਲ ਸਿੰਘ ਗੁੱਜਰਪੁਰਾ, ਸਰਪੰਚ ਜਗਤਾਰ ਸਿੰਘ ਆਬਾਦੀ ਸੋਹਣ ਸਿੰਘ, ਸਰਪੰਚ ਸੋਨੂੰ ਸਿੰਘ ਆਬਾਦੀ ਹਰਨਾਮ ਸਿੰਘ, ਰਾਜਬੀਰ ਸਿੰਘ ਬਲੜ੍ਹਵਾਲ ਅਤੇ ਪੰਚਾਇਤ ਸਕੱਤਰ ਭਗਵੰਤ ਸਿੰਘ ਆਦਿ ਹਾਜ਼ਰ ਸਨ।