ਰਾਸ਼ਟਰੀ ਮਾਰਗ 54 ਦੇ ਕਿਨਾਰਿਆਂ ’ਤੇ ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਲਾਏ ਬੂਟੇ ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਸੁੰਦਰਤਾ ਵੀ ਬਿਖੇਰ ਰਹੇ ਹਨ।
ਸੰਤ ਬਾਬਾ ਸੁੱਖਾ ਸਿੰਘ ਵਲੋਂ ਸ਼ੁਰੂ ਕੀਤੇ ‘ਹਰਿਆਲੀ ਮਿਸ਼ਨ’ ਨੇ ਬਦਲੀ ਸੜਕਾਂ ਦੀ ਨੁਹਾਰ
ਨਿਰਮਾਣ ਸਮੇਂ ਵੀਰਾਨ ਹੋਈਆਂ ਸੜਕਾਂ ਫਿਰ ਦਿੱਸਣ ਲੱਗੀਆਂ ਹਰੀਆਂ-ਭਰੀਆਂ
ਹਰੀਕੇ ਪੱਤਣ, 23 ਅਗਸਤ (ਸੰਜੀਵ ਕੁੰਦਰਾ)-ਹੜ੍ਹਾਂ ਦੀ ਮਾਰ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਲੋਕਾਂ ਦੀ ਬਾਂਹ ਫੜਨ ਵਾਲੇ ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਹੁਣ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਜਿੱਥੇ ਹੜ੍ਹਾਂ ਸਮੇਂ ਸੰਤ ਬਾਬਾ ਸੁੱਖਾ ਸਿੰਘ ਵਲੋਂ ਪਾਇਆ ਯੋਗਦਾਨ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਲਿਖਿਆ ਗਿਆ ਹੈ, ਉੱਥੇ ਹੁਣ ਵਾਤਾਵਰਣ ਨੂੰ ਸੰਭਾਲਣ ਲਈ ਬੂਟੇ ਲਾ ਕੇ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਦਾ ਜਿੰਮਾ ਲੈ ਕੇ ਜੋ ਕਾਰਜ ਕੀਤਾ ਜਾ ਰਿਹਾ ਹੈ, ਉਹ ਵੀ ਇਕ ਮਿਸਾਲ ਬਣੇਗੀ।
ਸ
ਸੰਤ ਬਾਬਾ ਸੁੱਖਾ ਸਿੰਘ ਰਾਸ਼ਟਰੀ ਮਾਰਗ 54 ਦੇ ਕਿਨਾਰਿਆਂ ਤੇ ਪੌਦੇ ਲਾਉਂਦੇ ਹੋਏ। ਤਸਵੀਰਾਂ: ਕੁੰਦਰਾ
24-08-2026
ਹਰੀਕੇ ਪੱਤਣ, 23 ਅਗਸਤ (ਸੰਜੀਵ ਕੁੰਦਰਾ)-ਹੜ੍ਹਾਂ ਦੀ ਮਾਰ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਲੋਕਾਂ ਦੀ ਬਾਂਹ ਫੜਨ ਵਾਲੇ ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਹੁਣ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਜਿੱਥੇ ਹੜ੍ਹਾਂ ਸਮੇਂ ਸੰਤ ਬਾਬਾ ਸੁੱਖਾ ਸਿੰਘ ਵਲੋਂ ਪਾਇਆ ਯੋਗਦਾਨ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਲਿਖਿਆ ਗਿਆ ਹੈ, ਉੱਥੇ ਹੁਣ ਵਾਤਾਵਰਣ ਨੂੰ ਸੰਭਾਲਣ ਲਈ ਬੂਟੇ ਲਾ ਕੇ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਦਾ ਜਿੰਮਾ ਲੈ ਕੇ ਜੋ ਕਾਰਜ ਕੀਤਾ ਜਾ ਰਿਹਾ ਹੈ, ਉਹ ਵੀ ਇਕ ਮਿਸਾਲ ਬਣੇਗੀ। ਅੱਤ ਦੀ ਗਰਮੀ ਵਿਚ ਜਿੱਥੇ ਲੋਕ ਏ.ਸੀ. ਵਾਲੇ ਕਮਰਿਆਂ ਵਿਚੋਂ ਨਿਕਲਣ ਤੋਂ ਗ਼ੁਰੇਜ਼ ਕਰਦੇ ਹਨ, ਉੱਥੇ ਹੀ ਸੰਤ ਬਾਬਾ ਸੁੱਖਾ ਸਿੰਘ ਆਪਣੇ ਅਨੇਕਾਂ ਸੇਵਾਦਾਰਾਂ ਨਾਲ ਹਰ ਰੋਜ਼ ਆਪਣੇ ਮਿਸ਼ਨ ’ਤੇ ਨਿਕਲਦੇ ਹਨ। ਬਾਬਾ ਸੁੱਖਾ ਸਿੰਘ ਵਲੋਂ ਮਿਸ਼ਨ ਨੂੰ ਲੈ ਕੇ ਕੀਤੀ ਜਾ ਰਹੀ ਮਿਹਨਤ ਵੀ ਸਾਹਮਣੇ ਦਿਖਾਈ ਦੇਣ ਲੱਗੀ ਹੈ, ਕਿਉਂਕਿ ਰੁੱਖ਼ਾਂ ਤੋਂ ਬਿਨਾਂ ਵੀਰਾਨ ਹੋਇਆ ਰਾਸ਼ਟਰੀ ਮਾਰਗ 54 ਹਰਿਆਲੀ ਨਾਲ ਭਰਿਆ ਦਿਖਾਈ ਦੇਣ ਲੱਗਾ ਹੈ। ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਪਿਛਲੇ 3 ਸਾਲਾਂ ਤੋਂ ਵਾਤਾਵਰਨ ਨੂੰ ਬਚਾਉਣ ਦਾ ਜੋ ਉਪਰਾਲਾ ਕਰ ਰਹੀ ਹੈ। ਪਿਛਲੇ ਸਾਲਾਂ ਦੌਰਾਨ ਲਾਏ ਸਜਾਵਟੀ ਬੂਟੇ ਹੁਣ ਸੁੰਦਰਤਾ ਬਿਖੇਰਦੇ ਦਿਖਾਈ ਦੇ ਰਹੀ ਹਨ। ਹਰਿਆਲੀ ਭਰੇ ਰੁੱਖਾ ਤੇ ਲੱਗੇ ਰੰਗ-ਬਿਰੰਗੇ ਫੁੱਲ ਸੜਕਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ। ਜਿਵੇਂ ਜਿਵੇਂ ਹੀ ਬੂਟੇ ਵੱਡੇ ਹੋਣਗੇ, ਉੱਥੇ ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਵੱਡਾ ਯੋਗਦਾਨ ਪਾਉਣਗੇ, ਉੱਥੇ ਸੜਕਾਂ ਤੋਂ ਗੁਜ਼ਰਦੇ ਰਾਹਗੀਰਾਂ ਲਈ ਵੀ ਅੱਤ ਦੀ ਗਰਮੀ ਵਿਚ ਠੰਢਕ ਦਾ ਅਹਿਸਾਸ ਦਿਵਾਉਣਗੇ। ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਵਾਤਾਵਰਣ ਨੂੰ ਬਚਾਉਣ ਦੇ ਇਸ ਮਿਸ਼ਨ ਦਾ ਦਾਇਰਾ ਹਰ ਸਾਲ ਵਧਦਾ ਜਾ ਰਿਹਾ ਹੈ। ਸਾਲ 2024 ਅਤੇ 2025 ਵਿਚ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ 50-50 ਹਜ਼ਾਰ ਬੂਟੇ ਸੜਕਾਂ ਕਿਨਾਰੇ ਲਾਏ ਗਏ ਸਨ ਅਤੇ ਇਸ ਵਾਰ ਇਹ ਟੀਚਾ 3 ਗੁਣਾਂ ਵੱਧ ਕੇ 1 ਲੱਖ 50 ਹਜ਼ਾਰ ਹੈ, ਜੋ ਕਿ ਬਰਸਾਤੀ ਸੀਜ਼ਨ ਸ਼ੁਰੂ ਹੁੰਦਿਆਂ ਤੋਂ ਚੱਲ ਰਿਹਾ ਹੈ ਤੇ ਇਸ ਸਮੇਂ ਨਿਰੰਤਰ ਜਾਰੀ ਹੈ। ਅੰਮ੍ਰਿਤਸਰ ਬਠਿੰਡਾ ਰਾਸ਼ਟਰੀ ਮਾਰਗ 54, ਹਰੀਕੇ, ਤਰਨ ਤਾਰਨ, ਸਰਹਾਲੀ, ਚੋਹਲਾ ਸਾਹਿਬ ਸੜਕ, ਦਦੇਹਰ ਸਿੰਘ ਲਿੰਕ ਸੜਕ ਆਦਿ ਕਿਸੇ ਨਾ ਕਿਸੇ ਸੜਕ ’ਤੇ ਸੰਤ ਬਾਬਾ ਸੁੱਖਾ ਸਿੰਘ ਤੇ ਉਨ੍ਹਾਂ ਦੇ ਸੇਵਾਦਾਰਾਂ ਪੂਰੀ ਤਨਦੇਹੀ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਤੱਤਪਰ ਨਜ਼ਰ ਆਉਂਦੇ ਹਨ। ਜਿਸ ਤਰ੍ਹਾਂ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ, ਆਮ ਲੋਕਾਂ ਲਈ ਇਹ ਪ੍ਰੇਰਨਾ ਸਰੋਤ ਬਣ ਗਿਆ ਹੈ ਤੇ ਇਸ ਸੇਵਾ ਕਾਰਜ ਤੋਂ ਪ੍ਰਭਾਵਿਤ ਹੋ ਕੇ ਸੜਕਾਂ ਤੋਂ ਲੰਘਦੇ ਰਾਹਗੀਰ ਵੀ ਖੁਦ ਰੁੱਕ ਕੇ ਸੇਵਾਦਾਰਾਂ ਕੋਲੋਂ ਪੌਦੇ ਲੈ ਕੇ ਜਾਂਦੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਬੂਟੇ ਤਾਂ ਅਕਸਰ ਹੀ ਸਰਕਾਰੀ ਪੱਧਰ ਜਾਂ ਸਮਾਜ ਸੇਵੀ ਸੰਸਥਾਵਾਂ ਵਲੋਂ ਲਾਏ ਜਾਂਦੇ ਹਨ, ਪਰ ਪਾਲਣ ਪੋਸ਼ਣ ਸਹੀ ਨਾ ਹੋਣ ਕਾਰਨ ਇਹ ਬੂਟੇ ਖ਼ਤਮ ਹੋ ਜਾਂਦੇ ਹਨ, ਪਰ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਬੂਟਿਆਂ ਦੀ ਰੋਜ਼ਾਨਾ ਦੇਖਭਾਲ ਅਤੇ ਪਾਣੀ ਦੇਣ ਨਾਲ ਉਨ੍ਹਾਂ ਦੀ ਮਿਹਨਤ ਸੜਕਾਂ ਕਿਨਾਰਿਆਂ ’ਤੇ ਦਿਖਾਈ ਦੇਣ ਲੱਗੀ ਹੈ। ਸੰਤ ਬਾਬਾ ਸੁੱਖਾ ਸਿੰਘ ਵਲੋਂ ਸ਼ੁਰੂ ਕੀਤਾ ਇਹ ਸੇਵਾ ਕਾਰਜ ਲੋਕਾਂ ਨੂੰ ਸ਼ੁੱਧ ਹਵਾ ਪਾਣੀ ਦੇਣ ਵਿਚ ਸਹਾਈ ਹੋਵੇਗਾ।