ਇੰਡੀਅਨ ਯੂਥ ਕਾਂਗਰਸ ਵਲੋਂ ‘ਆਪ’ ਵਿਧਾਇਕਾਂ ਨੂੰ ਘੇਰਨ ਦੀ ਤਿਆਰੀ-ਸ਼ੁਭਮ ਸ਼ਰਮਾ
ਝਬਾਲ, 22 ਅਗਸਤ (ਸਰਬਜੀਤ ਸਿੰਘ)-ਇੰਡੀਅਨ ਯੂਥ ਕਾਂਗਰਸ ਵਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਕਸਬਾ ਗੰਡੀਵਿੰਡ ਵਿਖੇ ਜ਼ਿਲ੍ਹਾ ਯੂਥ ਕਾਂਗਰਸ ਦੇ ਸੀਨੀਅਰ ਆਗੂ ਓਂਕਾਰਦੀਪ ਸਿੰਘ ਸੋਹਲ ਤੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਅਤੇ ਸੀਨੀਅਰ ਕਾਂਗਰਸੀ ਆਗੂ ਹਰਸ਼ਰਨ ਸਿੰਘ ਮੱਲ੍ਹਾ ਸੋਹਲ ਦੀ ਦੇਖ-ਰੇਖ ਹੇਠ ਕਾਂਗਰਸੀ ਵਰਕਰਾਂ ਵਲੋਂ ਕੀਤੀ ਗਈ ਭਰਵੀਂ ਮੀਟਿੰਗ, ਜੋ ਰੈਲੀ ਦਾ ਰੂਪ ਧਾਰ ਗਈ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਇੰਡੀਅਨ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਕਾਸ ਦੇ ਨਾਂਅ ’ਤੇ ਜੋ ਆਪਣਾ ਵਿਕਾਸ ਕੀਤਾ ਹੈ , ਉਸ ਦੇ ਖਿਲਾਫ਼ ਯੂਥ ਕਾਂਗਰਸ ਵਲੋਂ ਰਿਪੋਰਟ ਕਾਰਡ ਤਿਆਰ ਕਰਕੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੇਰਿਆ ਜਾਵੇਗਾ, ਜਿਸ ਤਹਿਤ ਇਨ੍ਹਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਇਨ੍ਹਾਂ ਦਾ ਕੱਚਾ ਚਿੱਠਾ ਲੋਕਾਂ ਦੇ ਸਾਹਮਣੇ ਲਿਆਵਾਂਗੇ।
ਇ
ਇਸ ਮੌਕੇ ਹਾਜ਼ਰ ਇਲਾਕਾ ਵਾਸੀ ਅਤੇ ਵਰਕਰ।
23-08-2026
ਝਬਾਲ, 22 ਅਗਸਤ (ਸਰਬਜੀਤ ਸਿੰਘ)-ਇੰਡੀਅਨ ਯੂਥ ਕਾਂਗਰਸ ਵਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਕਸਬਾ ਗੰਡੀਵਿੰਡ ਵਿਖੇ ਜ਼ਿਲ੍ਹਾ ਯੂਥ ਕਾਂਗਰਸ ਦੇ ਸੀਨੀਅਰ ਆਗੂ ਓਂਕਾਰਦੀਪ ਸਿੰਘ ਸੋਹਲ ਤੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਅਤੇ ਸੀਨੀਅਰ ਕਾਂਗਰਸੀ ਆਗੂ ਹਰਸ਼ਰਨ ਸਿੰਘ ਮੱਲ੍ਹਾ ਸੋਹਲ ਦੀ ਦੇਖ-ਰੇਖ ਹੇਠ ਕਾਂਗਰਸੀ ਵਰਕਰਾਂ ਵਲੋਂ ਕੀਤੀ ਗਈ ਭਰਵੀਂ ਮੀਟਿੰਗ, ਜੋ ਰੈਲੀ ਦਾ ਰੂਪ ਧਾਰ ਗਈ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਇੰਡੀਅਨ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਕਾਸ ਦੇ ਨਾਂਅ ’ਤੇ ਜੋ ਆਪਣਾ ਵਿਕਾਸ ਕੀਤਾ ਹੈ , ਉਸ ਦੇ ਖਿਲਾਫ਼ ਯੂਥ ਕਾਂਗਰਸ ਵਲੋਂ ਰਿਪੋਰਟ ਕਾਰਡ ਤਿਆਰ ਕਰਕੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੇਰਿਆ ਜਾਵੇਗਾ, ਜਿਸ ਤਹਿਤ ਇਨ੍ਹਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਇਨ੍ਹਾਂ ਦਾ ਕੱਚਾ ਚਿੱਠਾ ਲੋਕਾਂ ਦੇ ਸਾਹਮਣੇ ਲਿਆਵਾਂਗੇ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹਿ ਗਈ ਅਤੇ ਪੂਰੀ ਤਰ੍ਹਾਂ ਜੰਗਲ ਰਾਜ ਬਣਿਆ ਪਿਆ ਹੈ। ਸ਼ੁਭਮ ਸ਼ਰਮਾ ਨੇ ਕਿਹਾ ਕਿ ਇਸਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਇੰਡੀਅਨ ਯੂਥ ਕਾਂਗਰਸ ਵਲੋਂ ‘ਘਰ ਘਰ ਝੰਡਾ, ਘਰ ਘਰ ਪੰਜਾ’ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦਾ ਆਗਾਜ ਤਰਨ ਤਾਰਨ ਵਿਚ ਯੂਥ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਸਿੰਘ ਅਤੇ ਯੂਥ ਆਗੂ ਉਂਕਾਰਦੀਪ ਸਿੰਘ ਸੋਹਲ ਦੀ ਅਗਵਾਈ ਵਿਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਕਾਂਗਰਸ ਪਾਰਟੀ ਲਈ ਤਨਦੇਹੀ ਨਾਲ ਸੇਵਾ ਨਿਭਾਉਣਗੇ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਟਿਕਟਾਂ ਦੇ ਕੇ ਨਿਵਾਜ਼ਿਆ ਜਾਵੇਗਾ ਅਤੇ ਯੂਥ ਕਾਂਗਰਸ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹੇ ਦੇ ਸੀਨੀਅਰ ਯੂਥ ਕਾਂਗਰਸੀ ਆਗੂ ਉਂਕਾਰਦੀਪ ਸਿੰਘ ਸੋਹਲ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲੰਮੇਂ ਸਮੇਂ ਤੋਂ ਕਾਂਗਰਸ ਪਾਰਟੀ ਦੇ ਜੁਝਾਰੂ ਸਿਪਾਹੀ ਵਾਂਗ ਕੰਮ ਕਰ ਰਿਹਾ ਹੈ ਅਤੇ ਹੁਣ ਵੀ ਪਾਰਟੀ ਵਲੋਂ ਜੋ ਸੇਵਾਂ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਸ਼ਰਨ ਸਿੰਘ ਮੱਲ੍ਹਾ ਸੋਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਮੁਲਾਜ਼ਮ ਅਤੇ ਲੋਕ ਮਾਰੂ ਨੀਤੀਆਂ ਦਾ ਜਵਾਬ ਲੋਕ 2027 ਆਮ ਆਦਮੀ ਪਾਰਟੀ ਨੂੰ ਘਰ ਦਾ ਰਸਤਾ ਦਿਖਾ ਕੇ ਦੇਣਗੇ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ। ਅਖੀਰ ਵਿਚ ਜ਼ਿਲ੍ਹਾ ਯੂਥ ਕਾਰਜਕਾਰਨੀ ਕਮੇਟੀ ਵਲੋਂ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਪੱਧਰੀ, ਕੁਲਦੀਪ ਸਿੰਘ ਪੱਧਰੀ, ਮਿਲਖਾ ਸਿੰਘ, ਬੀਟਾ ਛੀਨਾ ਬਿੱਧੀਚੰਦ, ਸਤਨਾਮ ਸਿੰਘ ਫੌਜੀ ਛੀਨਾ ਬਿੱਧੀਚੰਦ, ਸਤਨਾਮ ਸਿੰਘ ਰਸੂਲਪੁਰ, ਸਰਬਜੀਤ ਕੌਰ ਮੱਲੀਆਂ ਮਾਹਣਾ, ਪ੍ਰਗਟ ਸਿੰਘ ਸਰਪੰਚ ਝਬਾਲ, ਮਹਾਂਵੀਰ ਸਿੰਘ ਗਹਿਰੀ, ਗੁਰਮੀਤ ਸਿੰਘ ਸਰਪੰਚ ਭੁੱਸੇ, ਨਿਸ਼ਾਨ ਸਿੰਘ ਸਰਪੰਚ ਛਿਛਰੇਵਾਲ, ਗੁਰਪਿੰਦਰ ਸਿੰਘ ਪੰਜਵੜ, ਹੈਪੀ ਬੁਰਜ, ਮਿੱਠੂ ਬੁਰਜ, ਮਲਕੀਤ ਸਿੰਘ ਚੱਕ ਸਿਕੰਦਰ, ਗੁਰਲਾਲ ਸਿੰਘ ਪੰਜਵੜ, ਬਲਾਕ ਪ੍ਰਧਾਨ ਅਰਸ਼ਦੀਪ ਸਿੰਘ ਮੱਜੂਪੁਰ, ਸਾਬਕਾ ਸਰਪੰਚ ਮਿਲਖਾ ਸਿੰਘ ਮੱਜੂਪੁਰ, ਧਿਆਨ ਸਿੰਘ ਸਰਪੰਚ ਝਾਮਕਾ ਖੁਰਦ, ਰਜਿੰਦਰ ਸਿੰਘ ਭੰਡਾਰੀ ਤਰਨ ਤਾਰਨ, ਮਲਕੀਤ ਸਿੰਘ ਮੀਤਾ ਪ੍ਰਧਾਨ ਤਰਨ ਤਾਰਨ, ਅਮਨਜੋਤ ਤਰਨ ਤਾਰਨ, ਪ੍ਰਤਾਪ ਸਿੰਘ ਕੈਰੋਂਵਾਲ, ਬਲਜਿੰਦਰ ਸਿੰਘ ਕੈਰੋਂਵਾਲ, ਮੈਂਬਰ ਦਿਲਬਾਗ ਸਿੰਘ ਸੋਹਲ, ਮੈਂਬਰ ਪ੍ਰਗਟ ਸਿੰਘ ਸੋਹਲ, ਨਿਸ਼ਾਨ ਸਿੰਘ ਰਾਧਾ ਸੁਆਮੀ ਸੋਹਲ, ਮੰਗਲ ਸਿੰਘ ਮਾਲੂਵਾਲ ਸੰਤਾਂ, ਮੱਲ੍ਹੀ ਮਾਲੂਵਾਲ ਸੰਤਾਂ, ਮੋਤਾ ਸਿੰਘ ਸੋਹਲ, ਗੁਰਦੇਵ ਸਿੰਘ, ਤਰਸੇਮ ਸਿੰਘ, ਬੱਬੂ, ਟੋਨੀ ਸੋਹਲ, ਯੋਧਾ ਸਿੰਘ ਯੂਥ ਪ੍ਰਧਾਨ ਸੋਹਲ, ਨਜਿੰਦਰ ਸਿੰਘ ਕਸੇਲ, ਅੰਮ੍ਰਿਤ ਕਸੇਲ, ਅਸ਼ੋਕ ਝਬਾਲ, ਡਾ. ਚਰਨਜੀਤ ਸੋਢੀ ਝਬਾਲ, ਵਕੀਲ ਕੁਲਦੀਪ ਸਿੰਘ, ਸੁਰਜੀਤ ਸਿੰਘ ਗਹਿਰੀ, ਮਿੱਠੂ ਗੰਡੀਵਿੰਡ, ਦਿਲਬਾਗ ਸਿੰਘ ਝਬਾਲ, ਜਗਤਾਰ ਸਿੰਘ ਭੁੱਚਰ ਖੁਰਦ, ਅਰਸ਼ਦੀਪ ਪ੍ਰਧਾਨ ਤਰਨ ਤਾਰਨ, ਸਾਈਂ ਠੱਠਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।