23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਭਿੱਖੀਵਿੰਡ ਵਿਖੇ ਹੋਈ ਮੀਟਿੰਗ

ਭਿੱਖੀਵਿੰਡ, 22 ਅਗਸਤ (ਬੌਬੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪਹੂਲਾ ਜ਼ੋਨ ਭਿੱਖੀਵਿੰਡ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਦੇ ਗ੍ਰਹਿ ਪਹੂਵਿੰਡ ਵਿਖੇ ਕੀਤੀ ਗਈ । ਇਸ ਮੀਟਿੰਗ ਵਿਚ ਆਉਣ ਵਾਲੇ ਐਕਸ਼ਨਾਂ ’ਤੇ ਜਥੇਬੰਦੀ ਦੀ ਭਿੱਖੀਵਿੰਡ ਜ਼ੋਨ ਦੀ ਕੋਰ ਕਮੇਟੀ ਵਲੋਂ ਵਿਚਾਰ ਵਟਾਂਦਰਾ ਹੋਇਆ।

ਅਜੀਤ ਡੈਸਕ 23-08-2026
ਭਿੱਖੀਵਿੰਡ, 22 ਅਗਸਤ (ਬੌਬੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪਹੂਲਾ ਜ਼ੋਨ ਭਿੱਖੀਵਿੰਡ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਦੇ ਗ੍ਰਹਿ ਪਹੂਵਿੰਡ ਵਿਖੇ ਕੀਤੀ ਗਈ । ਇਸ ਮੀਟਿੰਗ ਵਿਚ ਆਉਣ ਵਾਲੇ ਐਕਸ਼ਨਾਂ ’ਤੇ ਜਥੇਬੰਦੀ ਦੀ ਭਿੱਖੀਵਿੰਡ ਜ਼ੋਨ ਦੀ ਕੋਰ ਕਮੇਟੀ ਵਲੋਂ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਤੇ ਨਿਸ਼ਾਨ ਸਿੰਘ ਮਾੜੀਮੇਘਾ ਨੇ ਦੱਸਿਆ ਕਿ ਜਥੇਬੰਦੀ ਦੇ ਆਉਣ ਵਾਲੇ ਅਹਿਮ ਐਕਸਨਾ ਵਿਚੋਂ 31 ਅਗਸਤ ਸੋਮਵਾਰ ਵਾਲੇ ਦਿਨ ਨੂੰ ਡੀ.ਸੀ. ਦਫਤਰਾਂ ’ਤੇ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ, ਜਿਸ ਵਿਚ ਮੁੱਖ ਮੰਗਾ ਐਮ.ਐਸ.ਪੀ. ਗਰੰਟੀ ਦਾ ਕਾਨੂੰਨ, ਫਸਲਾ ਦੇ ਭਾਅ ਸਵਾਮੀਨਾਥਨ ਰਿਪੋਰਟ ਰਾਹੀਂ ਤਹਿ ਹੋਣ, ਭਾਰਤ ਅਮਰੀਕਾ ਵਪਾਰਕ ਸਮਝੌਤਾ (ਟਰੇਡ ਡੀਲ) ਰੱਦ ਹੋਵੇ ਆਦਿ ਮੰਗਾਂ ਸ਼ਾਮਿਲ ਰਹਿਣਗੀਆਂ। ਇਸ ਮੌਕੇ ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ 14 ਸਤੰਬਰ ਤੋਂ ਪੰਜ ਰੋਜ਼ਾ ਧਰਨੇ ਮੌਜੂਦਾ ਭਗਵੰਤ ਮਾਨ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਲੱਗਣਗੇ, ਕਿਉਂਕਿ ਪੰਜਾਬ ਸਰਕਾਰ ਨੇ ਹਰੇਕ ਵਰਗ ਨਾਲ ਧੱਕਾ ਕੀਤਾ। ਇਸ ਮੌਕੇ ਮਾਨ ਸਿੰਘ ਮਾੜੀਮੇਘਾ, ਸਤਨਾਮ ਸਿੰਘ ਮਨਿਹਾਲਾ, ਕਾਰਜ ਸਿੰਘ ਅਮੀਸ਼ਾਹ, ਸੁਖਪਾਲ ਸਿੰਘ ਦੋਦੇ, ਹੀਰਾ ਸਿੰਘ ਮੱਦਰ, ਸੁਬੇਗ ਸਿੰਘ ਮੱਖੀ ਕਲ੍ਹਾ ,ਅਜ਼ਮੇਰ ਸਿੰਘ ਅਮੀਸ਼ਾਹ, ਸੁਖਦੇਵ ਸਿੰਘ ਭੈਣੀ ਮੱਸਾ ਸਿੰਘ, ਬਘੇਲ ਸਿੰਘ ਖਾਲੜਾ, ਰਾਜਬੀਰ ਸਿੰਘ ਮਨਿਹਾਲਾ, ਜੈਮਲ ਸਿੰਘ ਮੱਦਰ ਆਦਿ ਕਿਸਾਨ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਬਿੱਲਾ ਸੇਰੋਂ ਅਗਲੀ ਖ਼ਬਰ ਸਾਵਣ ਅਸ਼ਟਮੀ ਦਾ ਤਿਉਹਾਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।