21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫਦ ਪ੍ਰਮੋਸ਼ਨਾਂ ਨੂੰ ਲੈ ਕੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨੂੰ ਮਿਲਿਆ

ਤਰਨ ਤਾਰਨ, 20 ਅਗਸਤ (ਇਕਬਾਲ ਸਿੰਘ ਸੋਢੀ)– ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫਦ ਪ੍ਰਮੋਸ਼ਨਾਂ, ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਰਿਲੀਵ ਕਰਨ ਸਬੰਧੀ ਅਤੇ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਸੰਬੰਧੀ ਡਾਇਰੈਕਟਰ ਸਿੱਖਿਆ ਸਕੂਲ ਸੈਕੰਡਰੀਸਕੱਤਰ ਸਿੰਘ ਬੱਲ ਨੂੰ ਉਨਾਂ ਦੇ ਦਫਤਰ ਵਿਖੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਜੁਆਇੰਟ ਸਕੱਤਰ ਦਲਜੀਤ ਸਿੰਘ ਸਭਰਵਾਲ, ਸੀਨੀਅਰ ਮੀਤ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ ਅਤੇ ਧਰਮਿੰਦਰ ਸਿੰਘ ਫਰੀਦਕੋਟ ਦੀ ਸਾਂਝੀ ਅਗਵਾਈ ਵਿਚ ਮਿਲੇ । ਆਗੂਆਂ ਵਲੋਂ ਮਾਸਟਰ ਕੇਡਰ ਤੋਂ ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਸਬੰਧੀ ਪੁੱਛੇ ਜਾਣ ’ਤੇ ਡੀ.

ਅਜੀਤ ਡੈਸਕ 21-08-2026
ਤਰਨ ਤਾਰਨ, 20 ਅਗਸਤ (ਇਕਬਾਲ ਸਿੰਘ ਸੋਢੀ)– ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫਦ ਪ੍ਰਮੋਸ਼ਨਾਂ, ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਰਿਲੀਵ ਕਰਨ ਸਬੰਧੀ ਅਤੇ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਸੰਬੰਧੀ ਡਾਇਰੈਕਟਰ ਸਿੱਖਿਆ ਸਕੂਲ ਸੈਕੰਡਰੀਸਕੱਤਰ ਸਿੰਘ ਬੱਲ ਨੂੰ ਉਨਾਂ ਦੇ ਦਫਤਰ ਵਿਖੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਜੁਆਇੰਟ ਸਕੱਤਰ ਦਲਜੀਤ ਸਿੰਘ ਸਭਰਵਾਲ, ਸੀਨੀਅਰ ਮੀਤ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ ਅਤੇ ਧਰਮਿੰਦਰ ਸਿੰਘ ਫਰੀਦਕੋਟ ਦੀ ਸਾਂਝੀ ਅਗਵਾਈ ਵਿਚ ਮਿਲੇ । ਆਗੂਆਂ ਵਲੋਂ ਮਾਸਟਰ ਕੇਡਰ ਤੋਂ ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਸਬੰਧੀ ਪੁੱਛੇ ਜਾਣ ’ਤੇ ਡੀ.ਐੱਸ.ਈ. ਨੇ ਕਿਹਾ ਕਿ ਮਾਸਟਰ ਕੇਡਰ ਤੋਂ ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਤੋਂ ਬਾਅਦ ਸਤੰਬਰ ਵਿਚ ਕੀਤੀਆਂ ਜਾਣਗੀਆਂ ਅਤੇ ਈ.ਟੀ.ਟੀ. ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ 21 ਅਗਸਤ ਦੀ ਕੋਰਟ ਦੀ ਸੁਣਵਾਈ ਤੋਂ ਬਾਅਦ ਨਿਯਮਾਂ ਅਨੁਸਾਰ ਕਰ ਦਿੱਤੀਆਂ ਜਾਣਗੀਆਂ ਤਾਂ ਜੋ 50 ਫੀਸਦੀ ਦੀ ਸ਼ਰਤ ਪੂਰੀ ਨਾ ਕਰਦੇ ਹੋਏ ਅਧਿਆਪਕਾਂ ਦੇ ਸਕੂਲਾਂ ਵਿਚ ਪ੍ਰਮੋਟ ਕੀਤੇ ਅਧਿਆਪਕਾਂ ਨੂੰ ਭੇਜਿਆ ਜਾਵੇਗਾ ਤਾਂ ਜੋ ਜਿਨਾਂ ਅਧਿਆਪਕਾਂ ਦੀ ਬਦਲੀ ਹੋਈ ਹੈ ਉਨ੍ਹਾਂ ਨੂੰ ਰਿਲੀਵ ਕੀਤਾ ਜਾ ਸਕੇ। ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾਂ ਲੈਕਚਰਾਰ ਦੀ 1013 ਸਿੱਧੀ ਭਰਤੀ ਤੋਂ ਬਾਅਦ ਸਾਰੇ ਵਿਸ਼ੇ ਦੀਆਂ ਹੋਈਆਂ ਸਾਲ 2024 ਅਤੇ 2025 ਦੀਆਂ ਪ੍ਰਮੋਸ਼ਨਾਂ ਨੂੰ ਘੋਖ ਕੇ ਕੀਤੀਆਂ ਜਾਣਗੀਆਂ। ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਵਾਸਤੇ ਟੈੱਟ ਅਤੇ ਐੱਮ.ਏ. ਦੀ ਸ਼ਰਤ ਖਤਮ ਕਰਨ ਦੀ ਵੀ ਜਥੇਬੰਦੀ ਨੇ ਮੰਗ ਕੀਤੀ ਅਤੇ ਇਸ ਸਬੰਧੀ ਉਨ੍ਹਾਂ ਦਾ ਰਵੱਈਆ ਹਾਂ ਪੱਖੀ ਸੀ। ਜਥੇਬੰਦੀ ਵਲੋਂ 2024 ਦੀ ਮਾਸਟਰ ਕੇਡਰ ਦੀ ਸੀਨੀਅਰ ਸੂਚੀ ਸੌਂਧਣ ਸਬੰਧੀ ਵੀ ਡੀ.ਐੱਸ. ਈ ਨੂੰ ਅਪੀਲ ਕੀਤੀ ਗਈ ਅਤੇ ਉਹਨਾਂ ਵਲੋਂ ਪ੍ਰਮੋਸ਼ਨਾਂ ਤੋਂ ਬਾਅਦ ਸੀਨੀਅਰਤਾ ਸੂਚੀ ਵਿੱਚ ਸੁਧਾਈ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀ ਵਲੋਂ ਵਾਧੂ ਐਪਾਂ ਵਿਚ ਅਧਿਆਪਕਾਂ ਨੂੰ ਨਾ ਉਲਝਾਉਣ ਦੀ ਵੀ ਗੱਲ ਰੱਖੀ। ਇਸ ਮੌਕੇ ਨਿਰਵੈਲ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਬੇਗਮਪੁਰਾ, ਰਾਜਨ ਕੁਮਾਰ, ਰੀਤੂ ਗੁਪਤਾ ਫਗਵਾੜਾ, ਕਿਸ਼ਨਦਾਸ ਜ਼ਿਲ੍ਹਾ ਪ੍ਰਧਾਨ ਮੋਹਾਲੀ, ਪਰਮਿੰਦਰ ਸਿੰਘ ਬੇਗਮਪੁਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਐੱਚ.ਓ. ਪ੍ਰਭਜੀਤ ਸਿੰਘ ਗਿੱਲ ਵਲੋਂ ਵਿਲੇਜ ਡਿਫੈਂਸ ਕਮੇਟੀ, ਹਰੀਕੇ ਪੰਚਾਇਤ ਅਤੇ ਮੁਹਤਬਰਾਂ ਨਾਲ ਮੀਟਿੰਗ ਨਸ਼ਿਆਂ ਖ... ਅਗਲੀ ਖ਼ਬਰ ਐੱਮ.ਐੱਸ.ਐੱਸ. ਗਰੁੱਪ ਵਲੋਂ ਖਾਲੜਾ ’ਚ ਭਲਕੇ ਲਗਾਇਆ ਜਾਵੇਗਾ ਮੁਫਤ ਮੈਡੀਕਲ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।