19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਖੇਮਕਰਨ ’ਚ ਨਗਰ ਪੰਚਾਇਤ ਵਲੋਂ ਆਜ਼ਾਦੀ ਦਿਹਾੜਾ ਮਨਾਇਆ

ਖੇਮਕਰਨ, 18 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਨਗਰ ਪੰਚਾਇਤ ਖੇਮਕਰਨ ਵਲੋਂ ਅਜ਼ਾਦੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਦਫ਼ਤਰ ਨਗਰ ਪੰਚਾਇਤ ਵਿੱਖੇ ਰਾਸ਼ਟਰੀ ਝੰਡਾ ਪ੍ਰਧਾਨ ਬੀਬੀ ਪ੍ਰਕਾਸ਼ ਕੋਰ ਖੇੜਾ ਨੇ ਲਹਿਰਾਇਆ।

ਅਜੀਤ ਡੈਸਕ 19-08-2026
ਖੇਮਕਰਨ, 18 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਨਗਰ ਪੰਚਾਇਤ ਖੇਮਕਰਨ ਵਲੋਂ ਅਜ਼ਾਦੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਦਫ਼ਤਰ ਨਗਰ ਪੰਚਾਇਤ ਵਿੱਖੇ ਰਾਸ਼ਟਰੀ ਝੰਡਾ ਪ੍ਰਧਾਨ ਬੀਬੀ ਪ੍ਰਕਾਸ਼ ਕੋਰ ਖੇੜਾ ਨੇ ਲਹਿਰਾਇਆ। ਪੁਲਿਸ ਜਵਾਨਾਂ ਦੀ ਟੁੱਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ ਤੇ ਸਕੂਲੀ ਬੱਚੀਆਂ ਨੇ ਰਾਸ਼ਟਰੀ ਗੀਤ ਗਾਇਆ। ਬੀ.ਐਸ.ਐਫ. ਦੇ ਡਿਪਟੀ ਕਮਾਂਡੈਂਟ ਸ਼੍ਰੀ ਬੀ.ਐਸ. ਨੇਗੀ, ਇੰਸ. ਮੋਹਿਤ ਕੁਮਾਰ ਤੇ ਆਰਮੀ ਦੇ ਸੂਬੇਦਾਰ ਮਨੋਜ ਠਾਕੁਰ ਵੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ, ਜਿੰਨਾ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਸਮਾਗਮ ’ਚ ਸਥਾਨਕ ਦੇ ਕੌਂਸਲਰ ਤੇ ਵਾਸੀ ਭਾਰੀ ਗਿਣਤੀ ’ਚ ਸ਼ਾਮਿਲ ਹੋਏ। ਨਗਰ ਪੰਚਾਇਤ ਵਲੋਂ ਖੁਸ਼ੀ ’ਚ ਲੱਡੂ ਵੰਡੇ ਗਏ ਤੇ ਵਿਸ਼ੇਸ਼ ਤੌਰ ’ਤੇ ਆਈਆਂ ਸ਼ਖ਼ਸੀਅਤਾ ਤੇ ਸਫ਼ਾਈ ਸੇਵਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕੁਲਤਾਰ ਸਿੰਘ ਖੇੜਾ, ਸਾਬਕਾ ਚੇਅ. ਜਗਤਾਰ ਸਿੰਘ ਖੇੜਾ, ਮਨਜੀਤ ਸਿੰਘ ਯੂ.ਕੇ., ਸਤਨਾਮ ਸਿੰਘ ਜੂਨੀਅਰ ਅਸਿਸਟੈਸ, ਵਰਿੰਦਰ ਸ਼ਰਮਾ, ਵਿਜੈ ਗੁਲਾਟੀ, ਨਿਰਮਲ ਸਿੰਘ ਬੱਲ, ਏ.ਐਸ.ਆਈ. ਜਗਦੀਸ਼ ਸਿੰਘ, ਕੌਂਸਲਰ ਬੋਹੜ ਸਿੰਘ, ਸ਼ੇਰ ਸਿੰਘ, ਸ਼ਾਮ ਸਿੰਘ, ਬੋਹੜ ਸਿੰਘ ਮੋਹਨ ਬੱਸਤੀ ਤੇ ਮਨਜੀਤ ਸਿੰਘ ਜੀਤਾ, ਸੁਖਚੈਨ ਸਿੰਘ ਹਾਂਡਾ, ਵਹਿਗੁਰੂ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਿੱਲਾ ਸੇਰੋਂ ਨੇ ਔਲਖ ਤੇ ਵਰਾਣਾ ਦਾ ਮੀਤ ਪ੍ਰਧਾਨ ਅਤੇ ਪੀ.ਏ.ਸੀ. ਕਮੇਟੀ ਦਾ ਮੈਂਬਰ ਬਣਨ ਤੋਂ ਬਾਅਦ ਕੀਤਾ ਸਨਮਾਨ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ’ ਸਮਾਗਮ ’ਚ ਨੌਜਵਾਨਾਂ ਨੇ ਦਿੱਤਾ ਨਸ਼ਾ ਮੁਕਤੀ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।