16 ਨੂੰ ਡੇਰੇ ਰਾਮਪੁਰ ਝੀਤੇ ਪਹੁੰਚਣਗੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ- ਸੂਬਾ ਸਕੱਤਰ ਮੰਨਾ ਮੀਆਂਵਿੰਡ
ਮੀਆਂਵਿੰਡ, 11 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- 16 ਅਗਸਤ ਦਿਨ ਐਤਵਾਰ ਨੂੰ ਡੇਰਾ ਸੁਲਾਹਕੁਲ ਰਾਮਪੁਰ ਝੀਤੇ (ਅੰਮ੍ਰਿਤਸਰ) ਵਿਖੇ ਸਾਲਾਨਾ ਸਤਸੰਗ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨੀਂ ਡੇਰੇ ਦੇ ਸਿਆਸੀ ਵਿੰਗ ਦੀ ਟੀਮ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਤੋਂ ਭਾਜਪਾ ਦੇ ਪ੍ਰਧਾਨ ਅਤੇ ਸੂਬਾ ਸਕੱਤਰ ਪੰਜਾਬ ਮਨਜੀਤ ਸਿੰਘ ਮੰਨਾ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਮੌਕੇ ਉਨ੍ਹਾਂ ਮੰਨਾ ਦੇ ਧਿਆਨ ਵਿਚ ਲਿਆ ਕੇ ਇੱਛਾ ਜ਼ਾਹਰ ਕੀਤੀ ਕਿ ਸਤਿਸੰਗ ਵਾਲੇ ਦਿਨ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਬੁਲਾਉਣਾ ਚਾਹੁੰਦੇ ਹਨ।
ਮੀਆਂਵਿੰਡ, 11 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- 16 ਅਗਸਤ ਦਿਨ ਐਤਵਾਰ ਨੂੰ ਡੇਰਾ ਸੁਲਾਹਕੁਲ ਰਾਮਪੁਰ ਝੀਤੇ (ਅੰਮ੍ਰਿਤਸਰ) ਵਿਖੇ ਸਾਲਾਨਾ ਸਤਸੰਗ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨੀਂ ਡੇਰੇ ਦੇ ਸਿਆਸੀ ਵਿੰਗ ਦੀ ਟੀਮ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਤੋਂ ਭਾਜਪਾ ਦੇ ਪ੍ਰਧਾਨ ਅਤੇ ਸੂਬਾ ਸਕੱਤਰ ਪੰਜਾਬ ਮਨਜੀਤ ਸਿੰਘ ਮੰਨਾ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਮੌਕੇ ਉਨ੍ਹਾਂ ਮੰਨਾ ਦੇ ਧਿਆਨ ਵਿਚ ਲਿਆ ਕੇ ਇੱਛਾ ਜ਼ਾਹਰ ਕੀਤੀ ਕਿ ਸਤਿਸੰਗ ਵਾਲੇ ਦਿਨ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਬੁਲਾਉਣਾ ਚਾਹੁੰਦੇ ਹਨ। ਇਸ ਮੌਕੇ ਮਨਜੀਤ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਸੈਣੀ ਕੋਲੋਂ ਸਮਾਂ ਲੈ ਕੇ ਉਨ੍ਹਾਂ ਨੂੰ ਸਤਿਸੰਗ ਵਿਚ ਸ਼ਾਮਿਲ ਹੋਣ ਲਈ ਬੇਨਤੀ ਕਰਨਗੇ। ਇਸੇ ਤਹਿਤ ਉਨ੍ਹਾਂ ਡੇਰੇ ਦੇ ਸਿਆਸੀ ਵਿੰਗ ਦੇ ਪ੍ਰਬੰਧਕਾਂ ਕੁਲਵਿੰਦਰ ਸਿੰਘ ਸੰਧੂ, ਗੁਰਬੀਰ ਸਿੰਘ ਦਿਓਲ, ਗੁਰਦਰਸ਼ਨ ਸਿੰਘ ਸੰਨੀ ਆਦਿ ਨਾਲ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਹਰਿਆਣਾ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਡੇਰੇ ਵਿਚ ਹੋ ਰਹੇ ਸਤਸੰਗ ਸ਼ਾਮਿਲ ਹੋਣ ਦਾ ਸੁਨੇਹਾ ਲਾਇਆ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਉਨ੍ਹਾਂ ਦੀ ਬੇਨਤੀ ਸਵਿਕਾਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ 16 ਅਗਸਤ ਨੂੰ ਡੇਰਾ ਸੁਲਾਹਕੁਲ ਰਾਮਪੁਰ ਵਿਖੇ ਪਹੁੰਚ ਰਹੇ ਹਨ। ਇਸ ਮੌਕੇ ਮਨਜੀਤ ਸਿੰਘ ਮੀਆਂਵਿੰਡ ਨਾਲ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਸਿੰਘ ਚੀਮਾ ਵੀ ਮੌਜੂਦ ਸਨ।