ਬਾਬਾ ਜਸਪਾਲ ਸਿੰਘ ਪਾਲਾ ਖਡੂਰ ਸਾਹਿਬ ਨੂੰ ਸਦਮਾ, ਮਾਤਾ ਦਾ ਦਿਹਾਂਤ ਵਿਧਾਇਕ ਲਾਲਪੁਰਾ ਨੇ ਕੀਤਾ ਦੁੱਖ ਪ੍ਰਗਟ
ਖਡੂਰ ਸਾਹਿਬ, 10 ਅਗਸਤ (ਰਸ਼ਪਾਲ ਸਿੰਘ ਕੁਲਾਰ)- ਬਾਬਾ ਜਸਪਾਲ ਸਿੰਘ ਪਾਲਾ ਖਡੂਰ ਸਾਹਿਬ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਰਣਜੀਤ ਕੌਰ ਧਰਮ ਪਤਨੀ ਭਜਨ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਮੌਕੇ ਮਾਤਾ ਰਣਜੀਤ ਕੌਰ ਦਾ ਨਗਰ ਦੇ ਸਮਸਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ।
ਅਜੀਤ ਡੈਸਕ
11-08-2026