07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਪੰਜਾਬ ਮੁਲਾਜ਼ਮਾਂ ਦੀ ਮੀਟਿੰਗ

ਤਰਨ ਤਾਰਨ, 6 ਅਗਸਤ (ਇਕਬਾਲ ਸਿੰਘ ਸੋਢੀ)– ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਪੰਜਾਬ ਮੁਲਾਜ਼ਮਾਂ ਦੀ ਹੰਗਾਮੇਦਾਰ ਮੀਟਿੰਗ ਸਰਕਲ ਤਰਨ ਤਾਰਨ ਵਿਚ ਹੋਈ। ਮੀਟਿੰਗ ’ਚ ਉਚੇਚੇ ਤੌਰ ’ਤੇ ਪਹੁੰਚੇ ਸੂਬਾ ਆਗੂ ਇੰਜੀਨਅਰ ਹਰਜਿੰਦਰ ਸਿੰਘ ਕੋਹਲੀ, ਮਲਕੀਤ ਸਿੰਘ ਕੰਗ, ਹਰਜਿੰਦਰ ਸਿੰਘ ਚੌਹਾਨ,.

ਅਜੀਤ ਡੈਸਕ 07-08-2026
ਤਰਨ ਤਾਰਨ, 6 ਅਗਸਤ (ਇਕਬਾਲ ਸਿੰਘ ਸੋਢੀ)– ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਪੰਜਾਬ ਮੁਲਾਜ਼ਮਾਂ ਦੀ ਹੰਗਾਮੇਦਾਰ ਮੀਟਿੰਗ ਸਰਕਲ ਤਰਨ ਤਾਰਨ ਵਿਚ ਹੋਈ। ਮੀਟਿੰਗ ’ਚ ਉਚੇਚੇ ਤੌਰ ’ਤੇ ਪਹੁੰਚੇ ਸੂਬਾ ਆਗੂ ਇੰਜੀਨਅਰ ਹਰਜਿੰਦਰ ਸਿੰਘ ਕੋਹਲੀ, ਮਲਕੀਤ ਸਿੰਘ ਕੰਗ, ਹਰਜਿੰਦਰ ਸਿੰਘ ਚੌਹਾਨ,. ਗੁਰਤੇਜ ਸਿੰਘ ਢਿੱਲੋ, ਲਖਬੀਰ ਸਿੰਘ ਸੰਧੂ, ਸਤੀਸ਼ ਕੁਮਾਰ ਸਰਹਾਲੀ ਨੇ ਮੁਲਾਜ਼ਮਾਂ ਨੂੰ ਸਮੇੇ-ਸਮੇ ਬੋਰਡ ਮੈਨੇਜਮੈਂਟ ’ਤੇ ਸਰਕਾਰ ਨਾਲ ਚੱਲ ਰਹੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਸੂਬਾਈ ਆਗੂਆਂ ਵਲੋ ਅਦਾਲਤ ਵਲੋ ਮੁਲਾਜ਼ਮਾਂ ਦੇ ਡੀ.ਏ.ਸਬੰਧੀ ਫੈਸਲਾਕੁੰਨ ਫੈਸਲਾ ਦੇਣ ਦੇ ਬਾਵਜੂਦ ਸਰਕਾਰ ਵਲੋਂ ਅਪਣਾਈ ਜਾ ਰਹੀ ਡੰਗ ਟਪਾਊ ਨੀਤੀ ਤੇ ਵਿੱਤ ਮੰਤਰੀ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਵੱਖ-ਵੱਖ ਬੁਲਾਰਿਆ ਵਲੋਂ ਸਰਕਾਰ ਵਿਰੁੱਧ ਜਬਰਦਸਤ ਸੰਘਰਸ਼ ਕਰਨ ਲਈ ਸੂਬਾਈ ਆਗੂਆਂ ਨੂੰ ਪੂਰਨ ਸਹਿਯੋਗ ਦੇਣ ਲਈ ਸਹਿਮਤੀ ਦਿੱਤੀ ਗਈ । ਇਹ ਸਰਕਾਰ ਆਪਣੇ ਵਾਅਦਿਆਂ ਤੇ ਜਿੰਮੇਵਾਰੀ ਤੋਂ ਭੱਜਦਿਆਂ ਹੰਕਾਰ ’ਚ ਆ ਕੇ ਹਰ ਵਰਗ ਦੇ ਮੁਲਾਜ਼ਮਾਂ ’ਤੇ ਜੁਲਮ ਤਸ਼ੱਦਦ ਦਾ ਰਾਹ ਅਪਣਾ ਰਹੀ ਹੈ, ਜਿਸ ਦਾ ਜਵਾਬ 2027 ਦੀਆਂ ਚੋਣਾਂ ’ਚ ਮੁਲਾਜ਼ਮ ਜਵਾਬ ਦੇਣਗੇ । ਸੂਬਾਈ ਆਗੂਆ ਮੁਲਾਜ਼ਮਾਂ ਨੂੰ 7 ਤਰੀਕ ਦੇ ਪੰਜਾਬ ਧਰਨੇ-ਪ੍ਰਦਰਸ਼ਨ ’ਚ ਵੱਧ ਤੋਂ ਵੱਧ ਮੈਂਬਰ ਲੈ ਕੇ ਪਹੁੰਚਣ ਦੀ ਬੇਨਤੀ ਕੀਤੀ ਗਈ। ਮੀਟਿੰਗ ਨੂੰ ਲਖਬੀਰ ਸਿੰਘ ਰੈਸ਼ੀਆਣਾ, ਰੁਪਿੰਦਰ ਸਿੰਘ ਰਿੰਕੂ, ਜਸਜੀਤ ਸਿੰਘ ਸੋਹਲ, ਸੁਰਿੰਦਰ ਸਿੰਘ ਕੰਗ, ਹਰਪਾਲ ਸਿੰਘ, ਅਮਨਦੀਪ ਸਿੰਘ, ਮੇਜਰ ਸਿੰਘ ਮੱਲੀਆ, ਪਿਆਰਾ ਸਿੰਘ, ਸੁਖਚੈਨ ਸਿੰਘ, ਮੁਖਤਾਰ ਸਿੰਘ, ਰਾਜ ਕੁਮਾਰ, ਗੁਰਮੀਤ ਸਿੰਘ, ਮਨਜੀਤ ਸਿੰਘ, ਨਰਿੰਦਰ ਸਿੰਘ, ਰਮਨ ਕੁਮਾਰ, ਮਹਿੰਗਾ ਸਿੰਘ, ਈਸ਼ਰ ਸਿੰਘ ਭਿੱਖੀਵਿੰਡ, ਦਾਰਾ ਸਿੰਘ ਮੱਖੂ ਨੇ ਸੰਬੋਧਨ ਕਰਦਿਆ ਸਰਕਾਰ ਨੂੰ ਕੋਝੀਆਂ ਹਰਕਤਾਂ ਤੋ ਬਾਜ ਆਉਣ ਤੇ ਬਣਦਾ ਬਕਾਇਆ ਤੁਰੰਤ ਰਿਲੀਜ ਕਰਨ ਲਈ ਕਿਹਾ।
ਪਿਛਲੀ ਖ਼ਬਰ ਜਥੇ.ਦਲਬੀਰ ਸਿੰਘ ਜਹਾਂਗੀਰ ਵਲੋਂ ਦੀਨੇਵਾਲ ਵਿਖੇ ਸਾਬਕਾ ਸਰਪੰਚ ਟੋਨੀ ਨਾਲ ਦੁੱਖ ਪ੍ਰਗਟ ਅਗਲੀ ਖ਼ਬਰ ਦਾਲਾਂ ਦੀ ਕਾਸ਼ਤ ਸੰਬੰਧੀ ਲਗਾਇਆ ਕਿਸਾਨ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।