07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ੇਰੋਂ ਖੰਡ ਮਿੱਲ ਮੋਰਚੇ ’ਤੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਐਟਮੀਂ ਸਾਕੇ ਦੀ 81ਵੀਂ ਵਰ੍ਹੇਗੰਢ ’ਤੇ ਸ਼ਰਧਾਂਜਲੀ

ਨੌਸ਼ਿਹਰਾ ਪੰਨੂੰਆ, 6 ਅਗਸਤ (ਦੀਪਕ ਮੈਣੀ)– ਅੱਜ ਦੇ ਦਿਨ ਦੂਜੀ ਸੰਸਾਰ ਜੰਗ ’ਚ 6 ਅਗਸਤ 1945 ਨੂੰ ਅਮਰੀਕਾ ਵਲੋਂ ਜਪਾਨ ਦੇ ਸ਼ਹਿਰ ਨਾਗਾਸਾਕੀ ਤੇ ਹੀਰੋਸ਼ੀਮਾ ’ਤੇ ਸੁੱਟੇ ਜਾਣ ਐਟਮ ਬੰਬਾਂ ਨਾਲ ਮਾਰੇ ਗਏ ਲੱਖਾਂ ਮਾਸੂਮ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ੇਰੋਂ ਖੰਡ ਮਿੱਲ ਮੋਰਚੇ ਦੇ 78ਵੇਂ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਚੱਲ ਰਹੇ ਲਗਾਤਾਰ ਧਰਨੇ ’ਤੇ ਆਗੂਆਂ ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂ, ਦਲਜੀਤ ਸਿੰਘ ਦਿਆਲਪੁਰਾ, ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਬਾਬਾ ਸੁਲੱਖਣ ਸਿੰਘ ਮੁੰਡਾਲਾ, ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਇਹ ਧਰਤੀ ਮਾਤਾ ਮਨੁੱਖਤਾ ਦੇ ਸੁੱਖ ਨਾਲ ਵੱਸਣ ਲਈ ਬਣੀਂ ਹੈ ਪਰ ਹਾਕਮ ਸਰਮਾਏਦਾਰ ਜਮਾਤ ਗਲ਼ੀ ਕੂਚੇ ਤੋਂ ਲੈ ਕੇ ਧਰਮ, ਜਾਤੀ, ਖ਼ੇਤਰੀ, ਕੌਮੀ ਤੇ ਕੌਮਾਂਤਰੀ ਨਕਲੀ ਵੱਖਰੇਵੇਂ ਖੜ੍ਹੇ ਕਰਕੇ ਮਨੁੱਖਾਂ ਨੂੰ ਆਪਸੀ ਦੁਸ਼ਮਣ ਬਣਾ ਕੇ ਕਰੋੜਾਂ ਜਾਨਾਂ ਦੀ ਬਿਨਾਂ ਵਜ੍ਹਾ ਬਲੀ ਲੈ ਕੇ ਸਿਰਫ਼ ਮਾਇਆ ਦੀ ਲਾਲਸਾ ਪੂਰੀ ਕਰਦੀ ਹੈ । ਇਸ ਕਰਕੇ ਅੱਜ ਲੋੜ ਹੈ ਕਿ ਸਮੁੱਚੀ ਮਿਹਨਤਕਸ਼ ਜਨਤਾ ਇਸ ਧਰਤੀ ਤੋਂ ਕਾਰਪੋਰੇਟ ਜਗਤ ਦਾ ਸਫ਼ਾਇਆ ਕਰਨ ਲਈ ਇੱਕਮੁੱਠ ਹੋਵੇ ਤਾਂ ਜੰਗਾਂ ਯੁੱਧਾਂ ਵਿਚ ਫੌਜੀ ਜੋ ਆਮ ਕਿਸਾਨਾਂ ਮਜ਼ਦੂਰਾਂ ਦੇ ਧੀਆਂ ਪੁੱਤਰ ਹੁੰਦੇ ਹਨ, ਬਲਦੀ ਦੇ ਬੁੱਥੇ ਨਾ ਡਾਹੇ ਜਾਣ ਅਤੇ ਨਾ ਹੀ ਹੁਣ ਫਲਿਸਤੀਨ-ਇਜ਼ਰਾਈਲ, ਅਮਰੀਕਾ-ਈਰਾਨ, ਰੂਸ- ਯੂਕਰੇਨ ਜਿਹੀਆਂ ਜੰਗਾਂ ਵਿੱਚ ਮਰਨ।

ਅਜੀਤ ਡੈਸਕ 07-08-2026
ਨੌਸ਼ਿਹਰਾ ਪੰਨੂੰਆ, 6 ਅਗਸਤ (ਦੀਪਕ ਮੈਣੀ)– ਅੱਜ ਦੇ ਦਿਨ ਦੂਜੀ ਸੰਸਾਰ ਜੰਗ ’ਚ 6 ਅਗਸਤ 1945 ਨੂੰ ਅਮਰੀਕਾ ਵਲੋਂ ਜਪਾਨ ਦੇ ਸ਼ਹਿਰ ਨਾਗਾਸਾਕੀ ਤੇ ਹੀਰੋਸ਼ੀਮਾ ’ਤੇ ਸੁੱਟੇ ਜਾਣ ਐਟਮ ਬੰਬਾਂ ਨਾਲ ਮਾਰੇ ਗਏ ਲੱਖਾਂ ਮਾਸੂਮ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ੇਰੋਂ ਖੰਡ ਮਿੱਲ ਮੋਰਚੇ ਦੇ 78ਵੇਂ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਚੱਲ ਰਹੇ ਲਗਾਤਾਰ ਧਰਨੇ ’ਤੇ ਆਗੂਆਂ ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂ, ਦਲਜੀਤ ਸਿੰਘ ਦਿਆਲਪੁਰਾ, ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਬਾਬਾ ਸੁਲੱਖਣ ਸਿੰਘ ਮੁੰਡਾਲਾ, ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਇਹ ਧਰਤੀ ਮਾਤਾ ਮਨੁੱਖਤਾ ਦੇ ਸੁੱਖ ਨਾਲ ਵੱਸਣ ਲਈ ਬਣੀਂ ਹੈ ਪਰ ਹਾਕਮ ਸਰਮਾਏਦਾਰ ਜਮਾਤ ਗਲ਼ੀ ਕੂਚੇ ਤੋਂ ਲੈ ਕੇ ਧਰਮ, ਜਾਤੀ, ਖ਼ੇਤਰੀ, ਕੌਮੀ ਤੇ ਕੌਮਾਂਤਰੀ ਨਕਲੀ ਵੱਖਰੇਵੇਂ ਖੜ੍ਹੇ ਕਰਕੇ ਮਨੁੱਖਾਂ ਨੂੰ ਆਪਸੀ ਦੁਸ਼ਮਣ ਬਣਾ ਕੇ ਕਰੋੜਾਂ ਜਾਨਾਂ ਦੀ ਬਿਨਾਂ ਵਜ੍ਹਾ ਬਲੀ ਲੈ ਕੇ ਸਿਰਫ਼ ਮਾਇਆ ਦੀ ਲਾਲਸਾ ਪੂਰੀ ਕਰਦੀ ਹੈ । ਇਸ ਕਰਕੇ ਅੱਜ ਲੋੜ ਹੈ ਕਿ ਸਮੁੱਚੀ ਮਿਹਨਤਕਸ਼ ਜਨਤਾ ਇਸ ਧਰਤੀ ਤੋਂ ਕਾਰਪੋਰੇਟ ਜਗਤ ਦਾ ਸਫ਼ਾਇਆ ਕਰਨ ਲਈ ਇੱਕਮੁੱਠ ਹੋਵੇ ਤਾਂ ਜੰਗਾਂ ਯੁੱਧਾਂ ਵਿਚ ਫੌਜੀ ਜੋ ਆਮ ਕਿਸਾਨਾਂ ਮਜ਼ਦੂਰਾਂ ਦੇ ਧੀਆਂ ਪੁੱਤਰ ਹੁੰਦੇ ਹਨ, ਬਲਦੀ ਦੇ ਬੁੱਥੇ ਨਾ ਡਾਹੇ ਜਾਣ ਅਤੇ ਨਾ ਹੀ ਹੁਣ ਫਲਿਸਤੀਨ-ਇਜ਼ਰਾਈਲ, ਅਮਰੀਕਾ-ਈਰਾਨ, ਰੂਸ- ਯੂਕਰੇਨ ਜਿਹੀਆਂ ਜੰਗਾਂ ਵਿੱਚ ਮਰਨ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸਮੇਂ ਦੀਆਂ ਸਰਕਾਰਾਂ ਰਾਹੀਂ ਹਾਕਮ ਜਮਾਤ ਨੇ ਆਪਣੀ ਲੁੱਟ ਵਧਾਉਣ ਲਈ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਕਿ ਨਿੱਕੀ-ਨਿੱਕੀ ਗੱਲ ਦੇ ਬਹਾਨੇ ਸਾਡੇ ਪੰਜਾਬ ਤੇ ਗੁਆਂਢ ਹਰਿਆਣਾ ਹਿਮਾਚਲ ਯੂ.ਪੀ ਸਮੇਤ ਸਾਰੇ ਰਾਜਾਂ ਵਿਚ ਕਤਲ ਹੋ ਰਹੇ ਹਨ। ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਦਾ ਬੋਲਬਾਲਾ ਆਮ ਹੋਈ ਜਾਂਦਾ। ਉਨ੍ਹਾਂ ਕਿਹਾ ਹਾਕਮ ਜਮਾਤ ਦੀਆਂ ਸਰਕਾਰਾਂ ਆਮ ਲੋਕਾਂ ਨੂੰ ਇਹਨਾਂ ਗੱਲਾਂ ਵਿਚ ਉਲਝਾ ਕੇ ਸ਼ੇਰੋਂ ਖੰਡ ਮਿੱਲ ਵਰਗੇ ਲੋਕਾਂ ਦੇ ਕੀਮਤੀ ਅਦਾਰੇ ਸਰਮਾਏਦਾਰਾਂ ਦੇ ਹਵਾਲੇ ਕਰ ਰਹੀਆਂ ਹਨ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਹੋਰ ਡਰਾਮੇ ਕਰਨ ਦੀ ਬਜਾਏ ਕੀਤੇ ਵਾਅਦੇ ਅਨੁਸਾਰ ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਬਾਜ ਸਿੰਘ ਸਿੱਧੂ, ਜਸਬੀਰ ਸਿੰਘ ਨਿੱਜਰਪੁਰਾ, ਗੁਰਚਰਨ ਸਿੰਘ ਸਭਰਾ,ਰੇਸ਼ਮ ਸਿੰਘ ਫੈਲੋਕੇ, ਮਨਜੀਤ ਸਿੰਘ ਬੱਗੂ, ਸੁਖਜੀਤ ਸਿੰਘ ਡੁਗਰੀ, ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ, ਜੱਸਾ ਸਿੰਘ ਕੱਦਗਿੱਲ , ਬਲਵਿੰਦਰ ਸਿੰਘ ਮੁੰਡਾ ਪਿੰਡ, ਦਿਲਬਾਗ ਸਿੰਘ ਸਰਪੰਚ, ਬਖਸ਼ਿਸ਼ ਸਿੰਘ, ਹਰਬੰਸ ਸਿੰਘ ਸੂਬੇਦਾਰ, ਗੁਰਦਿਆਲ ਸਿੰਘ ਵਰਨਾਲਾ, ਦਰਸ਼ਨ ਸਿੰਘ ਬਿਹਾਰੀਪੁਰ, ਗੁਰਬਿੰਦਰ ਸਿੰਘ ਨੌਰੰਗਾਬਾਦ ਸਮੇਤ ਕਈ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਰਜ ਮਰਹਾਣਾ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸੜਕਾਂ ’ਤੇ ਗੁੱਜਰਾਂ ਦੇ ਪਸ਼ੂਆਂ ਦੇ ਝੁੰਡ ਤੇ ਘੁੰਮ ਰਹੇ ਲਵਾਰਿਸ ਕੁੱਤੇ ਲੋਕਾਂ ਲਈ ਬਣੇ ਮੁਸੀਬਤ ਪਸ਼ੂ ਫ਼ਸਲਾਂ ਦਾ ਕਰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।