06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਆਸ਼ਾ ਵਰਕਰ ਯੂਨੀਅਨ ਵੱਡੇ ਕਾਫ਼ਲਿਆਂ ਸਮੇਤ ਚੰਡੀਗੜ੍ਹ ਰੈਲੀ ’ਚ ਸ਼ਾਮਿਲ ਹੋਵੇਗੀ– ਸੋਹਲ, ਹਰੀਕੇ

ਤਰਨ ਤਾਰਨ, 5 ਅਗਸਤ (ਪਰਮਜੀਤ ਜੋਸ਼ੀ)– ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ (ਏਟਕ) ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਆਗੂ ਸੀਮਾ ਸੋਹਲ ਅਤੇ ਮਨਜਿੰਦਰ ਕੌਰ ਹਰੀਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਸ਼ਾ ਵਰਕਰਜ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ’ਚ ਜੋ ਵਰਕਰਾਂ ਤੋਂ ਸਿਹਤ ਵਿਭਾਗ ਵਿਚ ਬਿਨਾਂ ਭੱਤਿਆਂ ’ਤੇ ਕੰਮ ਲਿਆ ਹੈ, ਉਸ ਦੀ ਭਰਪਾਈ ਕੌਣ ਕਰੇਗਾ।

ਅਜੀਤ ਡੈਸਕ 06-08-2026
ਤਰਨ ਤਾਰਨ, 5 ਅਗਸਤ (ਪਰਮਜੀਤ ਜੋਸ਼ੀ)– ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ (ਏਟਕ) ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਆਗੂ ਸੀਮਾ ਸੋਹਲ ਅਤੇ ਮਨਜਿੰਦਰ ਕੌਰ ਹਰੀਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਸ਼ਾ ਵਰਕਰਜ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ’ਚ ਜੋ ਵਰਕਰਾਂ ਤੋਂ ਸਿਹਤ ਵਿਭਾਗ ਵਿਚ ਬਿਨਾਂ ਭੱਤਿਆਂ ’ਤੇ ਕੰਮ ਲਿਆ ਹੈ, ਉਸ ਦੀ ਭਰਪਾਈ ਕੌਣ ਕਰੇਗਾ। ਇਸ ਦੀ ਯੂਨੀਅਨ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੀ ਹੈ। ਸਰਕਾਰ ਸਾਡੇ ਬਣਦੇ ਹੱਕਾਂ ਲਈ ਗੱਲਬਾਤ ਕਰਨ ਲਈ ਤਿਆਰ ਨਹੀਂ। ਮੰਗਾਂ ਵਿਚ ਪੇ ਕਮਿਸ਼ਨ ਅਨੁਸਾਰ ਉਜਰਤ ਦਾ ਕਨੂੰਨ ਲਾਗੂ ਕਰਦਿਆਂ 28000/ਰੁਪਏ ਤੱਕ ਡੀ.ਸੀ ਰੇਟ ਲਾਗੂ ਕਰੋ, ਸੇਵਾਮੁਕਤੀ ਤੇ ਹਰਿਆਣਾ ਦੀ ਤਰਜ ਤੇ ਸਹਾਇਤਾ ਫੰਡ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਕੀਤੇ ਵਾਅਦੇ ਅਨੁਸਾਰ 2500 ਰੁਪਏ ਦੁਗਣੇ ਕਰਨਾ, ਫੈਸੀਲਿਟੇਟਰਜ ਦਾ ਦੁਗਣਾ ਕੀਤਾ ਟੂਰ ਮਨੀ ਦਾ ਨੋਟੀਫਿਕੇਸ਼ਨ ਜਾਰੀ ਕਰਨਾ, 62 ਸਾਲ ਉਮਰ ਹੱਦ ਪਾਲਿਸੀ ਵਿਚ ਦੀ ਕਲਾਸ ਫੋਰ ਦੀ ਹਰ ਕੈਟਾਗਿਰੀ ਵਿੱਚ ਭਰਤੀ ਤੇ 10 ਫੀਸਦੀ ਕੋਟਾ ਦਿੱਤਾ ਜਾਵੇ। ਇਨ੍ਹਾਂ ਮੰਗਾਂ ਲਈ ਪੰਜਾਬ ਮੁਲਜ਼ਮ ਤੇ ਪੈਨਸ਼ਨਰ ਸਾਝਾ ਫਰੰਟ ਪੰਜਾਬ ਵਲੋਂ 7 ਅਗਸਤ ਦੀ ਚੰਡੀਗੜ੍ਹ ਰੈਲੀ ਲਈ ਪ.ਸ.ਸ.ਫ ਦੀ ਅਗਵਾਈ ਵਿਚ ਜਿ਼ਲ੍ਹਾ ਤਰਨ ਤਾਰਨ ਤੋਂ ਆਸ਼ਾ ਵਰਕਰਜ ਦੇ ਵੱਡੇ ਕਾਫਲੇ ਰੈਲੀ ਵਿਚ ਸ਼ਾਮਿਲ ਹੋਣਗੇ। ਇਸ ਸਮੇਂ ਪਰਮਜੀਤ ਕੌਰ, ਬਲਵਿੰਦਰ ਕੌਰ ਝਬਾਲ, ਦਵਿੰਦਰ ਕੌਰ ਝਬਾਲ, ਗੁਰਵੰਤ ਕੌਰ ਝਬਾਲ, ਦਵਿੰਦਰ ਨੌਰੰਗਾਬਾਦ, ਮਨਜੀਤ ਕੌਰ, ਰਵਿੰਦਰਪਾਲ ਕੌਰ, ਸਰਬਜੀਤ ਕੌਰ, ਕਲਵਿੰਦਰ ਕੌਰ, ਗੰਗਾ ਦੇਵੀ, ਸੁਖਜੀਤ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ, ਹਰਸਿਮਰਨਜੀਤ ਕੌਰ ਪਸਸਫ ਦੇ ਜਿਲਾ ਪ੍ਰਧਾਨ ਕਾਰਜ ਸਿੰਘ ਕੈਰੋ, ਅੰਮ੍ਰਿਤਪਾਲ ਬਾਕੀਪੁਰ, ਸਵਰਨ ਸਿੰਘ ਕੁਹਾੜਕਾ, ਅਜਮੇਰ ਸਿੰਘ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਜਗਤਪੁਰਾ ਰਾਜਬਾਹਾ ਹੋਇਆ ਓਵਰਫਲੋ, ਪਾਣੀ ਲੋਕਾਂ ਦੇ ਘਰਾਂ ’ਚ ਵੜਿਆ ਸੂਆ ਪੱਕਾ ਕਰਨ ਵੇਲੇ ਕੋਈ ਲੈਵਲ ਹੀ ਨਹੀਂ ਕੀਤਾ ਗਿਆ... ਅਗਲੀ ਖ਼ਬਰ ਪਿੰਡ ਫੈਲੋਕੇ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਆਪ’ ਸਰਕਾਰ ਦੇ ਰਾਜ ’ਚ ਹਰੇਕ ਵਰਗ ਖੁਸ਼—ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।