05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਾਬਾ ਬੁੱਢਾ ਪਬਲਿਕ ਸਕੂਲ ਵਿਖੇ ਐਨ.ਸੀ.ਸੀ. ਕੈਡਿਟਾਂ ਨੇ ਸੀ.ਏ.ਟੀ.ਸੀ.-24 ਕੈਂਪ ’ਚ ਜਿੱਤੇ 20 ਤਗਮੇ

ਝਬਾਲ, 4 ਅਗਸਤ (ਸੁਖਦੇਵ ਸਿੰਘ)- 24 ਪੰਜਾਬ ਬਟਾਲੀਅਨ ਐਨ. ਸੀ.

ਅਜੀਤ ਡੈਸਕ 05-08-2026
ਝਬਾਲ, 4 ਅਗਸਤ (ਸੁਖਦੇਵ ਸਿੰਘ)- 24 ਪੰਜਾਬ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਵਲੋਂ ਰੋਪੜ ਵਿਖੇ ਕਮਾਂਡਿੰਗ ਅਫ਼ਸਰ ਪਰਮਜੀਤ ਸਿੰਘ ਰਿਆੜ ਦੀ ਅਗਵਾਈ ਹੇਠ ਕਰਵਾਏ ਗਏ 10 ਰੋਜ਼ਾ ਸੀ.ਏ.ਟੀ.ਸੀ.-24 ਮੁਕਾਬਲਿਆਂ ਵਿਚ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ ਕੈਡਿਟਾ ਨੇ 20 ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ 50 ਐਨ.ਸੀ.ਸੀ. ਕੈਡਿਟਾਂ (ਲੜਕੇ ਅਤੇ ਲੜਕੀਆਂ) ਭਾਗ ਲਿਆ। ਕੈਂਪ ਦੌਰਾਨ ਕੈਡਿਟਾਂ ਨੂੰ ਐਨ.ਡੀ.ਆਰ.ਐਫ. ਵਲੋਂ ਆਫ਼ਤ ਪ੍ਰਬੰਧਨ, ਅੱਗ ਬੁਝਾਉਣ ਦੇ ਤਰੀਕੇ, ਹਥਿਆਰਾਂ ਦੀ ਮੁੱਢਲੀ ਸਿਖਲਾਈ, ਨਸ਼ਿਆਂ ਤੋਂ ਬਚਾਅ, ਸਰੀਰਕ ਤੰਦਰੁਸਤੀ, ਖੇਡਾਂ ਦੀ ਮਹੱਤਤਾ ਅਤੇ ਭੂਚਾਲ, ਹੜ੍ਹਾਂ ਸਮੇਤ ਹੋਰ ਕੁਦਰਤੀ ਆਫ਼ਤਾਂ ਦੌਰਾਨ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸਿਖਲਾਈ ਨੇ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਰਬਜੀਤ ਕੌਰ ਜਫਰਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਸਕੂਲ ਦੇ ਕੈਡਿਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੱਸਾਕਸ਼ੀ ਮੁਕਾਬਲੇ ਵਿਚ ਲੜਕਿਆਂ ਨੇ ਦੂਜਾ ਸਥਾਨ, ਡਰਿੱਲ ਮੁਕਾਬਲੇ ਵਿਚ ਲੜਕੀਆਂ ਨੇ ਦੂਜਾ ਅਤੇ ਡਾਂਸ ਮੁਕਾਬਲਿਆਂ ਵਿਚ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿਚ ਕੁੱਲ 20 ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ । ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਸੀ.ਓ. ਪਰਮਜੀਤ ਸਿੰਘ ਰਿਆੜ ਵਲੋਂ ਜੇਤੂ ਕੈਡਿਟਾਂ ਨੂੰ ਸਰਟੀਫਿਕੇਟ ਤੇ ਮੈਡਲ ਅਤੇ ਸੀ.ਟੀ.ਓ. ਹਰਪ੍ਰੀਤ ਕੌਰ ਪੱਧਰੀ ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਪਹੁੰਚਣ ’ਤੇ ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਸਰਬਜੀਤ ਕੌਰ ਜਫਰਵਾਲ ਨੇ ਸੀ.ਟੀ.ਓ. ਮੈਡਮ ਹਰਪ੍ਰੀਤ ਕੌਰ ਅਤੇ ਐਨ.ਸੀ.ਸੀ. ਕੈਡਿਟਾਂ ਨੂੰ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਸਤਲੁਜ ਪਬਲਿਕ ਸਕੂਲ ਠੱਕਰਪੁਰਾ ਦੀਆਂ ਵਿਦਿਆਰਥਣਾਂ ਨੇ ਜ਼ੋਨਲ ਖੇਡਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਜ਼ੋਨ ਪੱਧਰੀ ਖੇਡਾਂ ’ਚ ਸ਼ਹੀਦ ਭਾਈ ਇੰਦਰ ਸਿੰਘ ਸ.ਸ.ਸ. ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।