05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਿਟੀਜ਼ਨ ਕੌਂਸਲ ਵਲੋਂ 35ਵਾਂ ਕੰਨਿਆ ਦਾਨ ਸਮਾਗਮ 15 ਨਵੰਬਰ ਨੂੰ- ਧਾਮੀ

ਤਰਨ ਤਾਰਨ, 4 ਅਗਸਤ (ਇਕਬਾਲ ਸਿੰਘ ਸੋਢੀ)- ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਦੇ ਜਨਰਲ ਹਾਊਸ ਦੀ ਇਕ ਵਿਸ਼ੇਸ਼ ਮੀਟਿੰਗ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਆਰੰਭ ’ਚ ਜਨਰਲ ਸਕੱਤਰ ਕੁਲਵਿੰਦਰ ਸਿੰਘ ਲਵਲੀ ਲੈਕਚਰਾਰ ਨੇ ਇਕ ਸ਼ੋਕ ਮਤਾ ਪੇਸ਼ ਕਰਕੇ ਸੰਸਦ ਦੇ ਸਲਾਹਕਾਰ ਬੋਰਡ ਦੇ ਮੈਂਬਰ ਮਾ.

35ਵੇਂ ਕੰਨਿਆ ਦਾਨ ਸਮਾਗਮ ਸੰਬੰਧੀ ਰੱਖੀ ਮੀਟਿੰਗ ਮੌਕੇ ਜਾਣਕਾਰੀ ਦਿੰਦੇ ਹੋਏ ਸਿਟੀਜਨ ਕੌਂਸਲ ਤਰਨ ਤਾਰਨ ਦੇ ਅਹੁਦੇਦਾਰ। ਤਸਵੀਰ: ਲਵਲੀ 05-08-2026
ਤਰਨ ਤਾਰਨ, 4 ਅਗਸਤ (ਇਕਬਾਲ ਸਿੰਘ ਸੋਢੀ)- ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਦੇ ਜਨਰਲ ਹਾਊਸ ਦੀ ਇਕ ਵਿਸ਼ੇਸ਼ ਮੀਟਿੰਗ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਆਰੰਭ ’ਚ ਜਨਰਲ ਸਕੱਤਰ ਕੁਲਵਿੰਦਰ ਸਿੰਘ ਲਵਲੀ ਲੈਕਚਰਾਰ ਨੇ ਇਕ ਸ਼ੋਕ ਮਤਾ ਪੇਸ਼ ਕਰਕੇ ਸੰਸਦ ਦੇ ਸਲਾਹਕਾਰ ਬੋਰਡ ਦੇ ਮੈਂਬਰ ਮਾ. ਗੋਪਾਲ ਸਿੰਘ ਜੱਸਲ ਸਾਬਕਾ ਬੀ.ਪੀ.ਓ. ਦੀ ਅਚਾਨਕ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ । ਸਾਰੇ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਮ੍ਰਿਤਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਨੇ ਮੀਟਿੰਗ ਦੀ ਕਾਰਵਾਈ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਿਟੀਜਨ ਕੌਂਸਲ ਵਲੋਂ 35ਵਾਂ ਸਮੂਹਿਕ ਸ਼ਾਦੀਆਂ ਦਾ ਸਮਾਗਮ 15 ਨਵੰਬਰ 2026 ਦਿਨ ਐਤਵਾਰ ਨੂੰ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹ ਤਰਨ ਤਾਰਨ ਵਿਖੇ ਕਰਵਾਇਆ ਜਾਵੇਗਾ। ਕੰਨਿਆ ਦਾਨ ਸਮਾਗਮ ਦੀ ਸਫਲਤਾ ਵਾਸਤੇ ਅਤੇ ਸਾਰੇ ਕੰਮਾਂ ਨੂੰ ਸਮੇਂ ਸਿਰ ਨਿਪਟਾਉਣ ਵਾਸਤੇ ਸਾਬਕਾ ਸੂਬੇਦਾਰ ਮੁਖਤਿਆਰ ਸਿੰਘ ਮਾਸਟਰ ਕਲੋਨੀ ਨੂੰ ਸਮਾਗਮ ਕਨਵੀਨਰ ਥਾਪਿਆ ਗਿਆ ਅਤੇ ਉਨ੍ਹਾਂ ਦੇ ਨਾਲ ਰੂੜ੍ਹ ਸਿੰਘ ਮਾਸਟਰ ਕਾਲੋਨੀ, ਗੁਰਿੰਦਰਬੀਰ ਸਿੰਘ ਧਾਮੀ, ਜਸਦੀਪ ਸਿੰਘ ਗਾਂਧੀ, ਸੁਖਦੇਵ ਸਿੰਘ ਅਤੇ ਗੁਲਜਾਰ ਸਿੰਘ ਭੁੱਟੋ ਨੂੰ ਕੋ-ਕਨਵੀਨਰ ਲਗਾਇਆ ਗਿਆ । ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼ਾਦੀਆਂ ਸੰਬੰਧੀ ਲੋੜੀਂਦੇ ਫਾਰਮ ਮਿਤੀ 30 ਸਤੰਬਰ 2026 ਤੱਕ ਭਰੇ ਜਾਣਗੇ ।ਮੀਟਿੰਗ ਦੌਰਾਨ ਡਾ. ਸੁਖਦੇਵ ਸਿੰਘ ਲੌਹਕਾ,ਅਵਤਾਰ ਸਿੰਘ ਤਨੇਜਾ ਅਤੇ ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ ਨੇ ਵੀ ਆਪਣੇ ਵਿਚਾਰ ਰੱਖੇ। ਮੀਟਿੰਗ ਵਿਚ ਹਰਵਿੰਦਰ ਸਿੰਘ ਸਾਬਕਾ ਬੈਂਕ ਮੈਨੇਜ਼ਰ, ਗੁਰਮੀਤ ਸਿੰਘ ਰਾਜਪੂਤ , ਹਰਿੰਦਰ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜ਼ਰ (ਸਾਰੇ ਸਾਬਕਾ ਪ੍ਰਧਾਨ), ਡਾ. ਸੁਖਦੇਵ ਸਿੰਘ ਲੌਹਕਾ ਅਤੇ ਬਲਰਾਜ ਸਿੰਘ ਚਾਵਲਾ (ਦੋਵੇਂ ਪੈਟਰਨ), ਗੁਲਜਾਰ ਸਿੰਘ ਭੁੱਟੋ, ਜੀਤ ਸਿੰਘ ਸਰਾਫ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਲਵਲੀ ਜਨਰਲ ਸਕੱਤਰ, ਰੂੜ੍ਹ ਸਿੰਘ ਮਾਸਟਰ ਕਲੋਨੀ ਆਦਿ ਸ਼ਾਮਿਲ ਹੋਏ ।
ਪਿਛਲੀ ਖ਼ਬਰ ਡਾਈਟ ਕੈਰੋਂ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਜਿਹੜੀ ਪਾਰਟੀ ਦੀ ਆਪਸੀ ਕਲੇਸ਼ ਨਾ ਮੁੱਕਦੀ ਹੋਵੇ, ਉਹ ਪੰਜਾਬ ਦਾ ਕੀ ਭਲਾ ਸੋਚ ਸਕਦੀ ਹੈ-ਬੀ.ਏ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।