‘ਹਰੇਕ ਬੂਥ ਕਾਂਗਰਸ ਮਜ਼ਬੂਤ’ ਲੜੀ ਤਹਿਤ ਖਾਲੜਾ ’ਚ ਮੀਟਿੰਗ
ਖਾਲੜਾ, 3 ਅਗਸਤ (ਜੱਜਪਾਲ ਸਿੰਘ ਜੱਜ)- ਹਰੇਕ ਬੂਥ ਕਾਂਗਰਸ ਮਜਬੂਤ ਦੀ ਲੜੀ ਤਹਿਤ ਖਾਲੜਾ ਮੰਡੀ ਵਿਖੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਹਲਕੇ ਦੇ ਅੱਠ ਪਿੰਡਾਂ ਦੇ ਡੈਲੀਗੇਟ ਅਤੇ ਮੁਹਤਬਰਾਂ ਨੇ ਹਿੱਸਾ ਲਿਆ। ਸੁਖਪਾਲ ਸਿੰਘ ਭੁੱਲਰ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਦੇ ਨਾਲ ਸੰਪਰਕ ਕਰਨ ਲਈ ਪਿੰਡ ਦੇ ਲੀਡਰ ਤਾਂ ਹੈ ਪਰ ਹੁਣ ਹਰ ਬੰਦਾ ਆਪਣੇ ਪਿੰਡ ਦਾ, ਗਲੀ ਦਾ, ਮਹੱਲੇ ਦਾ ਅਤੇ ਪੱਤੀ ਦਾ ਲੀਡਰ ਹੈ।
ਖਾਲੜਾ, 3 ਅਗਸਤ (ਜੱਜਪਾਲ ਸਿੰਘ ਜੱਜ)- ਹਰੇਕ ਬੂਥ ਕਾਂਗਰਸ ਮਜਬੂਤ ਦੀ ਲੜੀ ਤਹਿਤ ਖਾਲੜਾ ਮੰਡੀ ਵਿਖੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਹਲਕੇ ਦੇ ਅੱਠ ਪਿੰਡਾਂ ਦੇ ਡੈਲੀਗੇਟ ਅਤੇ ਮੁਹਤਬਰਾਂ ਨੇ ਹਿੱਸਾ ਲਿਆ। ਸੁਖਪਾਲ ਸਿੰਘ ਭੁੱਲਰ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਦੇ ਨਾਲ ਸੰਪਰਕ ਕਰਨ ਲਈ ਪਿੰਡ ਦੇ ਲੀਡਰ ਤਾਂ ਹੈ ਪਰ ਹੁਣ ਹਰ ਬੰਦਾ ਆਪਣੇ ਪਿੰਡ ਦਾ, ਗਲੀ ਦਾ, ਮਹੱਲੇ ਦਾ ਅਤੇ ਪੱਤੀ ਦਾ ਲੀਡਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁੱਖ ਮਕਸਦ ਹਰੇਕ ਵਰਕਰ ਨਾਲ ਸਿੱਧਾ ਰਾਬਤਾ ਕਰਨਾ ਹੈ, ਤਾਂ ਜੋ ਆਪਣੇ ਹਲਕੇ ਦੇ ਕਾਂਗਰਸੀ ਉਮੀਦਵਾਰ ਨੂੰ ਵੋਟ ਪਾਉਣ ਲੱਗਿਆਂ ਇਹ ਗੱਲ ਦਿਮਾਗ ’ਚ ਰੱਖੇ ਕਿ ਉਹ ਇਸ ਨੂੰ ਨਿੱਜੀ ਤੌਰ ’ਤੇ ਜਾਣਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਨੂੰ ਚੋਣਾਂ ਵੇਲੇ ਵੱਡਾ ਲਾਭ ਮਿਲੇਗਾ ਅਤੇ ਵਰਕਰ ਵੀ ਲੋੜ ਪੈਣ ’ਤੇ ਵਿਧਾਇਕ ਨਾਲ ਖੁਦ ਸੰਪਰਕ ਕਰ ਸਕਣਗੇ। ਇਸ ਮੌਕੇ ਬਖਸ਼ੀਸ਼ ਸਿੰਘ ਦਰਿਆ ਡਲੀਰੀ, ਡਿਪਟੀ ਚੋਪੜਾ, ਸੁਬੇਗ ਸਿੰਘ ਨਾਰਲੀ, ਰਸ਼ਪਾਲ ਸਿੰਘ ਪੱਪੂ, ਨਿਰਮਲ ਸਿੰਘ ਨਾਰਲਾ, ਨਿਸ਼ਾਨ ਸਿੰਘ ਧੁੰਨ, ਗੁਰਸਾਹਿਬ ਸਿੰਘ ਧੁੰਨ, ਰਣਜੀਤ ਸਿੰਘ ਜੀਤੂ, ਗੁਰਸੇਵਕ ਸਿੰਘ ਧੁੰਨ, ਗੁਰਜਿੰਦਰ ਸਿੰਘ ਥੇਹਕਲਾ, ਗੁਰਜੰਟ ਸਿੰਘ ਖਾਲੜਾ, ਵਿਕਰਮ ਚਾਵਲਾ ਖਾਲੜਾ, ਸਾਬਕਾ ਸਰਪੰਚ ਪ੍ਰੀਤਮ ਸਿੰਘ ਦੋਦੇ, ਗੁਰਬੀਰ ਸਿੰਘ ਖਾਲੜਾ, ਸਾਬਕਾ ਸਰਪੰਚ ਸਲਵਿੰਦਰ ਸਿੰਘ ਅਮੀਸ਼ਾਹ, ਸਤਿੰਦਰ ਡਿਪਟੀ, ਪ੍ਰਧਾਨ ਗੁਰਮੁਖ ਸਿੰਘ ਪੱਪੂ ਕੰਬੋਕੇ, ਬਲਹਾਰ ਸਿੰਘ ਕੰਬੋਕੇ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।