ਮੁੱਖ ਮੰਤਰੀ ਵਲੋਂ ਦਿੱਤੀ ਗਰੰਟੀ ਦੀ ਉਡੀਕ ’ਚ ਹਨ ਪੰਜਾਬ ਦੇ ਨੰਬਰਦਾਰ- ਤਖ਼ਤੂਚੱਕ
ਖਡੂਰ ਸਾਹਿਬ, 3 ਅਗਸਤ (ਰਸ਼ਪਾਲ ਸਿੰਘ ਕੁਲਾਰ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਨਾਲ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਮੀਟਿੰਗ ਕਰਕੇ 2022 ਵਿਚ ਗਰੰਟੀ ਦਿੱਤੀ ਸੀ। ਨੰਬਰਦਾਰਾਂ ਦਾ ਮਾਣਭੱਤਾ ਦੁੱਗਣਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ, ਪਰ ਸਾਢੇ ਚਾਰ ਸਾਲ ਬੀਤ ਜਾਣ ਉਪਰੰਤ ਅਜੇ ਤੱਕ ਮੁੱਖ ਮੰਤਰੀ ਆਪਣਾ ਵਾਅਦਾ ਵਫਾ ਨਹੀਂ ਕਰ ਸਕੇ।
ਖਡੂਰ ਸਾਹਿਬ, 3 ਅਗਸਤ (ਰਸ਼ਪਾਲ ਸਿੰਘ ਕੁਲਾਰ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਨਾਲ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਮੀਟਿੰਗ ਕਰਕੇ 2022 ਵਿਚ ਗਰੰਟੀ ਦਿੱਤੀ ਸੀ। ਨੰਬਰਦਾਰਾਂ ਦਾ ਮਾਣਭੱਤਾ ਦੁੱਗਣਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ, ਪਰ ਸਾਢੇ ਚਾਰ ਸਾਲ ਬੀਤ ਜਾਣ ਉਪਰੰਤ ਅਜੇ ਤੱਕ ਮੁੱਖ ਮੰਤਰੀ ਆਪਣਾ ਵਾਅਦਾ ਵਫਾ ਨਹੀਂ ਕਰ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਹਿਸੀਲ ਪ੍ਰਧਾਨ ਗੁਰਮੁਖ ਸਿੰਘ ਤੱਖਤੂਚੱਕ ਨੇ ਖਡੂਰ ਸਾਹਿਬ ਵਿਖੇ ਨੰਬਰਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ ਨੇ ਕਿਹਾ ਕਿਹਾ ਕਿ ਸੂਬਾਈ ਆਗੂਆਂ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਈ ਮੀਟਿੰਗਾਂ ਕਰਨ ਉਪਰੰਤ ਵੀ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜੇਕਰ ਨੰਬਰਦਾਰਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ ਤਾਂ 2027 ਵਿਚ ਆਮ ਆਦਮੀ ਪਾਰਟੀ ਨੂੰ ਨੰਬਰਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਨੰਬਰਦਾਰਾਂ ਨੇ ਮੰਗ ਕੀਤੀ ਕਿ ਮਾਣਭੱਤਾ 10 ਹਜ਼ਾਰ ਰੁਪਏ ਕੀਤਾ ਜਾਵੇ ਅਤੇ ਬਾਕੀ ਮੰਗਾਂ ਵੀ ਲਾਗੂ ਕੀਤੀਆਂ ਜਾਣ। ਇਸ ਮੌਕੇ ਮਨਪ੍ਰੀਤ ਸਿੰਘ ਭਲਾਈਪੁਰ ਐਗਜੈਕਟਿਵ ਮੈਂਬਰ ਪੰਜਾਬ, ਗੁਰਸਰਨ ਸਿੰਘ ਖਡੂਰ ਸਾਹਿਬ ਜ਼ਿਲ੍ਹਾ ਮੀਤ ਪ੍ਰਧਾਨ, ਜਥੇ. ਨਰਿੰਦਰ ਸਿੰਘ ਗੁੱਜਰਪੁਰਾ ਸਬ ਤਹਿਸੀਲ ਪ੍ਰਧਾਨ, ਕੈਪਟਨ ਜਸਪਾਲ ਸਿੰਘ ਤੱਖਤੂਚੱਕ, ਮੰਗਲ ਸਿੰਘ ਗੋਇੰਦਵਾਲ ਸਾਹਿਬ, ਸਰਬਜੀਤ ਸਿੰਘ ਦੀਨੇਵਾਲ, ਕੈਪਟਨ ਮੱਖਣ ਸਿੰਘ ਏਕਲਗੱਡਾ, ਸਤਨਾਮ ਸਿੰਘ ਨੱਥੋਕੇ, ਗੁਰਦੇਵ ਸਿੰਘ ਖੋਜਕੀਪੁਰ, ਲਖਵਿੰਦਰ ਸਿੰਘ ਏਕਲਗੱਡਾ, ਮੰਗਲ ਸਿੰਘ ਉਪਲ, ਲਖਵਿੰਦਰ ਸਿੰਘ ਕੋਟ ਮੁਹੰਮਦ ਖਾਂ, ਬੂਟਾ ਸਿੰਘ ਸਰਲੀ, ਮਨਜੀਤ ਸਿੰਘ ਜਲਾਲਾਬਾਦ, ਮੇਜਰ ਸਿੰਘ ਜਲਾਲਾਬਾਦ, ਹਰਦੀਪ ਸਿੰਘ ਨੱਥੋਕੇ, ਜਸਵੰਤ ਸਿੰਘ ਖੋਜਕੀਪੁਰ, ਕੁਲਵੰਤ ਸਿੰਘ ਤੱਖਤੂਚੱਕ ਆਦਿ ਹਾਜ਼ਰ ਸਨ।