04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਵਿਖੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ 400 ਪੌਦੇ ਵੰਡੇ

ਭਿੱਖੀਵਿੰਡ, 3 ਅਗਸਤ (ਬੌਬੀ)- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਾਰੇ ਸਕੂਲਾਂ ’ਚ ਚਲਾਈ ਜਾ ਰਹੀ ਮੁਹਿੰਮ ‘ਏਕ ਪੇੜ ਮਾਂ ਕੇ ਨਾਮ’, ਜਿਸ ’ਚ ਵੱਖ-ਵੱਖ ਸਕੂਲਾਂ ਨੂੰ ਪੌਦੇ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ । ਇਸ ਦੇ ਚਲਦਿਆਂ ਸੈਕਰਡ ਸੋਲਜ ਕਾਨਵੈਂਟ ਸਕੂਲ ਕਾਲੇ ਵਿਖੇ 400 ਪੌਦਾ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੰਡਿਆ ਗਿਆ, ਜਿਸ ਵਿਚ ਬੂਟਿਆਂ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਨਿੰਮ, ਟਾਹਲੀ, ਸਾਗਵਾਨ, ਅਮਰੂਦ ਅੰਬ, ਜਾਮਨ, ਕਿਨੂੰ ਆਦਿ ਕਈ ਤਰ੍ਹਾਂ ਦੇ ਬੂਟੇ ਵੰਡੇ ਗਏ ਅਤੇ ਨਾਲ ਹੀ ਸਕੂਲ ਵਿਚ ਵੀ 30 ਤੋਂ 40 ਨਵੇਂ ਪੌਦੇ ਲਗਾਏ ਗਏ ।

ਅਜੀਤ ਡੈਸਕ 04-08-2026
ਭਿੱਖੀਵਿੰਡ, 3 ਅਗਸਤ (ਬੌਬੀ)- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਾਰੇ ਸਕੂਲਾਂ ’ਚ ਚਲਾਈ ਜਾ ਰਹੀ ਮੁਹਿੰਮ ‘ਏਕ ਪੇੜ ਮਾਂ ਕੇ ਨਾਮ’, ਜਿਸ ’ਚ ਵੱਖ-ਵੱਖ ਸਕੂਲਾਂ ਨੂੰ ਪੌਦੇ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ । ਇਸ ਦੇ ਚਲਦਿਆਂ ਸੈਕਰਡ ਸੋਲਜ ਕਾਨਵੈਂਟ ਸਕੂਲ ਕਾਲੇ ਵਿਖੇ 400 ਪੌਦਾ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੰਡਿਆ ਗਿਆ, ਜਿਸ ਵਿਚ ਬੂਟਿਆਂ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਨਿੰਮ, ਟਾਹਲੀ, ਸਾਗਵਾਨ, ਅਮਰੂਦ ਅੰਬ, ਜਾਮਨ, ਕਿਨੂੰ ਆਦਿ ਕਈ ਤਰ੍ਹਾਂ ਦੇ ਬੂਟੇ ਵੰਡੇ ਗਏ ਅਤੇ ਨਾਲ ਹੀ ਸਕੂਲ ਵਿਚ ਵੀ 30 ਤੋਂ 40 ਨਵੇਂ ਪੌਦੇ ਲਗਾਏ ਗਏ । ਇਹ ਕਦਮ ਸਰਕਾਰ ਵਲੋਂ ਪ੍ਰਦੂਸ਼ਣ ਨੂੰ ਘਟਾਉਣ ਲਈ ਅਤੇ ਹਰਿਆਲੀ ਵਿਚ ਯੋਗਦਾਨ ਪਾਉਣ ਲਈ ਅਤੇ ਆਪਣੇ ਵਾਤਾਵਰਨ ਨੂੰ ਸਾਫ-ਸੁਥਰਾ ਬਣਾਉਣ ਲਈ ਚੁੱਕਿਆ ਗਿਆ ਹੈ, ਤਾਂ ਜੋ ਸਾਡੇ ਬੱਚੇ ਵਾਤਾਵਰਨ ਪ੍ਰਤੀ ਜਾਗਰੂਕ ਹੋ ਸਕਣ ਅਤੇ ਪੌਦਿਆਂ ਦੀ ਮਹੱਤਤਾ ਨੂੰ ਸਮਝ ਸਕਣ । ਇਸ ਮੌਕੇ ਬੋਲਦੇ ਹੋਏ ਸਕੂਲ ਦੇ ਪ੍ਰਿੰਸੀਪਲ ਕੰਧਾਲ ਸਿੰਘ ਬਾਠ ਨੇ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਇਕ-ਇਕ ਪੌਦਾ ਲਗਾ ਕੇ ਵਾਤਾਵਰਨ ਵਿਚ ਹਿੱਸਾ ਪਾ ਸਕਦੇ ਹਾਂ ਅਤੇ ਦਿਨੋ ਦਿਨ ਵਧਦੀ ਗਰਮੀ ਅਤੇ ਪ੍ਰਦੂਸ਼ਣ ਤੋਂ ਰਾਹਤ ਪਾ ਸਕਦੇ ਹਾਂ । ਇਸ ਮੌਕੇ ਚੇਅ. ਮੈਡਮ ਲਖਬੀਰ ਕੌਰ ਬਾਠ ਅਤੇ ਸਕੂਲ ਦਾ ਸਮੂਹ ਸਟਾਫ, ਸਮੂਹ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸਾਂਝੇ ਫਰੰਟ ਵਲੋਂ ਰੈਲੀ ਦੀਆਂ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਜ਼ੋਨਲ ਖੇਡ ਮੁਕਾਬਲਿਆਂ ’ਚ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।